ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਰੂ ਅਤੇ ਜੰਤੂ ਬੀ ਇਸ ਪੁਰ ਪੈਂਦੇ ਹਨ, ਸੋ ਐਂਨੇ ਮਾਰੇ ਜਾਂਦੇ
ਹਨ, ਕਿ ਜੇ ਐੱਨੇ ਬਹੁਤੇ ਬੱਚੇ ਨਾ ਦੇਣ, ਤਾਂ ਇੱਕ ਸਹਿਆਂ
ਬੀ ਨਾ ਦਿੱਸੇ । ਇਹ ਜੀਵ ਮਨੁੱਖਾਂ ਕੋਲੋਂ ਬਹੁਤ ਡਰਦਾ ਹੈ,
ਪਰ ਫੇਰ ਵੀ ਕਦੇ ਕਦੇ ਡਾਢਾ ਗਿੱਝ ਜਾਂਦਾ ਹੈ। ਇਹ ਘਾ ਬੂਟ
ਖਾਂਦਾ ਹੈ, ਇਹਨੂੰ ਤਰਕਾਰੀਆਂ ਥੀ ਬਹੁਤ ਭਾਉਂਦੀਆਂ ਹਨ।
ਏਹ ਅਨਾਜ ਦੇ ਸਾਵੇ ਸਾਵੇ ਖੇਤ ਉਜਾੜ ਦਿੰਦੇ ਹਨ, ਅਰ-
ਥਾਤ ਜੜਾਂ ਤਕ ਖਾ ਜਾਂਦੇ ਹਨ ।।
ਸਹੇ ਜੇਹੇ ਹੋਰ ਬੀ ਢੇਰ ਜੀਵ ਹਨ, ਕਿ ਜਿਨ੍ਹਾਂ ਦੇ ਮੂੰਹ
ਵਿਖੇ ਅੱਗੇ ਨੂੰ ਵਧੇ ਹੋਏ ਚਾਰ ਲੰਮੇ ਲੰਮੇਂ ਤਿੱਖੇ ਦੰਦ ਹੁੰਦੇ
ਹਨ; ਦੋ ਹੇਠਾਹਾਂ, ਦੋ ਉਪਰਾਹਾਂ, ਇਨਾਂ ਨਾਲ ਆਪਣੇ ਚਾਰੇ
ਨੂੰ ਕੁਤਰਦੇ ਹਨ, ਅਤੇ ਦਾੜਾਂ ਨਾਲ ਚੱਬਕੇ ਖਾਂਦੇ ਹਨ
ਗਾਲੜ, ਚੂਹਾ, ਚੂਹੀ, ਘੀਸ, ਸੇਹ, ਆਦਿਕ ਸਾਰੇ ਕੁਤਰਨ
ਵਾਲੇ ਜੰਤੂ ਹਨ

ਬਾਂਦਰ॥

ਏਹ ਬਾਹਲੇ ਗਰਮ ਦੇਸਾਂ ਵਿਖੇ ਹੁੰਦੇ ਹਨ, ਬਹੁਤੇਰੇ ਪ੍ਰਕਾਰ
ਦੇ ਹਨ, ਕਈ ਮਨੁੱਖ ਮਨੁੱਖ ਜੇਡੇ ਹੁੰਦੇ ਹਨ, ਕਈ ਬਹੁਤ ਛੋਂ
ਨੁਹਾਰ ਵਿਖੇ ਬੀ ਬਹੁਤ ਭੇਦ ਹੈ, ਕਿਸੇ ਦੀ ਪੂਛਲ ਨੂੰ