ਪੰਨਾ:ਪੰਜਾਬ ਦੇ ਹੀਰੇ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਉਲਥਾ ਹੈ। ਇਹ ਰਸਾਲਾ ਆਪ ਨੇ ੭ ਮੁਹੱਰਮ੧੭੫੮ ਹਿ: ਵਿੱਚ ਸੰਪੂਰਨ ਕੀਤਾ:- .

ਹਜ਼ਾਰ ਹਿਕੋ ਅਠਵੰਜਾ ਵਰਿਹਾ ਹਿਕ ਮਾਹ ਫਨਾ
ਛੇ ਰੋਜ਼ ਹੋਰ ਸਤਵਾਂ ਦਹਿ ਵਕਤ ਪੇਸ਼ੀ ਦਾ ਆ
ਇਹ ਹਿਜ਼ਰਤ ਬਾਦ ਕਿਤਾਬ ਤਮ ਕੀਤਾ, ਫਜ਼ਲ ਖੁਦਾ
ਇਹ ਬਝ ਆਸੀ ਦਵਾ ਕਰੇ ਤਿਸ ਦੇਵੇ ਅਜਰ ਖੁਦਾ

(੬) ਹਿਸਾਰਉਲਈਮਾਨ:-ਇਸ ਵਿੱਚ ਭੀ ਮੁਲਮਾਨੀ ਨਿਯਮ ਹਨ। ਇਸ ਦੇ ਅੰਤ ਵਿੱਚ ਆਪ ਨੇ ਲਿਖਣ ਦਾ ਸੰਨ ਨਹੀਂ ਦਿਤਾ । (੭)ਤੁਹਫ਼ਾ-ਇਸ ਵਿੱਚ ਸਿਜਦਾ ਅਤੇ ਨਮਾਜ਼ ਆਦਿ ਦੇ ਢੰਗ ਵਰਨਨ ਕੀਤੇ ਹੋਏ ਹਨ। ਏਸ ਪੁਸਤਕ ਦੇ ਅੰਤ ਵਿੱਚ ਆਪ ਨੇ ਆਪਣਾ ਉਪਨਾਮ ਅਬਦੁਲਾ ਲਿਖਿਆ ਹੈ। ਇਹ ਪੁਸਤਕ ੧੦੨੫ ਵਿੱਚ ਖਤਮ ਕੀਤੀ ਗਈ ਸੀ।

ਅਬਦਲਾ ਆਖੇ ਮੋਮਨਾ ਈਮਾਨ ਬਖਸ਼ ਦਾ
ਹਿਜਰਤ ਬਹਦ ਹਜ਼ਾਰ ਹਿਕ ਪੰਜੀਵੇ ਸਾਲ ਫਨਾ
ਸਾਲ ਸ਼ੁਰੂ ਇਸ ਥੀਂ ਪਿਛੇ ਹਿਕ ਰੋਜ਼ ਗਿਆ ਹਜ਼ਰਾਤ
ਹੋਰ ਰੋਜ਼ ਦੁੂਜਾ ਬੁਧਵਾਰ ਦਾ ਹੋਇਆ ਤਮ ਨਜਾਤ

(੮)ਖ਼ੈਰਉਲ ਆਸ਼ਕੀਨ ਕਲਾਂ:-ਇਹ ਪੁਸਤਕ ੧੦੫੪ ਵਿੱਚ ਖਤਮ ਹੋਈ

(੯)ਮਾਰਫਤ ਇਲਾਹੀ:-ਇਹ ਰਸਾਲਾ ੧੦੪੫ ਹਿ: ਵਿੱਚ ਖਤਮ ਹੋਇਆ।

(੧੦)ਸਕਲ ਪਹਿਲੀ ਅਤੇ ਦੂਜੀ:-

(੧੧)ਹਮਦੋਂ ਸਨਾ-ਕੇਵਲ ਦੋ ਸਫਿਆਂ ਦਾ ਛੋਟਾ ਜਿਹਾ ਰਸਾਲਾ। ਬਾਰਾਂ ਅਨਵਾਹ ਦੇ ਅੰਤ ਵਿਚ ਲਿਖਿਆ ਹੋਇਆ ਹੈ:-

ਮੌਤ ਅਬਦੁੱਲਾ ਨੇੜੇ ਆਈ ਸਾਇਤ ਘੜੀ ਟਿਕਾਣਾ
ਜੋ ਫਰਮਾਇਆ ਪਾਕ ਮਨੱਜ਼ਾ ਇਜ਼ਰਾਈਲ ਵਖਾਣਾ

(੧੨)ਰਸਾਲਾ ਫਿਕਾ ਹਿੰਦੀ:-ਇਹ ਰਸਾਲਾ ਆਪ ਨੇ ੧੦੭੪ ਹਿ: ਵਿੱਚ ਲਿਖਿਆ। ੨ ਤੋਂ ੧੩ ਤਕ ਇਹ ਰਸਾਲੇ ਇਕ ਅਕੱਠ ਦੀ ਸ਼ਕਲ ਵਿੱਚ ਛਪੇ ਹੋਏ ਹਨ, ਜਿਨ੍ਹਾਂ ਦਾ ਨਾਂ ਬਾਰਾਂ ਅਨਵਾਅ ਹੈ। ਉਘੇ ਕਵੀ ਮੌਲਾਨਾ ਮੁਹੰਮਦ ਵਲਦ ਮੌਲਾਨਾ ਬਾਰਕ ਅੱਲਾ ਸਾਹਿਬ ਲਿਖਾਰੀ ਅਹਿਵਾਲ ਆਖ਼ਰਤ ਨੇ ਫਾਰਸੀ ਵਿੱਚ ਹਾਸ਼ੀਆ ਚੜਾਇਆ, ਜੋ ਪੁਸਤਕ ਦੇ ਪੰਨਿਆਂ ਦੇ ਆਸੇ ਪਾਸੇ ਦਰਜ ਹੈ । ਲਿਖਤ ਦੀ ਵਨਗੀ:-ਕਵਿਤਾ ਬਾਬਤ ਲਿਖਦੇ ਹਨ। {{center|<poem>ਨਜ਼ਮ ਜਿਨਾਂ ਦਾ ਨਾਮ ਹੈ ਬਾਝ ਫਿਕਾ ਅਸੂਲ ਉਹ ਅੱਲਾ ਦੀ ਦਰਗਾਹ ਵਿਚ ਨਾਹੀਂ ਨਜ਼ਮ ਕਬੂਲ ਮੁੱਲਾ ਸੋਤੀ ਪੁਛ ਤੂੰ ਜੋ ਜਾਨਣ ਫਿਕਾ ਅਸੂਲ ਅਲਾ ਦੀ ਦਰਗਾਹ ਵਿੱਚ ਉਹ ਆਲਮ ਸਭ ਮਕਬੂਲ ਪਾਠਕਾਂ ਨੂੰ ਮਲੁੂਮ ਰਹੇ ਕਿ ਪਹਿਲਾ ਰਸਾਲਾ ਮਹਿੰਦੀ ੯੯੭ ਵਿੱਚ ਲਿਖਿਆ ਤੇ ਹੋਰ ਰਸਾਲੇ ਪੰਜਾਬੀ ਕਵਿਤਾ ਵਿੱਚ ਅੱਸੀ ਸਾਲ ਤਕ ਲਿਖਦੇ ਰਹੇ। ਜਿਸ ਦਾ ਵੇਰਵਾ ਉਤੇ ਦਸਿਆ ਗਿਆ ਹੈ।