ਪੰਨਾ:ਪੰਜਾਬ ਦੇ ਹੀਰੇ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਕੀ ਰੋਕ ਹੈ? ਕਾਸਦਾ ਇਹ ਬਾਸਨ? ਸਾਨੂੰ ਦਸ ਖਾਂ ਸੋਹਣਿਆ ਸਾਵਲਾ ਵੇ।
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਸ ਸ਼ਾਹ ਨਾ ਹੋ ਉਤਾਵਲਾ ਵੇ!

ਅਗੋਂ ਜੋਗੀ ਜਵਾਬ ਦੇਂਦਾ ਹੈ-

ਕਰਾਮਾਤ ਹੋ ਕਹਿਰ ਦਾ ਨਾਂ ਰੰਨੇ, ਕਿਹਾ ਘਤਿਆ ਆਨ ਵਸੋਰਿਆ ਈ।
ਅਸੀਂ ਸਿਧ ਔਲਯਾ ਫਕੀਰ ਸੱਚੇ, ਅਸਾਂ ਖੂਹ ਵਿਚ ਛੋਪ ਨੂੰ ਬੋੜਿਆ ਈ।
ਕਰੋਂ ਚਾਵੜਾਂ ਟਿਚਕਰਾਂ ਨਾਲ ਮਸਤੀ, ਅਜੇ ਤੀਕ ਅਨਜਾਣ ਕਕੋੜਿਆ ਈ।
ਫਕਰ ਆਖਸਨ ਸੋਈ ਕੁਝ ਰਬ ਕਰਸੀ, ਐਵੇਂ ਜੋਗੀ ਨੂੰ ਚਾ ਵਡੋਰਿਆ ਈ।
ਉੱਤੇ ਪੰਜ ਪੈਸੇ ਨਾਲ ਰੋਕ ਧਰਿਓ, ਖੰਡ ਚਾਵਲਾਂ ਦਾ ਥਾਲ ਪੂਰਿਆ ਈ।
ਅਗੇ ਲੋਕਾਂ ਨੂੰ ਬਹੁਤ ਡਰਾਉਂਦੀ ਸੈਂ, ਵਾਰਸ ਸ਼ਾਹ ਹੁਣ ਅਸਾਂ ਨੂੰ ਘੂਰਿਆ ਈ।

ਸਹਿਤੀ ਸਮਝਦੀ ਹੈ, ਕਿ ਜੋਗੀ ਠੀਕ ਨਹੀਂ ਕਹਿੰਦਾ, ਉਹ ਉਹਦੇ ਨਾਲ ਮਖੌਲ ਕਰਦੀ ਹੈ-

ਮਗਰ ਤਿਤਰਾਂ ਦੇ ਅੰਨ੍ਹਾਂ ਬਾਜ ਛੱਟਾ, ਜਾਂ ਚਮੜੇ ਦਾਂਂਦ ਪਤਾਲੂਆਂ ਨੂੰ।
ਅੰਨ੍ਹਾਂ ਘਲਿਆ ਅੰਬ ਅਨਾਰ ਵੇਖਣ਼ ਜਾ ਲੱਗਾ ਈ ਲੈਣ ਕਚਾਲੂਆਂ ਨੂੰ।
ਘਲਿਆ ਫੁਲ ਗੁਲਾਬ ਦੇ ਤੋੜ ਲਿਆਵੀਂ, ਜਾਂ ਚਮੜੇ ਤੂਤ ਸੰਭਾਲੂਆਂ ਨੂੰ।
ਅੰਨ੍ਹਾ ਮੂਹਰੇ ਲਾਇਆ ਕਾਫ਼ਲੇ ਦੇ, ਲੁਟਵਾਇਆ ਸੂ ਸਾਥ ਦੇ ਚਾਲੂਆਂ ਨੂੰ।

