ਪੰਨਾ:ਪ੍ਰੀਤ ਕਹਾਣੀਆਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰੇ ਕਮਬਖਤ ਤੂੰ ਨੇ ਕਭੀ ਪੀ ਹੀ ਨਹੀਂ।"
ਵੀਹਵੀਂ ਸਦੀ ਵਿਚ ਪ੍ਰੇਮ ਦਾ ਨਵਾਂ ਰੀਕਾਰਡ ਕਾਇਮ ਕਰਨ ਵਾਲਾ, ਇੰਗਲੈਂਡ ਤੇ ਕਈ ਹੋਰ ਮੁਲਕਾਂ ਦਾ ਸ਼ਹਿਨਸ਼ਾਹ-ਐਡਵਰਡ ਅਠਵਾਂ ਹੈ, ਜਿਹੜਾ ਆਪਣੀ ਪ੍ਰੇਮਕਾ ਪਿਛੇ ਏਡੇ ਵਡੇ ਤਖਤ-ਤਾਜ ਨੂੰ ਲਤ ਮਾਰਕੇ ਲਾਂਭੇ ਹੋ ਗਿਆ।
੧੯੩੧ ਦੀ ਗਲ ਹੈ, ਸ੍ਰੀ ਮਤੀ ਬੈਂਜੇਮਨ ਤੇ ਉਸ ਦਾ ਪਤੀ ਦੋਵੇਂ ਪ੍ਰਿੰਸ ਆਫ਼ ਵੇਲਜ਼ ਦੇ ਮਹਿਮਾਨ ਸਨ।
ਇਨ੍ਹਾਂ ਦੋਹਾਂ ਨੂੰ ਮਿਸਟਰ ਸਿਮਪਸਨ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਖਾਣੇ ਪੁਰ ਸਦਾ ਦਿਤਾ, ਪਰ ਪ੍ਰਿੰਸ ਨੇ ਆਪਣੇ ਮਹਿਮਾਨਾ ਨੂੰ ਕਿਹਾ, ਕਿ ਉਹ ਸਦੇ ਤੇ ਜਾਣ ਦੀ ਬਜਾਏ ਮਿ ਸਿਮਪਸਨ ਤੇ ਉਨ੍ਹਾਂ ਦੀ ਪਤਨੀ ਨੂੰ ਇਥੇ ਹੀ ਕਿਉਂ ਨਹੀਂ ਸਦ ਘਲਦੇ। ਇਹ ਇਸ ਪ੍ਰੇਮ ਕਾਂਡ ਦਾ ਮੁਢ ਸੀ। ਸੋ ਇਸੇਤਰਾਂ ਹੀ ਕੀਤਾ ਗਿਆ। ਮਿ: ਸਿਮਪਸਨ ਤੇ ਉਨਾਂ ਦੀ ਪਤਨੀ ਇਸ ਸ਼ਦੇ ਤੇ ਬੜੇ ਖੁਸ਼ ਹੋਏ। ਸ਼ਹਿਨਸ਼ਾਹ ਦੇ ਘਰ ਦੇ ਮਹਿਮਾਨ- ਕਿਤਨੀ ਭਾਰੀ ਇਜ਼ਤ ਸੀ। ਇਸੇ ਪਾਰਟੀ ਸਮੇਂ ਪ੍ਰਿੰਸ ਤੇ ਸ੍ਰੀ ਮਤੀ ਸਿਮਪਸ਼ਨ ਦੀ ਪਹਿਲੀ ਮੁਲਾਕਾਤ ਹੋਈ। ਇਹ ਮੁਲਾਕਾਤ ਕੀ ਸੀ? ਦੋਹਾਂ ਪ੍ਰੇਮੀਆਂ ਦੇ ਦਿਲਾਂ ਵਿੱਚ ਕੋਈ ਨਿਘੀ ਜਿਹੀ ਯਾਦ ਛੱਡ ਗਈ।
ਇਸ ਪਿਛੋਂ ਦੋਹਾਂ ਦਾ ਮੇਲ ਜੋਲ ਕਾਫ਼ੀ ਵਧ ਗਿਆ। ਇਥੋਂ ਤਕ ਕਿ ਪ੍ਰਿੰਸ ਨੂੰ ਦਿਤੀ ਹਰ ਦਾਵਤ ਤੇ ਮਿਸਿਜ਼ ਸਿਮਪਸਨ ਉਨਾਂ ਦੇ ਨਾਲ ਹੁੰਦੀ। ਲੋਕਾਂ ਵਿਚ ਇਨ੍ਹਾਂ ਦੋਹਾਂ ਦੇ ਆਮ ਚਰਚੇ ਸੁਰੂ ਹੋ ਗਈ। ਆਮ ਅੰਗਰੇਜ਼ ਇਸ ਗਲ ਨੂੰ ਪਸੰਦ ਨਹੀਂ ਸਨ ਕਰਦੇ ਕਿ ਇਕ ਮਾਮੂਲੀ ਤੀਵੀ ਨਾਲ ਪ੍ਰਿੰਸ ਨਾਲ ਇਨੀ ਜ਼ਿਆਦਾ ਸਬੰਧ ਹੋ ਜਾਵੇ। ਇਕ ਵਾਰ ਕੈੈਂਟਰ-ਬਰੀ ਦੇ ਆਰਕ ਬਿਸ਼ਪ ਨੇ ਇਕ ਸੁਦੇ ਤੇ ਇਸ ਕਰਕੇ ਜਾਣੋਂ ਇਨਕਾਰ ਕਰ ਦਿੱਤਾ ਕੀ ਉਸ ਵਿਚ ਸ੍ਰੀ ਮਤੀ ਸਿਮਪਸਨ ਵੀ ਬੁਲਾਈ ਗਈ ਸੀ।

-੯੪-