ਪੰਨਾ:ਪ੍ਰੀਤ ਕਹਾਣੀਆਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ

ਪ੍ਰਿਥੀ ਤੇ ਸੰਜੋਗਤਾ ਦੀ ਪ੍ਰੇਮ ਕਥਾ

ਇਕ ਅਤਿ ਘਣੇ ਜੰਗਲ ਵਿਚ ਇਕ ਹੁਸੀਨਾ ਘੋੜ-ਸਵਾਰ ਕੁੜੀ ਸਰਪਟ ਘੋੜਾ ਦੌੜਾਈ ਚਲੀ ਜਾ ਰਹੀ ਸੀ। ਸ਼ਾਇਦ ਉਸਦੇ ਸਾਥੀ ਕਿਸੇ ਸ਼ਿਕਾਰ ਦੀ ਦੌੜ ਭਜ ਵਿਚ ਉਸਤੋਂ ਅਲਗ ਹੋ ਗਏ ਹੋਣ? ਜਦੋਂ ਉਹ ਬ੍ਰਿਛਾਂ ਦੇ ਇਕ ਝੁੰਡ ਪਾਸੋਂ ਲੰਘ ਰਹੀ ਸੀ, ਤਾਂ ਕੁਝ ਹਥਿਆ ਬੰਦ ਛੁਪੇ ਹੋਏ ਡਾਕੂਆਂ ਨੇ ਉਸ ਪੁਰ ਅਚਾਨਕ ਹਲਾ ਬੋਲ ਦਿਤਾ। ਉਹ ਹਾਲੀਂ ਇਸ ਸੁੰਦਰੀ ਨੂੰ ਕਾਬੂ ਵੀ ਨਹੀਂ ਸਨ ਕਰ ਸਕੇ, ਕਿ ਦੂਰੋਂ ਇਕ ਲੰਮਾ ਤਕੜਾ ਨੌਜਵਾਨ ਘੋੜਾ ਦੌੜਾਂਦਾ ਆਇਆ। ਉਸਨੇ ਆਉਂਦਿਆਂ ਸਾਰ ਭਰਵੇਂ ਹਥ ਨਾਲ ਅਜਿਹਾ ਵਾਰ ਕੀਤਾ ਕਿ ਦੋਵੇਂ ਡਾਕੂ ਥਾਂ ਰਹੇ, ਤੇ ਉਨ੍ਹਾਂ ਦੇ ਸਾਥੀ ਨਠ ਗਏ। ਸੁੰਦਰੀ ਅਚਾਨਕ ਹਲੇ ਤੋਂ ਘਬਰਾ ਕੇ ਡਿਗ ਪਈ ਸੀ। ਨੌਜਵਾਨ ਨੇ ਉਸਨੂੰ ਉਠਾਇਆ ਤੇ ਹੌਂਸਲਾ ਦੇਂਦਿਆਂ ਹੋਇਆਂ ਉਹ

-੯-