ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੦ )

ਜ਼ਾਦੇ ਦੇ ਸਾਮਣੇ ਲੈ ਗਏ, ਉਸ ਪੁੱਛਿਆ, ਕਿ ਸਾਡੇ ਸਰ
ਦਾਰ ਕੀ ਹੋਏ ? ਬੇਨਤੀ ਕੀਤੀ, ਕਿ ਪਰਤਾਪ ਉਨ੍ਹਾਂ ਨੂੰ ਮਾਰਕੇ
ਨਿੱਕਲ ਗਇਆ, ਸਗੋਂ ਮੇਰਾ ਘੋੜਾ ਵੀ ਮਾਰਿਆ ਗਇਆ,
ਮੈਂ ਉਨ੍ਹਾਂ ਵਿੱਚੋਂ ਹੀ ਇੱਕ ਦੇ ਘੋੜੇ ਪੁਰ ਚੜ੍ਹਕੇ ਆਇਆ
ਹਾਂ। ਸਲੀਮ ਨੂੰ ਪਰਤੀਤ ਨਾ ਆਈ, ਵੱਖਰਾ ਲੈ ਜਾਕੇ
ਪੁੱਛਿਆ, ਕਿ ਸੱਚ ਸੱਚ ਕਹੁ, ਤੇਰਾ ਅਪਰਾਧ ਬੀ ਹੋਇਆ
ਤਾਂ ਛਮਾ ਕਰ ਦਿਆਂਗਾ। ਜੋ ਹਾਲ ਸਾ, ਸਿਕਟ ਨੈ ਪੂਰਾ ਪੂਰਾ
ਕਹ ਦਿੱਤਾ। ਸਲੀਮ ਬੀ ਬਚਨਾਂ ਦਾ ਪੂਰਾ ਸਾ, ਸਿਕਟ ਨੈ
ਕੁਝ ਨਾ ਕਿਹਾ, ਪਰ ਲਸ਼ਕਰ ਤੇ ਵਿਦਿਆ ਕਰ ਦਿੱਤਾ
ਅਤੇ ਉਹ ਆਪਣੇ ਭਰਾਉ ਨਾਲ ਜਾ ਮਿਲਿਆ॥
-
ਸੰਨ ਸਹਸ੍ਰ ਅੱਠ ਸੈ ਅੱਸੀ, ਮਾਹ ਜੁਲਾਈ ਭਾਲ
ਉਰਦੂ ਤੇ ਉਲਟਾਈ ਹੈ, ਪੁਰੀ ਬਿਹਾਰੀ ਲਾਲ ॥
-
ਸ਼੍ਰੀ ਯੁਤ ਮੁਨਸ਼ੀ ਗੁਲਾਬਸਿੰਹ ਕੀ, ਆਗਯਾ ਅਨੁਸਾਰ ਤੇ
ਸੋਧੀ ਹਰੀ ਹਜੂਰ ਨੇ, ਛਪੀ ਦੂਸਰੀ ਬਾਰ'
।।ਪੂਰੀ ਹੋਈ॥