ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬)

ਘਾਟ ਦੀ ਲੜਾਈ ਸੀ, ਉਸ ਵਿਖੇ ਅਚਰਜ ਤਰਾਂ ਨਾਲ
ਵੈਰੀਆਂ ਦੇ ਹੱਥੋਂ ਬਚਿਆ ॥
ਅਕਬਰ ਦਾ ਪੁਤ੍ਰ ਸਲੀਮ, ਵਡੀ ਜੰਗੀ ਫੌਜ ਅਤੇ ਭਾਰਾ
ਤੋਪਖ਼ਾਨਾ ਲੈਕੇ ਹਲਦੀ ਘਾਟ ਦੇ ਪੱਧਰ ਵਿਖੇ ਉੱਤਰਿਆ
ਹੋਇਆ ਸੀ, ਪਰਤਾਪ ਨੈ ਬਾਈ ਹਜਾਰ ਰਾਜਪੁਤ ਲੈਕੇ ਉਸ
ਦਾ ਸਾਮ੍ਹਣਾ ਕੀਤਾ, ਅਤੇ ਇੱਕ ਘਾੱਟੀ ਪੁਰ ਰੋਕਿਆ, ਜੰਗ
ਭੜਕਿਆ, ਉਹ ਆਪਣੇ ਅਸੀਲ ਘੋੜੇ ਪੁਰ ਜਿਸ ਦਾ ਨਾਉਂ
ਚਟਕ ਸਾ, ਸਵਾਰ ਸਾ, ਜਿਧਿਰ ਲੜਾਈ ਦਾ ਘਮਸਾਣ ਦੇਖਦਾ
ਸਾ, ਉਧਿਰ ਹੀ ਘੋੜਾ ਮਾਰਕੇ ਪਹੁੰਚਦਾ ਸਾ, ਓੜਕ ਨੂੰ
ਬਾਦਸ਼ਾਹੀ ਘੋੜਚੜ੍ਹਿਆਂ ਅਤੇ ਸਿਪਾਹੀਆਂ ਨੂੰ ਕੱਟਦਾ ਫੱਟਦਾ
ਸ਼ਾਹਜ਼ਾਦੇ ਤਕ ਜਾ ਪੁੱਜਾ, ਜੋ ਹੱਥੀ ਪੁਰ ਚੜ੍ਹਿਆ ਹੋਇਆ
ਲਸ਼ਕਰ ਦੇ ਵਿਚਕਾਰ ਸੈਨਾਪਤਿ ਦਾ ਕੰਮ ਕਰ ਰਿਹਾ ਸੀ,
ਉਹ ਮੌਤ ਦਾ ਨਸ਼ਾਨਾ ਸਾ, ਪਰ ਇੱਕ ਸੰਦੂਕੀ ਹੌਦੇ ਵਿੱਚ
ਬੈਠਾ ਸੀ, ਜਿਸ ਪੁਰ ਫੁਲਾਦੀ ਚਾਦਰਾਂ ਮੜ੍ਹੀਆ ਹੋਈਆਂ ਸਨ,
ਇਸ ਲਈ ਬਚ ਗਇਆ, ਪਰਤਾਪ ਦਾ ਜਤਨ ਅਕਾਰਥ
ਸਾ, ਕਿ ਬਰਛੀ ਦੇ ਫਲ ਨਾਲ ਉਸ ਦਾ ਕੰਮ ਪੂਰਾ ਕਰਨਾ
ਚਾਹਿਆਂ ਸਾ,ਅਸੀਲ ਘੋੜੇ ਨੈ ਵੀ ਆਪਣੇ ਸਵਾਰ ਦਾ ਚੰਗਾ
ਸਾਥ ਕੀਤਾ, ਲੜਾਈ ਦਾ ਚਿਤ੍ਰ ਉਸ ਸਮਯ ਦਿਆਂ ਚਿਤ੍ਰ-