ਪੰਨਾ:ਪ੍ਰੀਤ ਕਹਾਣੀਆਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਹਿਰੀ ਆਪਣੇ ਕੀਮਤੀ ਹੀਰਿਆਂ ਨੂੰ ਲੁਟਾਉਣਾ ਨਹੀਂ ਚਾਹੁੰਦਾ। ਮੈਂ ਵੀ ਕਸਮ ਖਾਧੀ ਹੋਈ ਹੈ ਕਿ ਬਿਨਾਂ ਸ਼ਾਦੀ ਕੀਤੇ ਆਪਣੇ ਆਪ ਨੂੰ ਕਿਸੇ ਦੇ ਹਵਾਲੇ ਨਹੀਂ ਕਰਾਂਗੀ।" ਲਤੀਫ਼ਾ ਨੇ ਨੇੜੇ ਹੋ ਕੇ ਕਿਹਾ।

ਚੰਨ ਬਦਲਾਂ ਦੇ ਉਹਲੇ ਛਿਪ ਗਿਆ ਸੀ, ਪਰ ਕਮਾਲ ਕਿੰਨਾ ਚਿਰ ਆਪਣੀਆਂ ਅੱਖਾਂ ਲਤੀਫ਼ਾ ਦੇ ਚਿਹਰੇ ਤੇ ਗਡੀ ਖੜੋਤਾ ਰਿਹਾ।

ਕੁਝ ਛਿਨਾਂ ਦੀ ਖਾਮੋਸ਼ੀ ਮਗਰੋਂ ਕਮਾਲ ਤੇਜ਼ ਕਦਮ ਉਠਾਂਦਾ ਹੋਇਆ ਆਪਣੇ ਕਮਰੇ ਵਿਚ ਚਲਾ ਗਿਆ। ਸਵੇਰੇ ਉਠਦਿਆਂ ਹੀ ਲਤੀਫ਼ਾ ਨੂੰ ਪਤਾ ਲਗਾ, ਕਿ ਤੁਰਕੀ ਦਾ ਬਹਾਦਰ ਜਰਨੈਲ ਆਪਣੇ ਵਤਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਕਟਣ ਆਪਣੀਆਂ ਫੌਜਾਂ ਸਣੇ ਬਰੋਸਾ ਵਲ ਕੂਚ ਕਰ ਗਿਆ ਹੈ।

-੫੯-