ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਨੂੰ ਬਹੁਤ ਚਾਹੁੰਦੀ ਹੈ, ਉਨਾਂ ਦੀ ਰਾੱਖੀ ਚੰਗੀ ਤਰਾਂ ਕਰਦੀ ਹੈ,
ਰਤਾ ਧਯਾਨ ਹੋਰਥੇ ਪਾਏ,ਤਾਂ ਕੁੱਤੇ ਬਿੱਲੀਆਂ ਉਨਾਂ ਨੂੰ ਮਾਰ
ਸਿੱਟਦੇ ਹਨ।।
ਬਿੱਲੀ ਨੁਹਾਰ, ਆਕਾਰ ਵਿੱਚ ਅਤੇ ਸੁਭਾਉ ਵਿਖੇ ਸ਼ੇਰ,
ਨਾਲ ਮਿਲਦੀ ਹੈ, ਪਰ ਐਂਨਾ ਭੇਦ ਹੈ, ਕਿ ਇਹ ਰੁੱਖ,ਕੰਧ,
ਹਰ ਥਾਂ ਚੜ ਜਾਂਦੀ ਹੈ, ਸ਼ੇਰ ਨਹੀਂ ਚੜ੍ਹ ਸਕਦਾ। ਹਿੰਦੁਸਤਾਨੀ
ਲੋਕ ਇਸਨੂੰ ਸ਼ੇਰ ਦੀ ਉਸਤਾਦਣੀ ਕੰਹਦੇ ਹਨ,ਅਤੇ ਇਸ
ਪੁਰ ਇਹ ਕਹਾਣੀ ਘੜਦੇ ਹਨ, ਕਿ ਸ਼ੇਰ ਨੂੰ ਇਸ ਨੈ ਸਾਰੇ
ਕਰਤੱਬ ਸਿਖਲਾਏ, ਮਗਰੋਂ ਉਸ ਨੈ ਪੁੱਛਿਆ,ਕਿ ਮਾਸੀ
ਬਿੱਲੀ! ਹੋਰ ਕੋਈ ਗੱਲ ਰਹ ਗਈ ਹੈ? ਤਾੜ ਗਈ,ਕਿ ਇਸ
ਦੇ ਮਨ ਵਿੱਚ ਧੋਖਾ ਹੈ, ਗਰੀਬਣੀ ਬਣਕੇ ਬੋਲੀ, ਬੱਸ ਬੱਚਾ
ਹੁਣ ਕੁਝ ਨਹੀਂ । ਸ਼ੇਰ ਨੈ ਚਾਹਿਆ, ਕਿ ਪਹਲੋਂ ਇਸੇ ਦਾ
ਸ਼ਿਕਾਰ ਕਰੀਏ, ਦੌੜਕੇ ਟੁੱਟ ਪਿਆ, ਰੁੱਖ ਕੋਲ ਸਾ, ਝੱਟ
ਉਸ ਪੁਰ ਚਡ ਗਈ, ਸ਼ੇਰ ਮੂੰਹ ਦੇਖਦਾ ਰਹ ਗਇਆ॥
ਬਹੁਤਿਆਂ ਜੀਆਂ ਜੰਤੂਆਂ ਦੀਆਂ ਨਹੁੰਦਰਾਂ ਅਜੇਹੀਆ
ਹਨ, ਪੰਜਿਆਂ ਵਿੱਚ ਲੁਕੀਆਂ ਰੰਹਦੀਆਂ ਹਨ, ਜਦ ਚਾਹੁੰ
ਹਨ ਬਾਹਰ ਬੀ ਕੱਢ ਸਕਦੇ ਹਨ। ਇਹ ਸਾਰੇ ਮਾਸਾਹਾਰੀ
ਜੀਉ ਹਨ, ਆਪਣੇ ਹੀ ਸ਼ਿਕਾਰ ਦਾ ਮਾਸ ਬਹੁਤ ਪਸੰਦ