ਪੰਨਾ:ਪੰਜਾਬ ਦੇ ਹੀਰੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਨਕ ਬੁਲਾਕ ਤੇ ਕੰਨੀਂ ਲੁੜਕੇ, ਚੂੜੀਆਂ ਰੁਣ ਝੁਣ ਲਾਇਆ
ਘਿਨ ਘੜਾ ਸਿਰ ਉਤੋਂ ਮਾਏ ਨਹੀਂ ਤਾਂ ਭੋਇੰ ਮਰੇਂਦੀ
ਵਿਚ ਮਸੀਤੋ ਚੰਨ ਫਥਿਓਈ, ਮੈਂ ਵਰ ਨੀਹੇ ਦੇਂਦੀ
ਹਸ ਰਸ ਸਿਰ ਰੱਖ ਅਸਾਡੇ, ਨਹੀਂ ਆਪੇ ਨਿਕਲ ਵੈਂਦੀ
ਸੁਣ ਮਾਏ ਪੈਂਡੇ ਜੀਵਨ ਜਾਏ, ਕੇ ਤੈਨੂੰ ਆਖ ਸੁਣਾਈ
ਪੁੜ ਪਰਾਇਆ ਕਿਸਮਤ ਆਇਆ ਇੱਜ਼ਤ ਇਸ ਨੂੰ ਕਈ
ਚਾਕੇ ਚਾਕ ਸਦੇਂਦੇ ਸਭੇ, ਸਿਆਲਾਂ ਲਜ ਨ ਕਾਈ
ਸੁਣ ਵਣ ਮਾਏ ਤੈਂਡੇ ਜੀਵਨ ਜਾਏ ਹੀਰੇ ਗਲ ਸੁਣਾਈ
ਜੋਗ ਦੇ ਜਾਲਣ ਖਰਾ ਉਖੇਰਾ, ਤੂੰ ਕੀ ਜਾਣੇਂ ਬਾਤਾਂ
ਜੋਗ ਦਾ ਜਾਲਣ ਔਖਾ ਹੈ ਈ ਔਖੀਆਂ ਜੋਗ ਦੀਆਂ ਘਾਤਾਂ
ਮੰਗ ਕਰ ਟੁਕਰ ਸਥਰ ਸੋਣਾ ਏਹ ਅਸਾਡੀਆਂ ਦਾਤਾਂ
ਆਖ ਦਮੋਦਰ ਜੋਗ ਦਿਵਾਉਂ ਜੇ ਸਚ ਦਸਾਏਂ ਬਾਤਾਂ।
ਤਖਤ ਹਜ਼ਾਰਾ ਮੈਂਡਾ ਵਤਨ ਹੈ ਚੰਦਲ ਵਹਿੰਦੀ ਠੰਡੇ ਨੀਰ
ਮੈਨੂੰ ਸਿਖ ਬਗਾਈ ਦੀ ਥਾਪਣਾ ਜਿਹੜਾ ਟਿਲੇ ਦਾ ਪੀਰ
ਅੱਖੀਂ ਵੇਖ ਸਿਞਾਣ ਲੈ ਮੈਂ ਉਹੋ ਰਾਂਝਾ ਤੂੰ ਉਹਾ ਹੀਰ
ਆਇਉਮ ਕਪਰ ਝਾਗ ਕੇ ਨੈਂ ਬੂਟੇ ਝਲ ਚੀਰ।

ਪੀਲੂ

ਕਹਿੰਦੇ ਹਨ ਕਿ ਆਪ ਮੁਸਲਮਾਨ ਜਟ ਸਨ ਅਤੇ ਮਾਝੇ ਦੇ ਰਹਿਣ ਵਾਲੇ ਸਨ। ਆਪ ਫਕੀਰਾਨਾ ਤਬੀਅਤ ਦੇ ਮਾਲਕ ਸਨ, ਜਦ ਜ਼ਰਾ ਜਵਾਨ ਹੋਏ ਤਾਂ ਸੈਰ ਦੇ ਸ਼ੌਕ ਕਾਰਨ ਘਰ ਤੋਂ ਨਿਕਲੇ।

