ਪੰਨਾ:ਪੰਜਾਬ ਦੇ ਹੀਰੇ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਮੌਲਵੀ ਗੁਲਾਮ ਮੁਸਤਫਾ

ਉਪਨਾਮ ਮੁਸਤਫਾ । ਆਪ ਦਾ ਜਨਮ ੧੭੫੧ ਈ: ਵਿਚ ਚਕ ਕਾਜ਼ੀਆਂ ਜ਼ਿਲਾ ਗੁਰਦਾਸਪੁਰ ਵਿੱਚ ਹੋਇਆ ।

ਬਾਲ ਅਵਸਥਾ ਵਿੱਚ ਹੀ ਆਪ ਯਤੀਮ ਹੋ ਗਏ ਇਸ ਲਈ ਵਿਦਿਆ ਪ੍ਰਾਪਤ ਨਾ ਕਰ ਸਕੇ । ਉਸ ਸਮੇਂ ਪੜ੍ਹੇ ਲਿ ਲੋਕ ਸ਼ਹਿਰਾਂ ਵਿਚ ਵਿਰਲੇ ਅਤੇ ਪਿੰਡਾਂ ਵਿਚ ਬਹੁਤ ਘਟ ਸਨ । ਆਪ ਪਾਸ ਸਰਮਾਇਆ ਨਹੀਂ ਸੀ ਕਿ ਆਪ ਖਰਚ ਕਰ ਕੇ ਕਿਧਰੇ ਵਿਦਿਆ ਪ੍ਰਾਪਤੀ ਲਈ ਜਾ ਸਕਦੇ ।

ਆਪ ਦੇ ਪਿਤਾ ਚਕ ਕਾਜ਼ੀਆਂ ਨੂੰ ਛਡ ਕੇ ਕੋਟਲੀ ਲੋਹਾਰਾਂ ਜ਼ਿਲਾ ਸਿਆਲ ਕੋਟ ਵਿੱਚ ਆ ਚੁਕੇ ਸਨ ਅਤੇ ਨਾਂ ਦਾ ਚਲਾਣਾ ਭੀ ਏਥੇ ਹੀ ਹੋਇਆ । ਆਪ ਜਵਾਨ ਹੋਏ । ਇਕ ਵਾਰੀ ਦੀ ਗਲ ਹੈ ਕਿ ਆਪ ਜ਼ਿੰਦਗੀ ਦੀਆਂ ਮੁਸ਼ਕਲਾਂ ਪਾਸੋਂ ਤੰਗ ਆ ਕੇ ਆਤਮਘਾਤ ਲਈ ਇਕ ਨਾਲੇ ਤੇ ਗਏ । ਆਪ ਇਹ ਕੰਮ ਕਰਨ ਹੀ ਵਾਲੇ ਸਨ ਕਿ ਆਪ ਨੂੰ ਚਿਟੀ ਦਾੜ੍ਹੀ ਵਾਲੇ ਇਕ ਬਜ਼ੁਰਗ ਨਜ਼ਰੀਂ ਪਏ, ਜਿਨ੍ਹਾਂ ਨੇ ਆਪ ਨੂੰ ਤਸੱਲੀ ਦਿਤੀ ਅਤੇ ਆਖਿਆ ਕਿ ਤਸੱਵਫ਼ ਅਤੇ ਤਰੀਕਤ ਦੀ ਵਿਦਿਆ ਤੇਰੇ ਹਿਸੇ ਆਈ ਹੈ,ਇਸ ਲਈ ਮਾਯੂਸ ਨਾ ਹੋ । ਇਹ ਸੁਣ ਕੇ ਆਪ ਨੂੰ ਹੌਸਲਾ ਹੋ ਗਿਆ। ਆਪ ਵਾਪਸ ਪਰਤ ਆਏ ਅਤੇ ਖੁਦਬਖੁਦ ਪੜ੍ਹਨਾ ਸ਼ੁਰੂ ਕਰ ਦਿਤਾ । ਕੁਰਆਨ ਸ਼ਰੀਫ ਆਪ ਪਹਿਲਾਂ ਹੀ ਪੜ੍ਹ ਚੁਕੇ ਸਨ ਇਸ ਲਈ ਅਰਬੀ ਫਾਰਸੀ ਬਹੁਤ ਛੇਤੀ ਪੜ੍ਹਨ ਲਗੇ ।

