ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਉੱਚਾ ਹੁੰਦਾ ਹੈ, ਹਰੇ ਕਚੂਰ ਪੱਤੇ, ਹਰਾ ਕੱਚ ਜੇਹਾ ਡੰਡਲ,
ਚੌੜਾ ਬੱਦਾ, ਪੋਲਾ, ਪਿੱਲਾ ।।
ਬੁੱਟਾ ਜਾਂ ਨਿੱਕਾ ਅਤੇ ਨਰਮ ਹੁੰਦਾ ਹੈ, ਤਾਂ ਪੱਤਿਆਂ ਨੂੰ ਰਿੰਨ-
ਕੇ ਖਾਂਦੇ ਹਨ, ਪਹਲੋਂ ਉਬਾਲਦੇ ਹਨ, ਫੇਰ ਨਿਚੋੜਦੇ ਹਨ,
ਸਿਲ ਉੱਤੇ ਮਹੀਨ ਮਹੀਨ ਪੀਹਕੇ, ਯਾ ਐਂਵੇਂ ਹੀ ਲੂਣ ਮਿਰਚ
ਰਲਾਕੇ ਘੇਉ ਯਾ ਤੇਲ ਵਿੱਚ ਚੰਗੀ ਤਰਾਂ ਛਮਕ ਲੈਂਦੇ ਹਨ,
ਇਸ ਨੂੰ ਭੁਰਜੀ ਸੱਦਦੇ ਹਨ। ਪੱਤਿਆਂ ਸਣੇ ਕੂਲਿਆਂ ਕੁਲਿ-
ਆਂ ਡੰਡਲਾਂ ਨੂੰ ਗੰਦਲਾਂ ਕੰਹਦੇ ਹਨ, ਉਨਾਂ ਨੂੰ ਮਾਸ ਵਿੱਚ
ਪਾਉਂਦੇ ਹਨ, ਭੁਰਜੀ ਬੀ ਬਣਾਉਂਦੇ ਹਨ। ਗਾਈਆਂ ਮਹੀਆਂ
ਹਰਿਆਂ ਹਰਿਆਂ ਡੰਡਲਾਂ ਨੂੰ ਵਡੇ ਸੁਆਦ ਨਾਲ ਖਾਂਦੀਆਂ
ਹਨ ॥
ਸਰਹੋਂ ਕਈ ਪ੍ਰਕਾਰ ਦੀ ਹੁੰਦੀ ਹੈ, ਪੀਲੀ, ਕਾਲੀ, ਲਾੱਖੀ ;
ਖੀ ਦਾ ਰੰਗ ਲਾੱਖਾ ਹੁੰਦਾ ਹੈ, ਜੇਹਾ ਬੀਉ ਹੋਏ, ਉਹੋ ਜੇਹੀ
ਲਗਦੀ ਹੈ। ਤਿਹੁੰ ਚਹੁੰ ਮਹੀਨਿਆਂ ਵਿੱਚ ਫੁੱਲਦੀ ਹੈ, ਪੀਲੀਆਂ
ਪੀਲੀਆਂ ਕਲੀਆਂ, ਫੁੱਲ ਵਿਖੇ ਚਰਖੜੀ ਵਾਕਰ ਚਾਰ ਪੱਤੀ-
ਆਂ, ਚਾਰ ਵੱਡੇ ਦੋ ਨਿੱਕੇ ਸੂਤ ਜੇਹੇ ਜੀਰੇ, ਵਿਚਕਾਰ ਹੇਠਾਂ ਨੂੰ
ਨਿੱਕਾ ਜਿਹਾ ਫਲੀ ਦਾ ਉਭਾਰ ਫੁੱਲ ਛੇਤੀ ਹੀ ਝੜ ਜਾਂਦੇ
ਹਨ । ਫੁੱਲਾਂ ਦੇ ਕੁਮਲਾਉਂਦੇ ਹੀ ਇਹ ਉਭਾਰ ਹਰ ਦਿਨ