ਗੁਰੂ ਅਰਜਨ ਦੇਵ ਦੇ ਦੀਦਾਰ ਕਰਨ ਅਤੇ ਸੂਫ਼ੀਆਨਾ ਕਲਾਮ ਸੁਣਨ ਪਿਛੋਂ ਆਪ ਫਕੀਰਾਨਾ ਭੇਸ ਵਿਚ ਇਲਾਕਾ ਬਾਰ ਵਲ ਚਲੇ ਗਏ।

ਜਦ ਰਾਵੀ ਤੋਂ ਪਾਰ ਹੋਏ ਤਾਂ ਦਾਨਾਬਾਦ ਖਰਲਾਂ ਵਿਚ ਗਏ, ਜਿਹੜਾ ਮਿੰਟਗੁਮਰੀ ਤੋਂ ੪੦ ਕੋਹ ਦੀ ਵਿਥ ਤੇ ਹੈ, ਤੇ ਜਿਸ ਤਰ੍ਹਾਂ ਮਿਰਜ਼ਾ ਸਾਹਿਬਾਂ ਦਾ ਚਰਚਾ ਸੁਣਿਆ, ਕਵਿਤਾ ਵਿਚ ਲਿਖ ਦਿਤਾ। ਬੋਲੀ ਵਿਚ ਅਸਰ ਤੇ ਬਿਆਨ ਵਿਚ ਸੋਜ਼ ਸੀ। ਇਸ ਲਈ ਕਿੱਸੇ ਨੇ ਛੇਤੀ ਸ਼ੁਹਰਤ ਹਾਸਲ ਕਰ ਲਈ। ਇਸ ਤੋਂ ਪਿਛੋਂ ਸੰਦਲ ਬਾਰ ਵਲ ਚਲੇ ਗਏ ਤੇ ਓਧਰ ਹੀ ਕਾਲ ਵਸ ਹੋ ਗਏ। ਆਪ ਤੋਂ ਕੁਝ ਸਮਾਂ ਪਿਛੋਂ ਹਾਫ਼ਜ਼ ਬਰਖੁਰਦਾਰ ਹੋਏ ਉਨ੍ਹਾਂ ਨੇ ਭੀ ਇਸ ਕਿੱਸੇ ਨੂੰ ਕਵਿਤਾ ਵਿਚ ਲਿਖਿਆ ਅਤੇ ਬਿਆਨ ਵਿਚ ਉਨਾਂ ਨਾਲੋਂ ਕੁਝ ਫਰਕ ਰੱਖਿਆ। ਹਾਫਜ਼ ਲਿਖਦਾ ਹੈ ਕਿ ਜਦ ਮਿਰਜ਼ੇ ਨੂੰ ਉਨ੍ਹਾਂ ਨੇ ਸਾੜ ਦਿਤਾ ਸਾਹਿਬਾਂ ਨੇ ਇਕ ਕਾਂ ਹੱਥ ਪੀਲੂ ਨੂੰ ਕਿੱਸਾ ਲਿਖਣ ਲਈ ਸੁਨੇਹਾ ਘਲਿਆ! ਕਾਂ ਪੀਲੂ ਦੇ ਘਰ ਅਪੜਿਆ ਅਤੇ ਆਖਿਆ ਕਿ ਆਪ ਨੇ ਸੁਣਿਆ ਸੁਣਾਇਆ ਕਿੱਸਾ ਲਿਖਿਆ ਹੈ, ਪਰ ਜਦ ਉਸ ਨੂੰ ਪਤਾ ਲਗਾ ਕਿ ਆਪ ਚਲਾਣਾ ਕਰ ਚੁਕੇ ਹਨ ਤਾਂ ਕਾਂ ਨੇ ਸਾਹਿਬਾਂ ਦੀ ਰੂਹ ਨੂੰ ਆ ਕੇ ਦਸਿਆ ਅਤੇ ਸਾਹਿਬਾਂ ਦੇ ਇਸ਼ਾਰੇ ਉਤੇ ਕਾਂ ਪੀਲੂ ਦੀ ਕਬਰ ਉਤੇ ਜਾ ਕੇ ਵੈਣ ਪਾਉਣ ਲਗਾ-