ਪੰਨਾ:ਪ੍ਰੀਤ ਕਹਾਣੀਆਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼


ਬਾਜੀ ਰਾਵ ਦਾ ਵੇਸਵਾ ਨਾਲ ਪ੍ਰੇਮ

ਬਾਜੀ ਰਾਉ ਪੇਸ਼ਵਾ ਆਪਣੇ ਪਿਤਾ ਬਾਲਾ ਜੀ ਵਿਸ਼ਵਾਨਾਥ ਦੀ ਮੌਤ ਪਿਛੋਂ ੧੭੨੦ ਵਿਚ ਤਖਤ ਪਰ ਬੈਠਾ। ਉਹ ਚੰਗੇ ਦਬਦਬੇ ਵਾਲਾ ਬਹਾਦਰ ਤੇ ਮੁਦੱਬਰ ਰਾਜਾ ਸੀ। ਉਸ ਨੇ ਆਪਣੇ ਸਮੇ ਮਰਹਟਾ ਸਲਤਨਤ ਨੂੰ ਕਾਫੀ ਵਧਾਇਆ। ਮੁਗ਼ਲ ਉਸ ਤੋਂ ਭੈ ਖਾਂਦੇ ਸਨ। ਉਸ ਦੀ ਤਾਕਤ ਵਧਦੀ ਵੇਖਕੇ ਮੁਗਲ ਹਕੂਮਤ ਨੂੰ ਇਕ ਅਖ ਨਹੀਂ ਸੀ ਭਾਉਂਦਾ।
ਇਕ ਦਿਨ ਪੇਸ਼ਵਾ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਵਿਚ ਰੁਝਾ ਸੀ ਕਿ ਬੰਦੇਲ ਖੰਡ ਸਰਦਾਰ ਛਤ੍ਰ-ਸਾਲ ਦੇ ਇਕ ਕਾਸਦ ਨੇ ਦਰਬਰ ਵਿਚ ਇਕ ਚਿਠੀ ਪੇਸ਼ ਕੀਤੀ, ਜਿਸ ਵਿਚ ਸਰਦਾਰ ਵਲੋਂ ਬਿਨੈ ਕੀਤਾ ਗਈ ਸੀ, ਕਿ ਉਨਾਂ ਦੀ ਬ੍ਰਿਧ ਅਵਸਥਾ ਤੋਂ ਫਾਇਦਾ ਉਠਾਕੇ ਮੁਹੰਮ ਖਾਂ ਸਰਦਾਰ ਨੇ ਬੁੰਦੇਲ ਖੰਡ ਪੁਰ ਧਾਵਾ ਕਰ ਦਿਤਾ ਹੈ। ਛਤ੍ਰ ਪਤ

-੭੬-