ਪੰਨਾ:ਪੰਜਾਬ ਦੇ ਹੀਰੇ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬)



ਸਈਓ ਹੁਣ ਸਾਜਨ ਮੈਂ ਪਾਇਓ ਈ
ਹਰ ਹਰ ਦੇ ਵਿੱਚ ਸਮਾਇਓ ਈ।
ਅਹਦ ਅਹਦ ਦਾ ਰੀਤ ਸੁਣਾਇਆ,
ਅਨਾ ਅਹਿਦ ਹੂੰ ਫੇਰ ਵਸਾਇਆ,
ਪਰਦੇ ਵਿੱਚ ਇਕ ਮੀਮ ਰਖਾਇਆ,
ਅਤੇ ਨਾਮ ਰਸੂਲ ਧਰਾਇਓ ਈ
ਸਈਓ ਹੁਣ ਸਾਜਨ ਮੈਂ ਪਾਇਓ ਈ
ਹਰ ਹਰ ਦੇ ਵਿੱਚ ਸਮਾਇਓ ਈ
ਨਹਨ ਅਕਬਰ ਲਿਖ ਦਿਤੋ ਈ
[1]ਹੋਵਾ ਮਾਆਕੁਮ ਦਾ ਸਬਕ ਕਿਹੋਈ
[2]ਫੀਅਨਫੋਸੇਕੁਮ ਦਾ ਹੁਕਮ ਕੀਤੋ ਈ
ਫਿਰ ਕਿਆ ਘੂੰਗਟ ਪਾਇਓ ਈ।
ਸਈਉ ਹੁਣ ਸਾਜਨ ਮੈਂ ਪਾਇਓ ਈ
ਹਰ ਹਰ ਦੇ ਵਿਚ ਸਮਾਇਓ ਈ

ਕਹਿੰਦੇ ਹਨ ਇਕ ਦਿਨ ਆਪ ਨੇ ਆਪਣੇ ਮੁਰਸ਼ਦ ਅਤੇ ਮਕੇ ਅਤੇ ਮਦੀਨੇ ਦੀ ਯਾਤ੍ਰਾ ਲਈ ਬੇਨਤੀ ਕੀਤੀ । ਹਜ਼ਰਤ ਜੀ ਨੇ ਕਿਹਾ ਕਿ ਅਜ ਤੋਂ ਤੀਜੇ ਦਿਨ ਆਪ ਨੂੰ ਮੁਕਤੀ ਦਾ ਸਿਧਾ ਰਾਹ ਦਸਿਆ ਜਾਏਗਾ।ਅਗਲੇ ਦਿਨ ਬੁਲੇ ਨੇ ਰਾਤ ਨੂੰ ਖਾਬ ਵਿੱਚ ਵੇਖਿਆ ਕਿ ਇਕ ਮਜਲਸ ਵਿੱਚ ਵਸੂਲ ਕਬੂਲ ਅਤੇ ਨਾਲ ਹੀ ਸ਼ਾਹ ਅਨਾਇਤ ਬੈਠੇ ਹਨ । ਦਿਨੇ ਆਂ ਕੇ ਆਪ ਨੇ ਸੁਫ਼ਨੇ ਦਾ ਹਾਲ ਆਪਣੇ ਮੁਰਸ਼ਦਾਂ ਨੂੰ ਦਸਿਆ ਅਤੇ ਮੁੜ ਯਾਤਾ ਦਾ ਨਾਂ ਤਕ ਨਾ ਲਿਆ।

ਸ਼ਾਹ ਅਨਾਇਤ ਜਿਨ੍ਹਾਂ ਦਿਨਾਂ ਵਿੱਚ ਬੁਲ੍ਹੇ ਸ਼ਾਹ ਨਾਲ ਨਾਰਾਜ਼ ਸਨ ਉਨਾਂ ਦਿਨ ਦੀ ਗੱਲ ਹੈ ਕਿ ਬੁਲ੍ਹੇ ਸ਼ਾਹ ਇਕ ਵਾਰੀ ਵਟਾਲੇ ਗਏ ਅਤੇ ਓਥੇ ਮਸਤੀ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਮੈਂ ਅੱਲਾ ਹਾਂ । ਲੋਕ ਉਨ੍ਹਾਂ ਨੂੰ ਮੀਆਂ ਸਾਹਿਬ ਗੱਦੀ ਵਾਲੇ ਪਾਸ ਲੈ ਗਏ ! ਜਦ ਓਥੇ ਭੀ ਆਪ ਨੇ ਏਹੋ ਅਖਰ ਆਖੇ ਤਾਂ ਉਨ੍ਹਾਂ ਨੇ ਫਰਮਾਇਆ ਕਿ ਸਚ ਕਹਿੰਦਾ ਹੈ ਤੂੰ ਅੱਲਾ ਭਾਵ ਕੱਚਾ ਹੈ'। ਸ਼ਾਹ ਅਨਾਇਤ ਪਾਸ ਜਾ ਤੇ ਪੱਕ ਕੇ ਆ।

ਇਸੇ ਮਸਤੀ ਦੀ ਹਾਲਤ ਵਿੱਚ ਇਕ ਵਾਰੀ ਆਪ ਆਲਮ ਪੁਰ ਕੋਟਲਾ ਗਏ। ਜਦ ਜੂਮੇਂ ਦੀ ਨਮਾਜ਼ ਦਾ ਸਮਾਂ ਹੋਇਆ ਤਾਂ ਆਪ ਤਕਬੀਰ ਕਹਿਣ ਲਈ ਖੜੇ ਹੋਏ ਅਤੇ ਹੌਲੀ ਜਹੀ ਆਖਿਆ-ਅੱਲਾ !

ਸ਼ਾਹ ਅਨਾਇਤ ਕਾਦਰੀ ੧੧੪੧ ਹਿ: ਵਿਚ ਕੂਚ ਕਰ ਗਏ ਅਤੇ ਬੁਲਾ ਸ਼ਾਹ ੩੦ ਵਰੇ ਉਨਾਂ ਦੀ ਗੱਦੀ ਦੇ ਸੇਵਾਦਾਰ ਹੋ ਕੇ ਲੋਕਾਂ ਨੂੰ ਗਿਆਨ ਤੇ ਉਪਦੇਸ਼ ਦਾ ਪ੍ਰਚਾਰ ਕਰਦੇ ਹੋਏ ੧੧੭੧ ਹਿ: ਵਿੱਚ ਆਪ ਭੀ ਆਪਣੇ ਮੁਰਸ਼ਦ ਦੀ ਗੋਦੀ ਵਿਚ ਜਾ ਬੈਠੇ।

ਖਜ਼ੀਨਾਂਤੁਲ ਅਸ਼ਫੀਆ ਦੇ ਲਿਖਾਰੀ ਨੇ ਆਪਣੀ ਪੁਸਤਕ ਦੇ ਸਫਾ ੨੦੯ ਉਤੇ


  1. ਰਬ ਤੇਰੇ ਨਾਲ ਹੈ।
  2. ਰਬ ਤੁਹਾਡੇ ਦਿਲ ਵਿਚ ਹੈ।