ਪੰਨਾ:ਪੰਜਾਬ ਦੇ ਹੀਰੇ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੬੪)

ਤੂੰਹੀ ਜਾਣ ਸਵਾਲ ਜਵਾਬ ਸਭੋ, ਸਾਨੂੰ ਹੋਲ ਨਾ ਔਖੜੀ ਗੋਰ ਦਾ ਈ।
ਅਲੀ ਹੈਦਰ ਨੂੰ ਸਿਕ ਤੈਂਡੜੀ ਏ, ਤੈਡੇਂ ਬਾਝ ਨਾ ਸਾਇਲ ਹੋਰ ਦਾ ਈ।

ਹੈ ਹਰਛ ਕਹੇ ਇਹ ਨਾਗ ਅਞੇਣੇ, ਵਲ ੨ ਕੁੰਡਲ ਘੜਦੇ ਨੀਂ।
ਉਹ ਮੁਲਾਂ ਦੇਹਣ ਇਹ ਸ਼ੋਖ਼ ਕਲੰਦਰ ਬਗਲੀਂ ਪਾਏ ਵਤਦੇ ਨੀਂ।
ਇਹ ਨਾਗ ਕਹੇਕਈ ਕਈ ਕਾਲੀਆਂ ਸੇਹਲੀਆਂ ਹਥਦੇ ਵਿੱਚ ਘਤਦੇ ਨੀਂ।
ਹੈਦਰ ਕਮਲੀ ਕਮਲੀਆਂ ਨੂੰ, ਮੰਤਰ ਮਰੇਂਦੜੇ ਵੜਦੇ ਨੀਂ।
ਨੂਨ ਨਿਗਾਹ ਚੁਰਾ ਕੇ ਦਿਲ ਨੂੰ ਨੈਣ ਤੋਂ ਤੇ ਕਿਹੋ ਲੜੋ ਨੀਂ।
ਕਾਠੇ ਰਾਠ ਅਵੱਲੜੇ ਨੀਂ, ਕਹੇ ਜ਼ਾਲਮ ਝੋਕਾਂ ਵਾਲੜੇ ਨੀਂ।
ਇਹ ਮੂੰਹ ਤੈਂਡਾ ਦਿਹ ਥੀਂ ਰੌਸ਼ਨ, ਦਿਹੁੰ ਵਿੱਚ ਦੀਵੇ ਬਾਲੜੇ ਨੀਂ।
ਖਸ ਲੈਣ ਦਿਲ, ਦਿਲ ਨਾ ਦੇਵਣ, ਹੈਦਰ ਨੈਣ ਦੁਵਾਲੜੇ ਨੀਂ।
ਤੇ ਤਲਵਾਰ ਨਿਗਾਹ ਨੈਣਾਂ ਦੀ, ਪਲਕਾਂ ਤੀਰ ਖਦੰਗੁ ਦੇ ਨੀਂ।
ਮੋਰਚੇ ਬੰਨ੍ਹਣ ਪਿਪਲੀਆਂ ਦੇ, ਗਮਜ਼ੇ ਤੀਰ ਤੁਡੰਗ ਦੇ ਨੀਂ।
ਇਹ ਈਰਾਨੀ ਨਾਦਰ ਜ਼ਾਲਮ ਕਹਿੰਦੇ ਮੂਲ ਨਾ ਸੰਗਦੇ ਨੀਂ।
ਦਿਲ ਦੀ ਦਿੱਲੀ ਲੱਟ ਲਈ ਹੈਦਰ, ਹੋਰ ਕੀ ਸਾਥੋਂ ਮੰਗਦ ਨੀਂ।