ਹੁਣ ਆਪ ਦੀ ਬੋਲੀ ਬਹੁਤ ਰਵਾਂ ਹੋ ਗਈ ਇਸ ਲਈ ਔਖੇ ਮਸਲੇ ਛੇਤੀ ਹਲ ਹੋਣ ਲਗ ਪਏ ) ਵਿਦਿਆ ਪ੍ਰਾਪਤੀ ਪਿਛੋਂ ਆਪ ਦਾ ਧਿਆਨ ਕਵੀਸ਼ਰੀ ਵਲ ਹੋਇਆ ਅਤੇ ਆਪ ਨੇ ਸੀ-ਹਰਫ਼ੀਆਂ, ਅਬੀਆਤ ਨਿਕੇ ਨਿਕੇ ਰਸਾਲੇ ਅਤੇ ਜੰਗ ਨਾਮਾ ਅਮਾਮ ਹਕ ਲਿਖਿਆ । ਇਨ੍ਹਾਂ ਵਿਚੋਂ ਜੰਗ ਨਾਮਾ ਛਪਿਆ ਹੋਇਆ ਹੈ ।

ਆਪ ਬੜੇ ਨੇਕ, ਦੀਨਦਾਰ ਅਤੇ ਬਜ਼ੁਰਗ ਸਨ । ਅੰਤ ੧੨੦ ਸਾਲ ਦੀ ਉਮਰ ਭੋਗ ਕੇ ਲਗ ਪਗ ੧੮੭੦ ਈ: ਵਿੱਚ ਕੂਚ ਕਰ ਗਏ । ਆਪ ਦੇ ਪੋਤਰੇ ਮੌਲਵੀ ਸ਼ਾਹ ਦੀ ਵਸਨੀਕ ਰੰਗਪੁਰ ਵੀ ਚੰਗੇ ਕਵੀ ਹਨ । ਜੰਗ ਨਾਮਾ ਅਮਾਮ ਹਕ ਨੂੰ ਇਉਂ ਅਰੰਭ ਕਰਦੇ ਹਨ:

ਇਕ ਬੁਛਾ ਮਰਦ ਜ਼ਈਫ਼, ਸੀ ਸੂਰਤ ਖਿਜ਼ਰ ਪਛਾਣ ।
ਆਸਾ ਨੇਕ ਕਾਰ ਉਹ, ਸਾਹਿਬ ਖੌਫ਼ ਈਮਾਨ।
ਅਗੇ ਸ਼ੇਖ ਸਲੀਮ ਦੇ, ਲਗਾ ਕਰਨ ਕਲਾਮ।
ਹਜ਼ਰਤ ਅਲੀਅਲਹਕ ਦਾ, ਸਾਰਾ ਜ਼ਿਕਰ ਤਮਾਮ।
ਪਹਿਲੇ ਉਮਰੇ ਨਾਲ ਮੈਂ, ਵਿੱਚ ਬਲੁਗਤ ਹਾਲ।
ਵਿੱਚ ਲੜਾਈ ਜੰਗ ਦੇ, ਆਹਾਂ ਹਜ਼ਰਤ ਨਾਲ।
ਹਜ਼ਰਤ ਅਲੀ ਅਲਹੱਕ ਨਾਲ, ਵਰਤੀ ਜੋ ਕੁਝ ਆ।
ਜ਼ਿਕਰ ਉਨ੍ਹਾਂ ਦੇ ਜੰਗ ਦਾ, ਸਾਰਾ ਦਿਆਂ ਸੁਣਾ ।