ਪੰਨਾ:ਪ੍ਰੀਤ ਕਹਾਣੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਫੀਆ ਪੁਲਸ ਨੇ ਅਖਬਾਰ ਦੇ ਦਫਤਰ ਤੇ ਛਾਪਾ ਮਾਰ ਕੇ ਲੇਖਾਂ ਦੀਆਂ ਕਾਪੀਆਂ ਤੇ ਕਬਜ਼ਾ ਕਰ ਲਿਆ।

ਬਾਵਜੂਦ ਕਰੜੀ ਨਿਗਰਾਨੀ ਤੇ ਕੋਸ਼ਸ਼ ਦੇ ਜਰਮਨ ਤੋਂ ਬਾਹਰ ਹਿਟਲਰ ਦੀਆਂ ਪ੍ਰੇਮ ਕਥਾਵਾਂ ਕਈ ਮੁਲਕਾਂ ਵਿਚ ਪੁਜ ਚੁਕੀਆਂ ਸਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸਭ ਤੋਂ ਪਹਿਲਾਂ ਇਕ ਯਹੂਦੀ ਸੌਦਾਗਰ ਦੀ ਲੜਕੀ ਨਾਲ ਵੀਆਨਾ ਵਿਚ ਉਸ ਦੀ ਮੁਲਾਕਾਤ ਹੋਈ ਸੀ। ਉਦੋਂ, ਜਦੋਂ ਹਿਟਲਰ ਨੂੰ ਜਾਣਦਾ ਹੀ ਕੋਈ ਨਹੀਂ ਸੀ। ਦੋਵੇਂ ਪ੍ਰੇਮੀ ਜ਼ੰਜੀਰ ਵਿਚ ਜਕੜੇ ਗਏ। ਉਨ੍ਹਾਂ ਆਪੋ ਵਿਚ ਫੈਸਲਾ ਕੀਤਾ ਕਿ ਉਹ ਛੇਤੀ ਹੀ ਸ਼ਾਦੀ ਕਰ ਲੈਣਗੇ, ਪਰ ਅਫਸੋਸ ਕਿ ਹਿਟਲਰ ਦਾ ਇਹ ਖ਼ਾਬ ਪੂਰਾ ਨਾ ਹੋ ਸਕਿਆ, ਵਰਨਾ ਅਜ ਦੁਨੀਆਂ ਵਿਚ ਯਹੂਦੀਆਂ ਦਾ ਇਤਹਾਸ ਇੰਨਾਂ ਦਰਦਨਾਕ ਤੇ ਲਹੂ ਲੁਹਾਣਾ ਨਾ ਲਿਖਿਆ ਗਿਆ ਹੁੰਦਾ। ਯਹੂਦੀ ਪਿਤਾ ਨੇ ਆਪਣੀ ਕੁੜੀ ਇਕ ਗੁਮਨਾਮ ਸਿਪਾਹੀ ਨੂੰ ਦੇਣੋਂ ਸਾਫ ਇਨਕਾਰ ਕਰ ਦਿਤਾ। ਉਸ ਦਿਨ ਤੋਂ ਹਿਟਲਰ ਯਹੂਦੀਆਂ ਦੇ ਖੂਨ ਦਾ ਪਿਆਸਾ ਹੋ ਗਿਆ। ਉਸ ਨੇ ਇਸ ਨਿਰਾਦਰ ਦਾ ਬਦਲਾ ਕਿੰਨੇ ਹੀ ਯਹੂਦੀ ਖਾਨਦਾਨਾਂ ਦੇ ਖੂਨ ਨਾਲ ਲਿਆ।

ਇਸ ਪਿਛੋਂ ਮਿਯੂਨਿਚ ਵਿਚ ਇਕ ਨਿਹਾਇਤ ਖੂਬਸੂਰਤ ਕੁੜੀ ਜੇਨੀ ਹੈਂਗ ਤੇ ਹਿਟਲਰ ਦੀ ਨਜ਼ਰ ਪਈ। ਜੇਨੀ ਹੈਂਗ ਹਿਟਲਰ ਦੇ ਮੋਟਰ ਡਰਾਈਵਰ ਦੀ ਭੈਣ ਸੀ, ਤੇ ਉਦੋਂ ਉਸ ਦੀ ਉਮਰ ੨੩ ਸਾਲ ਦੀ ਸੀ। ੧੯੨੨ ਵਿਚ ਇਸ ਪ੍ਰੇਮ ਦੀ ਚਰਚਾ ਆਮ ਹੋਣ ਲਗ ਪਈ, ਤੇ ਲੋਕਾਂ ਦਾ ਯਕੀਨ ਹੋ ਗਿਆ; ਕਿ ਹਿਟਲਰ ਜੇਨੀ ਨਾਲ ਵਿਆਹ ਕਰ ਲਵੇਗਾ, ਪਰ ਛੇਤੀ ਹੀ ਲੋਕਾਂ ਦਾ ਇਹ ਖਿਆਲ ਵੀ ਗ਼ਲਤ ਨਿਕਲਿਆ।

ਹਿਟਲਰ ਨੂੰ ਚਾਂਸਲਰ ਦੀ ਉੱਚ ਪਦਵੀ ਤੇ ਪਹੁੰਚਾਣ ਵਿਚ ਇਕ ਵਿਧਵਾ ਸੁੰਦਰੀ ਵੈਗਨਰ ਦਾ ਬੜਾ ਹਥ ਸੀ। ਇਸ ਸਬੰਧੀ

-੪੩-