ਪੰਨਾ:ਪ੍ਰੀਤ ਕਹਾਣੀਆਂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੂਲੀਅਸ ਸੀਜ਼ਰ ਨੂੰ ਆਪਣਾ ਵਤਨ ਤੇ ਤਾਜ ਤਖ਼ਤ ਹੀ ਨਹੀਂ, ਸਗੋਂ ਆਪਣਾ ਆਪ ਵੀ ਭੁਲ ਗਿਆ। ਉਹ ਮਿਸਰ ਵੀ ਹੁਸੀਨ ਵਾਦੀ ਵਿਚ ਆਪਣਾ ਆਪ ਗਵਾ ਬੈਠਾ। ਉਹ ਆਪਣਾ ਸਭ ਕੁਝ ਮਿਸ਼ਰੀ ਹਸੀਨਾ ਦੇ ਕਦਮਾਂ ਵਿਚ ਨਿਛਾਵਰ ਕਰ ਦੇਣਾ ਚਾਹੁੰਦਾ ਸੀ। ਪਰ ਅਖੀਰ ਇਕ ਦਿਨ ਆਪਣੇ ਮੁਲਕ ਵਲੋਂ ਇ ਬੇਪਰਵਾਹੀ ਰੰਗ ਲਿਆਈ-ਰੋਮ ਵਿਚ ਬਗਾਵਤ ਉਠ ਖੜੋਤੀ, ਤੇ ਮਜਬੂਰਨ ਉਸਨੂੰ ਸਭ ਰੰਗ ਤਮਾਸ਼ੇ ਵਿਚੇ ਛਡਕੇ ਵਾਪਸ ਪਰਤਣਾ ਪਿਆ।
ਬੁਢੇ ਟਾਲਮੀ ਅਲਟੈਸ ਦੇ ਵੀ ਆਖ਼ਰੀ ਦਿਨ ਆ ਪੁਜੇ। ਉਸ ਨੇ ਮਰਨ ਸਮੇਂ ਕਲੋਪੀਟਰਾ ਤੇ ਆਪਣੇ ਛੋਟੇ ਸ਼ਾਹਜ਼ਾਦੇ ਨੂੰ ਆਪਣੇ ਪਾਸ ਬੁਲਾਕੇ ਕਿਹਾ ਕਿ, ਉਹ ਦੋਵੇਂ ਆਪਸ ਵਿਚ ਸ਼ਾਦੀ ਕਰਕੇ ਉਸਦੇ ਬਜ਼ੁਰਗਾਂ ਦੇ ਖੂਨ ਨਾਲ ਸਿੰਜੇ ਤਖਤ ਦੀ ਹਿਫਾਜ਼ਤ ਕਰਨ। ਦੋਹਾ ਨੇ ਪਿਤਾ ਦੀ ਆਖ਼ਰੀ ਖਾਹਿਸ਼ ਪੂਰੀ ਕਰਨ ਦਾ ਇਕਰਾਰ ਕੀਤਾ। ਪਰ ਭਰਾ ਨੇ ਤਖ਼ਤ ਤੇ ਬੈਠਦਿਆਂ ਹੀ ਕਲੋਪੀਟਰਾ ਨੂੰ ਮੁਲਕ ਛੱਡਕੇ ਜਾਨ ਬਚਾਣ ਲਈ ਨਠ ਜਾਣ ਤੇ ਮਜਬੂਰ ਕਰ ਦਿਤਾ। ਉਹ ਮਿਸਰ ਛਡਕੇ ਰੋਮ ਜਾ ਪੁਜੀ। ਸੀਜ਼ਰ ਨੂੰ ਉਸ ਦੀ ਆਮਦ ਨੇ ਮੁੜ ਪਾਗਲ ਬਣਾ ਦਿਤਾ। ਉਸਨੇ ਆਪਣੀ ਪ੍ਰੇਮਕਾ ਦਾ ਸਵਾਗਤ ਕੀਤਾ ਤੇ ਮਿਸਰ ਤੋਂ ਵਡੀ ਸਲਤਨਤ ਦਾ ਮਾਲਕ ਬਣਾ ਦਿਤਾ। ਪਰ ਕਲੋਪੀਟਰਾ ਸਭ ਤੋਂ ਪਹਿਲਾਂ ਆਪਣੇ ਧੋਖੇਬਾਜ਼ ਭਰਾ ਪਾਸੋਂ ਬਦਲਾ ਲੈਣਾ ਚਾਹੁੰਦੀ ਸੀ।
ਰੋਮ ਵਿਚ ਕਲੋਪੀਟਰਾ ਦੇ ਸੈਂਕੜੇ ਆਸ਼ਕ ਪੈਦਾ ਹੋ ਗਈ ਕੋਈ ਵੀ ਇਸ ਨੀਲ ਦੀ ਹੁਸੀਨ ਪਰੀ ਨੂੰ ਕਿਸੇ ਹੋਰ ਦੀ ਬਗ਼ਲ ਵਿੱਚ ਵੇਖਣਾ ਨਹੀਂ ਸੀ ਚਾਹੁੰਦਾ। ਉਸ ਦੇ ਇਸ਼ਕ ਵਿਚ ਪਾਗ਼ਲ ਹੋ ਪ੍ਰੇਮੀ ਆਪਣੀਆਂ ਜਾਨਾਂ ਗਵਾਂ ਰਹੇ ਸਨ, ਪਰ ਜਦ ਉਹਨਾਂ ਨੂੰ ਜੂਲੀਅਸ ਦੀ ਕਾਮਯਾਬੀ ਦਾ ਪਤਾ ਲਗਾ, ਤਾਂ ਸਾਰਿਆਂ ਆਪਸ

-੭੨-