ਪੰਨਾ:ਪ੍ਰੀਤ ਕਹਾਣੀਆਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਸ਼ਲ ਦਰਿਆ ਦੇ ਕਿਨਾਰੇ ਖੜੋਤਾ ਦੁਸ਼ਮਣ ਨੂੰ ਬਰਬਾਦ ਹੁੰਦਾ ਵੇਖ ਰਿਹਾ ਸੀ ਕਿ ਉਸਦੇ ਕੰਨਾਂ ਵਿਚ ਇਕ ਵਾਕਫ ਦਰਦਨਾਕ ਚੀਕ ਸੁਣਾਈ ਦਿਤੀ। ਉਹ ਫੌਜੀ ਕਪੜੇ ਪਹਿਨੀ ਦਰਿਆ ਵਿਚ ਕੁਦ ਪਿਆ। ਕੁਝ ਮਿੰਟਾਂ ਪਿਛੋਂ ਦਰਿਆ ਦੀਆਂ ਲਹਿਰਾਂ ਨਾਲ ਘੁਲਦਾ ਇਕ ਨੀਮ-ਬੇਹੋਸ਼ ਹੁਸੀਨਾ ਨੂੰ ਮੋਢਿਆਂ ਤੇ ਚੁਕੀ ਦਰਿਆਉਂ ਬਾਹਿਰ ਆਗਿਆ। ਇਹ ਉਸਦੀ ਪ੍ਰੇਮਕਾ ਹੈਲਨ ਸੀ।

ਹੈਲਨ ਨੇ ਅਧ-ਖੁਲੀਆਂ ਅਖਾਂ ਵਰਸ਼ਲ ਦੇ ਚਿਹਰੇ ਪੁਰ ਗਡਕੇ ਕਿਹਾ"ਤੁਸੀ ਕਿਡੇ ਚੰਗੇ ਹੋ ਵਰਸ਼ਲ?"

"ਤੇ ਤੁਸੀ ਨਹੀਂਮੇਰੇ ਦਿਲ ਦੀ ਮਲਕਾ!"ਵਰਸ਼ਲ ਮੁਸਕਰਾਂਦਿਆਂ ਹੋਇਆਂ ਕਿਹਾ।

ਹੈਲਨ ਨੇ ਵਰਸ਼ਲ ਦੀ ਛਾਤੀ ਵਿਚ ਮੂੰਹ ਲੁਕਾ ਲਿਆ ਤੇ ਕੰਬਦੀ ਹੋਈ ਆਵਾਜ਼ ਵਿਚ ਕਹਿਣ ਲਗੀ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਵਰਸ਼ਲ ਜੀ!"

"ਤੇ ਮੈਂ ਵੀ, ਮੇਰੀ ਰਾਣੀ", ਵਰਸ਼ਲ ਨੇ ਖੁਸ਼ੀ ਨਾਲ ਨਚਕੇ ਕਿਹਾ।

ਹੈਲਨ ਵਰਸ਼ਲ ਨਾਲ ਚਿਮਟ ਗਈ, ਤੇ ਦੋਵੇਂ ਕਿੰਨੀ ਦੇਰ ਪਿਆਰ ਸਾਗਰ ਵਿਚ ਤਾਰੀਆਂ ਲਾਂਦੇ ਰਹੇ।

ਸਕੰਦਰ ਨੇ ਆਪਣੀ ਬਿਖਰੀ ਫੌਜ ਇਕੱਠੀ ਕੀਤੀ ਤੇ ਆਪਣੇ ਬਹਾਦਰ ਸਿਪਾਹੀਆਂ ਸਾਹਮਣੇ ਇਕ ਪੁਰ ਜੋਸ਼ ਤਕਰੀਰ ਕਰਦਿਆਂਂ ਹੋਇਆਂ ਉਸ ਕਿਹਾ"ਮੇਰੇ ਬਹਾਦਰ ਸਾਥੀਓ! ਅਜ ਅਸੀਂ ਵਤਨ ਤੋਂ ਹਜ਼ਾਰਾਂ ਮੀਲ ਦੂਰ ਇਕ ਸਖਤ ਦੁਸ਼ਮਣ ਨਾਲ ਟਕਰ ਲੈ ਰਹੇ ਹਾਂ। ਇਸ ਵੇਲੇ ਸਾਡੇ ਸਾਹਮਣੇ ਸਿਵਾਏ ਦੁਸ਼ਮਣ ਨਾਲ ਲੜ ਲੜ ਕਟ ਮਰਣ ਜਾਂ ਜਿਤ ਜਾਣ ਦੇ ਕੋਈ ਰਾਹ ਨਹੀਂ। ਆਪਣੀ ਜਾਨ ਬਚਾਕੇ ਆਪਣੇ ਵਤਨ ਪਹੁੰਚਣਾ ਸਖਤ ਮੁਸ਼ਕਲ ਹੈ। ਆਪਣੇ ਵਤਨ ਦੇ ਨਾਂ ਤੇ ਮਜ਼੍ਹਬ ਦੇ ਨਾਂ ਤੇ, ਅਰ ਮੇਰੇ ਨਾਂ ਤੇ ਅਜ ਜਾਨ ਹੂਲਵੀਂ ਲੜਾਈ ਲੜ ਕੇ

-੫੦-