ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੮ )

ਪੂਤ ਐਵੇਂ ਲੜ ਲੜ ਮਰੇ, ਅਤੇ ਬਾਈਆਂ ਹਜਾਰਾਂ ਜੁਆਨਾਂ
ਵਿੱਚੋਂ ਨਿਰੇ ਅੱਠ ਹਜਾਰ ਜੀਉਂਦੇ ਬਚੇ॥
ਹੁਣ ਪਰਤਾਪ ਇਕੱਲਾ ਰਣ ਵਿੱਚੋਂ ਤੁਰਿਆ, ਘਾਂਵਾਂ ਨਾਲ
ਮੁੱਕਿਆ ਹੋਇਆ ਸੀ, ਅਤੇ ਦਰਦੀ ਚਟਕ ਪੁਰ ਸਵਾਰ ਸਾ,
ਦੋ ਮੁਸਲਮਾਨ ਸਰਦਾਰਾਂ ਨੈ ਸਿਆਣਕੇ ਉਸਦੇ ਮਗਰ ਘੋੜੇ
ਸਿੱਟੇ, ਉਨ੍ਹਾਂ ਦੇ ਘੋੜੇ ਉਸ ਨੂੰ ਲਿੱਤਾ ਚਾਹੁੰਦੇ ਸਨ, ਕਿ ਇੱਕ
ਪਹਾੜੀ ਨਾਲਾ ਸਾਮ੍ਹਣੇ ਆਇਆ, ਵਰਿਆਮ ਚਟਕ ਉਸ
ਪੁਰੋਂ ਸਾਫ਼ ਟੱਪ ਗਇਆ, ਅਤੇ ਵੈਰੀ ਪਿੱਛੇ ਰਹ ਗਏ, ਪਰ
ਇਹ ਢਿੱਲ ਕੋਈ ਪਲ ਹੀ ਦੀ ਸੀ, ਨਾਲਾ ਲੰਘਕੇ ਵੈਰੀ ਫੇਰ
ਪਿੱਛੇ ਆ ਲੱਗੇ, ਚਟਕ ਬੀ ਦਿਨ ਭਰ ਦੀ ਖੇਚਲ ਨਾਲ
ਹਾਰਿਆ ਟੁੱਟਿਆ ਹੋਇਆ ਸਾ, ਅਤੇ ਆਪਣੇ ਸਵਾਰ ਵਾਕਰ
ਫੱਟਿਆ ਹੋਇਆ ਸਾ, ਹੁਣ ਉਸ ਦਾ ਬਲ ਘਟਣ ਲੱਗਾ,
ਪਰਤਾਪ ਨੂੰ ਬਚਣ ਦੀ ਆਸ ਨਾ ਰਹੀ, ਮਾਰ ਮਾਰ ਕਰਦੇ
ਵੈਰੀ ਚਲੇ ਆਉਂਦੇ ਸਨ, ਪੱਥਰਾਂ ਪੁਰ ਘੋੜਿਆਂ ਦਿਆਂ ਸੂੰਬਾਂ
ਦੀ ਖੜਖੜਾਹਟ ਤੇ ਪਰਤੀਤ ਹੁੰਦਾ ਸਾ, ਕਿ ਹੁਣ ਆ ਪਹੁੰਚੇ,
ਅਚਾਣਕ ਇੱਕ ਰਾਜਪੂਤ ਦੀ ਅਵਾਜ ਆਈ, ਉਹ ਨੀੱਲੇ
ਘੋੜੇ ਦਾ ਸਵਾਰ ਸਾ, ਭੌਂਕੇ ਵੇਖੇ ਤਾਂ ਇੱਕੋ ਸਵਾਰ ਹੈ, ਅਤੇ
ਉਹ ਸਿਕਟ ਉਸ ਦਾ ਭਰਾਉ ਹੈ॥