ਸੀ ਹਰਫ਼ਾਂ ਹੀਰ ਰਾਂਝੇ ਵਿਚੋਂ:-

ਸੋ ਸਾਬਤ ਸਿਦਕ ਅਸਡੜਾ ਏ, ਤੈਂਢੇ ਜੀਉ ਦੀ ਖਬਰ ਨਾ ਕਾ ਰਾਂਝਾ।
ਮਝੀਂ ਛੇੜ ਕੇ ਝਲ ਦੇ ਵਿੱਚ ਸਾਈਆਂ ਅਤੇ ਹੀਰ ਨਿਮਾਣੀ ਬੇ ਆ ਰਾਂਝਾ।
ਛੋੜ ਕੇ ਮੁਰਲੀ ਵਹਦਤ ਵਾਲੀ, ਅਤੇ ਗਾਵਣ ਸੋਹਣੇ ਗਾ ਰਾਂਝਾ।
ਅਲੀ ਹੈਦਰ ਬੈਠ ਤਮਾਸ਼ੜਾ ਵੇਖੇ, ਅਤੇ ਰੁਠੜਾ ਯਾਰ ਮਨਾ ਰਾਂਝਾ।

ਰੇ ਰਖ ਮੁਲਾਂ ਕਨਜ਼ ਕਾਫ਼ੀਆਂ ਨੂੰ, ਏਥੇ ਮੁਨੀਏਂ ਤੇ ਕੁਨੀਏਂ ਦੀ ਜਾ ਨਾਹੀਂ।
ਏਥੇ ਇਸ਼ਕ ਦਾ ਮਸਅਲਾ ਖੁਲ੍ਹਦਾ ਏ, ਪੜ੍ਹ ਆਇਤਾਂ ਬਸ ਸੁਣਾ ਨਾਹੀਂ।
ਅਸਾਂਇਸ਼ਕ ਦੇ ਕੈਦਿਓ ਸਬਕ ਪਦੜ੍ਹਿਆ,ਮੁਲਾਂ ਹੋਰ ਕੋਈਵਾਇਦਾ ਪਾਹੀਂ।
ਹੈਦਰ ਮਜ਼੍ਹਬ ਰੰਝੇਟੇ ਦੇ ਹੋ ਰਹੀਆਂ, ਐਥੇ ਖੇੜਿਆਂ ਦੀ ਕੋਈ ਵਾਹ ਨਾਹੀਂ।

ਗੋਨ-ਗਰੀਬ ਨਿਮਾਨੜੀ ਗੋਲੀ, ਰਾਂਝੇ ਦੇ ਦਸਤ ਵਿਕਾਣੀਆਂ ਮੈਂ।
ਰਾਂਝ ਮਹੀਆਂ ਨੂੰ ਚਾਰਲਿਆਵੇ, ਤਾਂ ਰਿੜਕਾਂ ਮੱਟ ਮਧਾਣੀਆਂ ਮੈਂ।
ਮੈਨੂੰ ਤਾਂ ਤੈਂਡੜੇ ਨਾਉਂ ਦੀ ਇਜ਼ਤ,ਨਹੀਂ ਤਾਂ ਕੌਣ ਨਿਮਾਣੀ ਆਂ ਮੈਂ।
ਔਗਣ ਭੀ ਗੁਣ ਜੇਹੇ ਵੇ ਹੈਦਰ, ਜੇ ਰਾਂਝਣ ਮਨ ਭਾਣੀਆਂ ਮੈਂ।

ਹੀਰ ਦਾ ਮਾਂ ਨੂੰ ਕਹਿਣਾ :-

ਲਿਖਿਆ ਲੇਖ ਅਜ਼ਲ ਦਾ ਆਹਾ, ਦਰਦ ਰੰੜਟੋ ਵਲਾ ਮਾਂ।
ਮੈਨੂੰ ਜ਼ਹਿਰ ਪਿਆਲਾ ਪੀਵਣ, ਲੋਕਾਂ ਇਸ਼ਕ ਸੁਖਾਲਾ ਮਾਂ।
ਇਕਸੇ ਵਾਰ ਲਈ ਜਿਤ ਬਾਜ਼ੀ, ਵੇਖ ਬਿਹੁੰ ਦਾ ਚਾਲਾ ਮਾਂ।
ਹੈਦਰ ਵੱਲੀਂ ਖੇਡਨ ਕੇਹਾ, ਹਾਰ ਮੰਨੀਂ ਕਰ ਮਾਲਾ ਮਾਂ।`


ਮਾਂ:-

ਵਾਲਾਂ ਤੁਧ ਸੁਖਾਲਾ ਜਾਤਾ, ਭਾਹ ਮੱਕੀ ਮਨ ਮੇਰੇ ਧੀ।