ਪੰਨਾ:ਪੰਜਾਬ ਦੇ ਹੀਰੇ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਹਜ਼ਰਤ ਬੁਲ੍ਹੇ ਸ਼ਾਹ

ਪਿਤਾ ਦਾ ਨਾਂ ਸਾਈਂ ਮਹੰਮਦ ਦਰਵੇਸ਼ ਆਪਦਾ ਜਨਮ ਕਸੁੂਰ ਦੇ ਨੇੜੇ ਪੰਡੋਕ ਜ਼ਿਲਾ ਲਾਹੌਰ ਵਿੱਚ ੧੬੮੦ ਈ: ਵਿੱਚ ਹੋਇਆ । ਆਪ ਨੇ ਜਦੋਂ ਹੋਸ਼ ਸੰਭਾਲੀ ਤਾਂ ਹਜ਼ਰਤ ਗੁਲਾਮ ਮੁਰਤਜ਼ਾ ਸਾਹਿਬ ਕਸੂਰੀ ਅਤੇ ਮੌਲਾਨਾ ਗੁਲਾਮ ਮੁਹੀਉੱਦੀਨ ਸਾਹਿਬ ਕਸੁੂਰੀ ਦੇ ਕੋਲ ਵਿਦਿਆ ਪ੍ਰਾਪਤੀ ਲਈ ਕਸੂਰ ਗਏ। ਆਪ ਜਦੋਂ ਵਿਦਿਆ ਵਿੱਚ ਸਿਆਣੇ ਹੋਏ ਤਾਂ ਆਤਮ ਗਿਆਨ ਦੀ ਪ੍ਰਾਪਤੀ ਲਈ ਮੁਰਸ਼ਦ ਦੀ ਖੋਜ ਵਿੱਚ ਨਿਕਲੇ। ਆਪ ਲਾਹੌਰ ਆਏ ਅਤੇ ਹਜ਼ਰਤ ਸ਼ਾਹ ਅਨਾਇਤ ਕਾਦਰੀ ਸ਼ਤਾਰੀ ਕਸੂਰੀ ਦੇ ਮੁਰੀਦ ਹੋ ਗਏ।

ਹਜ਼ਰਤ ਸ਼ਾਹ ਅਨਾਇਤ ਸਾਹਿਬ ਜ਼ਾਤ ਦੇ ਅਰਾਈਂ ਅਤੇ ਕਸੁੂਰ ਦੇ ਵਸਨੀਕ ਸਨ। ਕਸੂਰ ਦੇ ਅਫਗਾਨੀ ਗ੍ਰਵਨਰ ਹੁਸੈਨ ਖਾਂ ਦੀ ਈਰਖਾ ਕਾਰਨ ਆਪ ਘਰ ਬਾਰ ਛੱਡ ਕੇ ਲਾਹੌਰ ਆ ਰਹੇ ਸਨ ਅਤੇ ਏਥੇ ਹੀ ਆਪਣਾ ਕੰਮ ਕਰਦੇ ਰਹੇ ਸਨ।

[ਤਜ਼ਕਰਾ ਬੁਲੇ ਸ਼ਾਹ ਬਰਨੀ ਵਿਚੋਂ

-ਬੁਲੇ ਸ਼ਾਹ ਜਦੋ ਅਨਾਇਤ ਸ਼ਾਹ ਸਾਹਿਬ ਪਾਸ ਲਾਹੌਰ ਪੁਜੇ ਤਾਂ ਉਸ ਵੇਲੇ ਹਜ਼ਰਤ ਸਾਹਿਬ ਗੰਢਿਆਂ ਦੀ ਪਨੀਰੀ ਲਾ ਰਹੇ ਸਨ। ਬੁਲੇ ਨੇ ਕਿਹਾ, “ਹਜ਼ਰਤ ਮੈਂ ਖੁਦਾ ਦਾ ਰਾਹ ਪੁਛਣ ਆਇਆ ਹਾਂ। ਆਪ ਨੇ ਉੱਤਰ ਦਿਤਾ- “ਰਬ ਦਾ ਕੀ ਪਾਉਣਾ, ਏਧਰੋਂ ਪੁਟਣਾ ਤੇ ਏਧਰ ਲਾਉਣਾ।"

ਹੁਣ ਆਪ ਦਾ ਭਰਮ ਦੂਰ ਹੋ ਗਿਆ ਅਤੇ ਆਪ ਨੇ ਆਪਣਾ ਪੀਰ ਧਾਰਨ ਕਰ ਲਿਆ। ਆਪ ਲਿਖਦੇ ਹਨ:

ਬਲੇ ਸ਼ਾਹ ਦੀ ਸੁਣੋ ਹਕਾਇਤ, ਦੀ ਪਕੜਿਆ ਹੋਈ ਹਦਾਇਤ
ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਏ ਪਾਰ।

ਆਪ ਆਪਣੇ ਪੀਰ ਦੇ ਆਸਰੇ ਬੜੀ ਛੇਤੀ ਉਚੇ ਦਰਜੇ ਤਕ ਪੁੱਜ ਗਏ ਅਤੇ ਸੂਫ਼ੀਆਨਾ ਕਲਾਮ ਕਹਿਣ ਲਗ ਪਏ: ਇਨ੍ਹਾਂ ਵਿਚ ਬਹੁਤ ਥਾਵਾਂ ਤੇ ਮਜ਼ਬ, ਮਸੀਤ, ਮੁੱਲਾਂ ਆਦਿ ਦੇ ਖਿਲਾਫ ਲਿਖਿਆ ਹੋਇਆ ਹੈ। ਆਪ ਲਿਖਦੇ ਹਨ-

ਫੁਕ ਮੁਸੱਲਾ ਭੰਨ ਸੁਣ ਲੋਟਾ,
ਨਾ ਫੜੋ ਤਸਬੀ ਆਸਾ ਸੋਟਾ,
ਆਸ਼ਕ ਕਹਿੰਦਾ ਦੇ ਦੇ ਹੋਕਾ,
ਤਰਕ ਹਲਾਲੇ ਖਾ ਮੁਰਦਾਰ।
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਜਾਂ ਮੈਂ ਸਬਕ ਇਸ਼ਕ ਦਾ ਪੜਿਆ,
ਜਿਉੂੜਾ ਮਸਜਦ ਕੋਲੋਂ ਡਰਿਆ।
ਡੇਰੇ ਜਾ ਠਾਕਰ ਦੇ ਵੜਿਆ,
ਜਿਥੇ ਵਜਦੇ ਨਾਦ ਹਜ਼ਾਤ।
ਇਸ਼ਕ ਦੀ ਨਵੀਓਂ ਨਵੀਂ ਬਹਾਰ।