ਪੰਨਾ:ਪ੍ਰੀਤ ਕਹਾਣੀਆਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਈਂ ਗਿਰਜੇ ਜਾ ਰਿਹਾ ਸੀ।
ਇਨੀਂ ਦਿਨੀਂ ਹੀ ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਮੌਤ ਹੋ ਗਈ। ਉਨ੍ਹਾਂ ਦੀ ਥਾਂ ਤੇ ਪ੍ਰਿੰਸ ਆਫ਼ ਵੇਲਜ਼ ਨੂੰ ਅਡਵਰਡ ਅਠਵੇਂ ਦੇ ਨਾਂ ਤੇ ਤਖਤ ਪੁਰ ਬਿਠਾਇਆ ਗਿਆ। ਉਹ ਸ਼ਾਹੀ ਕੰਮਾਂ ਤੋਂ ਵਿਹਲੇ ਹੋ ਕੇ ਫੁਰਸਤ ਦੇ ਘੰਟੇ ਆਪਣੀ ਪ੍ਰੇਮਿਕਾ ਨਾਲ ਹੀ ਗੁਜ਼ਾਰਿਆ ਕਰਦਾ ਸੀ।
ਇਸ ਪ੍ਰੇਮ ਦੀ ਚਰਚਾ ਆਮ ਹੋ ਜਾਣ ਤੇ ਵੀ ਅੰਗਰੇਜੀ ਅਖਬਾਰ ਚੁਪ ਸਨ। ਪਰ ਜਦ ਅਮਰੀਕਾ ਦੇ ਅਖਬਾਰਾਂ ਵਿੱਚ ਇਸ ਵਿਸ਼ੇ ਤੇ ਕੁਝ ਲਿਖਿਆ ਜਾਣ ਲਗਾ, ਤਾਂ ਅੰਗਰੇਜ਼ੀ ਅਖਬਾਰਾਂ ਨੂੰ ਵੀ ਇਸ ਮੁਆਮਲੇ ਤੇ ਰੋਸ਼ਨੀ ਪਾਈ। ਇਨ੍ਹੀਂ ਦਿਨੀਂ ਇੰਗਲੈਂਡ ਤੋਂ ਪਾਰਲੀਮੈਂਟ ਦਾ ਵਡਾ ਵਜ਼ੀਰ ਬਾਲਡਵਿਨ ਸੀ। ੨੦ ਅਕਤੂਬਰ ੧੯੩੬ ਨੂੰ ਵਡੇ ਵਜ਼ੀਰ ਨੇ ਸ਼ਾਹ ਐਡਵਰਡ ਨਾਲ ਇਸ ਪਿਆਰ ਬਾਰੇ ਗੱਲ ਬਾਤ ਕਰਦਿਆਂ ਹੋਇਆਂ ਇਸ ਗਲ ਤੇ ਜ਼ੋਰ ਦਿੱਤਾ, ਕਿ ਕਿਸੇ ਤਰਾਂ ਇਹ ਪਿਆਰ-ਕਾਂਡ ਛੇਤੀ ਹੀ ਸਮਾਪਤ ਕਰ ਦਿਤਾ ਜਾਵੇ, ਕਿਉਂਕਿ ਸਦੀਆਂ ਤੋਂ ਮੁਲਕ ਵਿਚ ਇਹ ਰਿਵਾਜ਼ ਚਲਾ ਆਉਂਦਾ ਸੀ, ਕਿ ਇੰਗਲੈਂਡ ਦੇ ਬਾਦਸ਼ਾਹਾਂ ਨੇ ਸ਼ਾਹੀ ਖਾਨਦਾਨ ਛੱਡ ਕੇ ਕਿਤੇ ਬਾਹਰ ਸ਼ਾਦੀਆਂ ਨਹੀਂ ਸਨ ਕੀਤੀਆਂ।
ਪਰ ਪ੍ਰੇਮੀ ਦਾ ਉਤਰ ਸਾਫ਼ ਸੀ- ਮੁਆਫ਼ ਕਰਨਾ, ਜੋ ਇੰਗਲੈੰਡ ਆਪਣੇ ਬਾਦਸ਼ਾਹ ਦਾ ਪਿਆਰ ਉਸ ਦੀ ਪ੍ਰੇਮਕਾ ਨਾਲ ਨਹੀਂ ਸਹਾਰ ਸਕਦਾ, ਤਾਂ ਉਹ ਇਸ ਪਿਆਰ ਬਦਲੇ ਤਖ਼ਤ ਅਸਾਨੀ ਨਾਲ ਤਿਆਗ ਸਕੇਗਾ।
ਅੰਗਰੇਜ਼ੀ ਪਾਰਲੀਮੈਂਟ ਵਿਚ ਇਸ ਮੁਆਮਲੇ ਤੇ ਵਿਚਾਰ ਹੋਈ ਤੇ ਐਡਵਰਡ ਦੇ ਇਰਾਦੇ ਨੂੰ ਬਦਲਣ ਦੀ ਕੋਸਿਸ ਕੀਤੀ ਗਈ, ਪਰ ਉਹ ਹਿਮਾਲਾ ਵਾਂਗ ਆਪਣੇ ਫੈਸਲੇ ਤੇ ਅਹਿਲ ਖੜੋਤਾਂ ਰਿਹਾ।
ਇਕ ਅਫਸੋਸ ਭਰੀ ਸਵੇਰ ਨੂੰ ਸਾਰੇ ਸੰਸਾਰ ਨੇ ਬੜੀ ਹੈਰਾਨੀ

-੯੬-