ਇਸ ਤੇ ਜੋਗੀ ਕਹਿੰਦਾ ਹੈ:-

ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੋ, ਕਿਹਾ ਸ਼ਕ ਦਿਲ ਆਪਣੇ ਪਇਆ ਈ।
ਕਿਹਾ ਅਸਾਂ ਸੋ ਰਬ ਤਹਕੀਕ ਕਰਸੀ, ਕੇਹਾ ਆਣ ਕੇ ਮਗਜ਼ ਖਪਾਇਆ ਈ।
ਜਾ ਵੇਖ ਵਿਸਵਾਸ ਚਾ ਦੂਰ ਹੋਵੇ, ਕੋਹਾ ਦਰਦਰਾ ਆਣ ਮਚਾਇਆ ਈ।
ਸ਼ੱਕ ਮਿਟੇ ਜੇ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਆ ਈ।
ਸਹਿਤੀ ਖੋਲ੍ਹ ਕੇ ਥਾਲ ਨੂੰ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ।
ਛੱਟਾ ਤੀਰ ਫਕੀਰ ਦੇ ਮੁਅਜਜ਼ੇ ਦਾ, ਵਿਚੋਂ ਕੁਫਰ ਦਾ ਜੀਉ ਪਰੋ ਗਿਆ।
ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ।
ਗਰਮ ਗਜ਼ਬ ਦੀ ਆਤਸ਼ ਨੂੰ ਆਬ ਆਹਾ, ਬਰਫ਼ ਕਸ਼ਫ ਦੇ ਨਾਲ ਸਮੋ ਗਿਆ।

ਇਹ ਸੁਣ ਕੇ ਸਹਿਤੀ ਜੋਗੀ ਦੀ ਮੁਰੀਦ ਹੋ ਜਾਂਦੀ ਹੈ-

ਹੱਥ ਬੰਨ੍ਹ ਕੇ ਕਰੋ ਸਲਾਮ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ।
ਕਰਾਂ ਬਾਂਦੀਆਂ ਵਾਂਗ ਬਜਾ ਖਿਦਮਤ, ਨਿੱਤ ਪਾਉਂਦੀ ਰਹਾਂਗੀ ਫੇਰੀਆਂ ਮੈਂ।
ਕਰਾਮਾਤ ਤੇਰੀ ਉੱਤੇ ਸਿਦਕੇ ਬੱਧਾ, ਤੇਰੇ ਕਸ਼ਫੇ ਦੀ ਹੁਬ ਨੇ ਘੇਰੀਆਂ ਮੈਂ।
ਪੀਰ ਸਚ ਦਾ ਅਸਾਂ ਤਹਕੀਕ ਜਾਤਾ, ਦਿਲ ਜਾਣ ਥੀਂ ਗੋਲੜੀ ਤੇਰੀਆਂ ਮੈਂ।

ਜਦੋਂ ਰਾਂਝੇ ਦਾ ਪਿਉ ਮਰ ਗਿਆ ਤਾਂ ਭ੍ਰਾਂਵਾ ਨੇ ਆਪਣੀਆਂ ਘਰ ਵਾਲੀਆਂ ਨਾਲ ਸਲਾਹ ਕਰ ਕੇ ਪਟਵਾਰੀ ਅਤੇ ਗਿਰਦਾਵਰ ਆਦਕਾਂ ਨੂੰ ਸੱਦ ਕੇ ਜ਼ਮੀਨ ਵੰਡਾ ਲਈ। ਏਸ ਮੌਕਿਆ ਤੇ ਸ਼ਾਇਰ ਨੇ ਰਿਸ਼ਵਤ ਦੇ ਕੇ ਆਪਣਾ ਕੰਮ ਸੁਆਰਨ ਦਾ ਜ਼ਿਕਰ ਕੀਤਾ ਹੈ, ਜੋ ਸ਼ਾਇਰੀ ਦੇ ਕਸਬ ਦਾ ਕਮਾਲ ਹੈ-

ਹਜ਼ਰਤ ਕਾਜ਼ੀ ਤੇ ਪੈੈਂਚ ਸਦਾ ਸਾਰੇ, ਭਾਈਆਂ ਜਿਮੀਂ ਨੂੰ ਕੱਛ ਪੁਆਇਆ ਏ।
ਵੱਢੀ ਦੇ ਕੇ ਜਿਮੀਂ ਦੇ ਬਣੇ ਵਾਰਸ, ਬੰਜਰ ਜਿਮੀਂ ਰੰਝੇਟੇ ਨੂੰ ਆਇਆ ਏ।
ਕਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਧੀਦੋ ਦੇ ਭਾ ਬਣਾਇਆ ਏ।