ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਤਾਂ ਗਿੱਝ ਜਾਂਦਾ ਹੈ, ਅਤੇ ਆਪਣੇ ਪਾਲਣਵਾਲੇ ਨਾਲ ਪਿਆਰ
ਕਰਨ ਲੱਗ ਪੈਂਦਾ ਹੈ। ਬਘਿਆੜੀ ਆਪਣਿਆਂ ਬੱਚਿਆਂ
ਨਾਲ ਬਹੁਤ ਸਨੇਹ ਕਰਦੀ ਹੈ, ਬੱਚੇ ਜੰਮਦੇ ਹਨ, ਤਾਂ ਅਜੇਹੇ
ਦਿਸਦੇ ਹਨ, ਕਿ ਜੇਹੇ ਕੁੱਤੀ ਦੇ ਕਤੂਰੇ, ਉੱਕਰ ਹੀ ਅੱਖੀਆਂ ਬੀ
ਮੀਟੀਆਂ ਹੋਈਆਂ ਹੁੰਦੀਆਂ ਹਨ।।
ਬਘਿਆੜ ਜੰਗਲਾਂ ਵਿੱਚ, ਖੁਹਾਨਿਆਂ ਅਤੇ ਘੋਰਿਆਂ ਦੇ
ਅੰਦਰ ਰੰਹਦੇ ਹਨ, ਅਤੇ ਸਾਰਿਆਂ ਸ਼ਿਕਾਰੀ ਜਾਨਵਰਾਂ ਦੀ ਵਾ-
ਕਰ ਏਹ ਬੀ ਬਾਹਲੇ ਰਾਤ ਨੂੰ ਹੀ ਸ਼ਿਕਾਰ ਕਰਦੇ ਹਨ। ਏਹ
ਸਰਬਭੱਛੀ ਸਬ ਪ੍ਰਕਾਰ ਦਿਆਂ ਜੰਤੂਆਂ ਨੂੰ ਖਾ ਜਾਂਦੇ ਹਨ,
ਐਥੇ ਤਕ, ਕਿ ਡੱਡੂਆਂ ਅਤੇ ਕਿਰਲੀਆਂ ਨੂੰ ਬੀ ਨਹੀਂ ਛੱਡ-
ਦੇ। ਇਨ੍ਹਾਂ ਦੀਆਂ ਟੋਲੀਆਂ ਵਿੱਚੋਂ ਕੋਈ ਮਾਂਦਾ ਹੋ ਜਾਏ, ਤਾਂ
ਏਹ ਬੇਤਰਸ ਉਸ ਨੂੰ ਵੀ ਆਪਣਾ ਭੋਜਨ ਕਰ ਲੈਂਦੇ ਹਨ।
ਜਿਨ੍ਹਾਂ ਪਿੰਡਾਂ ਦੇ ਦੁਆਲੇ ਕੁਝ ਕੁਝ ਦੂਰ ਤਕ ਵੱਸੋਂ ਨਹੀਂ,
ਉਨ੍ਹਾਂ ਦੇ ਅੱਗੇ ਪਿੱਛੇ ਅਨੇਰੀ ਸੁਨਸਾਨ ਰਾਤ ਦੇ ਸਮਯ ਆ
ਲੱਗਦੇ ਹਨ। ਭੇਡਾਂ, ਬੱਕਰੀਆਂ ਦਿਆਂ ਬੱਚਿਆਂ ਨੂੰ ਗਲੋਂ
ਪਕੜਕੇ ਚੁੱਕ ਲੈ ਜਾਂਦੇ ਹਨ, ਦਾਉ ਲੱਗ ਜਾਏ, ਤਾਂ ਮਨੁੱਖ
ਦੇ ਬੱਚੇ ਨੂੰ ਬੀ ਲੈ ਭੱਜਦੇ ਹਨ। ਇਕੱਲੇ ਬੈਠਕੇ ਆਪਣਾ
ਸ਼ਿਕਾਰ ਜੌਂਕੀ ਖਾਂਦੇ ਹਨ। ਬਘਿਆੜ ਜਾਂ ਭੁੱਖੇ ਹੁੰਦੇ ਹਨ,ਤ