ਪੰਨਾ:ਪ੍ਰੀਤ ਕਹਾਣੀਆਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਬਿਲਕੁਲ ਬੁਢਾ ਸੀ, ਪਰ ਆਪਣੀ ਜਵਾਨੀ ਸਮੇਂ ਅਜ ਤੋਂ ਠੀਕ ਸਨ ਸਾਲ ਪਹਿਲਾਂ ਸੇਵਾ ਜੀ ਨਾਲ ਮਿਲ ਕੇ ਉਸ ਨੇ ਸਾਰੇ ਹਿੰਦੁਸਤਾਨ ਵਿਚ ਮਰਹਟਾ ਹਕੁਮਤ ਕਾਇਮ ਕਰਨ ਦੀ ਠਾਣੀ ਸੀ।
ਚਿਠੀ ਮਿਲਣ ਤੇ ਪੇਸ਼ਵਾ ਇਕ ਤਕੜੀ ਫੌਜ ਲੈ ਕੇ ਬੁਦੇਲ ਖੰਡ ਵੱਲ ਰਵਾਨਾ ਹੋ ਗਿਆ। ਮੁਹੰਮਦ ਖਾਂ ਬੜੀ ਬਹਾਦਰੀ ਨਾਲ ਲੜਿਆ, ਪਰ ਅਖੀਰ ਦੋਹਾਂ ਤਕੜੀਆਂ ਫੌਜਾਂ ਸਾਹਮਣੇ ਨਾ ਠਹਿਰ ਸਕਿਆ, ਇਸ ਤਰਾਂ ਜਿਤ ਦਾ ਮੈਦਾਨ ਮਰਹਟਾ ਫੌਜ ਦੇ ਹਥ ਆਇਆ। ਇਸ ਜਿਤ ਕਾਰਨ ਛਤ੍ਰ-ਪਤ ਬਾਜੀ ਰਾਵ ਪੁਰ ਬੜਾ ਖੁਸ਼ ਸੀ, ਉਸ ਨੇ ਉਸੇ ਵਕਤ ਆਪਣੀ ਰਿਆਸਤ ਦੇ ਤਿੰਨ ਹਿਸੇ ਕਰ ਦਿਤੇ। ਦੋ ਹਿਸੇ ਆਪਣੇ ਦੋ ਪੁੱਤਰਾ ਨੂੰ, ਤੇ ਤੀਜਾ ਬਾਜੀ ਰਾਵ ਨੂੰ ਭੇਟ ਕਰ ਦਿੱਤਾ। ਆਪਣੇ ਪੁਤਰਾਂ ਦੀ ਸੌਂਪਣਾ ਵੀ ਬਾਜੀ ਰਾਵ ਨੂੰ ਕਰਦਿਆਂ ਹੋਇਆਂ ਛਤ੍ਰ-ਪਤ ਕਹਿਣ ਲਗਾ "ਬੇਟਾ!ਇਨਾਂ ਦੋ ਛੋਟੇ ਭਰਾਵਾਂ ਦੀ ਵੇਖ ਭਾਲ ਵੀ ਮੈਂ ਤੇਰੇ ਸਪੁਰਦ ਕਰਦਾ ਹਾਂ।"
ਬਾਜੀ ਰਾਵ ਨੇ ਕਬੂਲ ਕਰਦਿਆਂ ਹੋਇਆਂ ਸਿਰ ਨਿਵਾ ਦਿੱਤਾ। *ਕਿਹਾ ਜਾਂਦਾ ਹੈ ਕਿ ਛਤ੍ਰ-ਪਤ ਦੇ ਰਾਜ ਦਰਬਾਰ ਵਿਚ ਮਸਤਾਨੀ


*ਮਸਤਾਨੀ ਦੇ ਬਾਜੀ ਰਾਵ ਪਾਸ ਪਹੁੰਚਣ ਦੀ ਇਕ ਹੋਰ ਵੀ ਕਹਾਣੀ ਪ੍ਰਚਲਤ ਹੈ। ਕਈਆਂ ਦਾ ਖਿਆਲ ਹੈ, ਕਿ ਮਸਤਾਨੀ ਸਆਦਤ ਖਾਂ ਨਾਂ ਦੇ ਮੁਗਲ ਦੀ ਰਖੇਲੀ ਸੀ। ਜਦ ਬਾਜੀ ਰਾਵ ਦੇ ਭਰਾ ਨੇ ਚੌਥ ਵਸੂਲ ਕਰਨ ਲਈ ਇਸ ਸਰਦਾਰ ਪੁਰ ਹਮਲਾ ਕੀਤਾ ਤਾਂ ਉਹ ਮੈਦਾਨ ਛੱਡ ਕੇ ਨਠ ਤੁਰਿਆ। ਮਸਤਾਨੀ ਦਾ ਉਸ ਨਾਲ ਅਥਾਹ ਪ੍ਰੇਮ ਸੀ। ਉਹ ਆਪਣੇ ਪ੍ਰੇਮੀ ਬਿਨਾਂ ਇਕ ਪਲ ਨਹੀਂ ਸੀ ਜੀਣਾ ਚਾਹੁੰਦੀ, ਸੋ ਜਦ ਉਸ ਨੂੰ ਪਤਾ ਲਗਾ ਕਿ ਉਸਦਾ ਪ੍ਰੇਮੀ ਨਠ ਤੁਰਿਆ ਹੈ ਤੇ ਹੁਣ ਗੈਰਾਂ ਦੇ ਹਥ ਵਿਚ ਉਸ ਦੀ ਇਜ਼ਤ ਖ਼ਤਰੇ ਵਿਚ ਹੈ ਤਾਂ ਉਸ ਨੇ ਜ਼ਹਿਰ ਪੀ ਕੇ ਆਪਣੇ ਅੰਤ ਦੀ ਠਾਣੀ। ਜ਼ਹਿਰ

-੭੭-