ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਏਹ ਮੰਦਰਾਂ ਅਤੇ ਸ਼ਿਵਾਲਿਆਂ ਦੇ ਆਸ ਪਾਸ ਵਡੇ ਦੁਖਦਾਈ
ਅਤੇ ਦਿਲੇਰ ਬਣ ਜਾਂਦੇ ਹਨ, ਕਾਰਣ ਇਹ ਹੈ, ਕਿ ਸਿਆਣਾ
ਹੈ, ਉਹ ਬੀ ਸਮਝਦਾ ਹੈ, ਕਿ ਇੱਥੇ ਮੈਨੂੰ ਕੋਈ ਨਾ ਛੇੜੇਗਾ ।
ਪਿੰਡਾਂ ਦੇ ਰਹਣਵਾਲੇ, ਘਰਾਂ ਦੀਆਂ ਛੱਤਾਂ ਪੁਰ ਛਾੱਪੇ ਵਿਛਾ
ਛੱਡਦੇ ਹਨ, ਪਰ ਅਕਾਰਥੇ ਏਹ ਉਨਾਂ ਨੂੰ ਸੁੱਟ ਪਾਉਂਦੇ ਹਨ,
ਇਧਿਰ ਉਧਿਰ ਕੁੱਦਦੇ ਟੱਪਦੇ ਫਿਰਦੇ ਹਨ, ਤਰਾਂ ਤਰਾਂ ਦੀ
ਖਚਰਵਿੱਦਯਾ ਕਰਦੇ ਹਨ। ਜੰਗਲਾਂ ਵਿਖੇ ਹੁੰਦੇ ਹਨ, ਤਾਂ
ਮੇਵਿਆਂ, ਅੰਨ ਤੇ ਛੋਟੀਆਂ ਛੋਟਿੲਆਂ ਰੁੱਖਾਂ ਨੂੰ ਚੱਬਕੇ ਜੀਉਂਦੇ
ਹਨ, ਪਰ ਵਾਸੀ ਹੋਇ ਤਾਂ ਬਜ਼ਾਰਾਂ ਵਿੱਚ ਦੌੜਦੇ ਫਿਰਦੇ ਹਨ,
ਹਲਵਾਈਆਂ ਅਤੇ ਨਾਬਾਈਆਂ ਦੀਆਂ ਹੱਟਾਂ ਪੁਰ ਦਾਉ
ਲਾਈ ਰੰਹਦੇ ਹਨ, ਹਟਵਾਣੀਏ ਦੀ ਰਤੀ ਅੱਖ ਬਚ ਜਾਏ
ਤਾਂ ਜੋ ਮਿਲੇ, ਲੈ ਦੌੜਦੇ ਹਨ, ਲੋਕ ਬੋਲਦੇ ਹੀ ਰਹ ਜਾਂਦੇ
ਹਨ, ਕਿ ਫੜੋ ਫੜੋ ਓਹ ਲੈ ਗਇਆ, ਓਹ ਲੈ ਗਇਆ ।
ਅਚਰਜ ਤਮਾਸਾ ਹੁੰਦਾ ਹੈ, ਇਹ ਕੰਧ ਯਾ ਰੁੱਖ ਪੁਰ ਜੌਕੀ
ਖਾਈ ਜਾਂਦਾ ਹੈ, ਸਾਈਂ ਹੇਠਾਂ ਖਲੋਕੇ ਪਿਆ ਤੱਕਦਾ ਹੈ, ਬੁਰਾ
ਭਲਾ ਕਹ ਰਿਹਾ ਹੈ; ਇਹ ਵੇਖ ਵੇਖਕੇ ਕਦੇ ਹੱਸਦਾ ਹੈ, ਕਦੇ
ਘੁਰਕਦਾ ਹੈ, ਕਦੇ ਮੂੰਹ ਬਣਾਉਂਦਾ ਹੈ। ਜਾਂ ਫਲ ਖਾਂਦਾ ਹੈ।
ਤਾਂ ਸੁਕੜਕੇ ਬੈਠ ਜਾਂਦਾ ਹੈ, ਕੂਲੀਆਂ ਕੂਲੀਆਂ ਉਂਗਲੀਆਂ