ਪੰਨਾ:ਪੰਜਾਬ ਦੇ ਹੀਰੇ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯)

ਗਿਆ ਹੈ। ਆਪ ਦੀ ਕਵਿਤਾ ਵਿਚ ਖਿਆਲ ਦੀ ਉਡਾਰੀ, ਮਜ਼ਮੂਨ ਦੀ ਬੰਦਸ਼ ਚੰਗੀ ਨਿਭੀ ਹੋਈ ਹੈ।

ਆਪ ਦੇ ਪਿਤਾ ਹਾਜੀ ਮੁਹੰਮਦ ਸ਼ਰੀਫ ਸ਼ਾਹਿਬ ਦੀ ਖਾਨਗਾਹ ਜਗਦੇਉ ਕਲਾਂ ਵਿਚ ਅਤੇ ਆਪ ਦੀ ਬਰਪਾਲ ਮੁਤਸਿਲ ਰਈਆ ਵਿਚ ਹੈ। ਆਪ ਦੀ ਇਸਤਰੀ ਮਾਈ ਬਾਹਮਣੀ ਦੀ ਖਾਨਗਾਹ ਪਿੰਡ ਖਤਰਾਏ ਤਸੀਲ ਅਜਨਾਲਾ ਵਿਚ ਹੈ, ਜਿਨ੍ਹਾਂ ਦੀਆਂ ਬਣਵਾਈਆਂ ਹੋਈਆਂ ਮਸੀਤਾਂ ਤੇ ਖੁਹ ਬਹੁਤ ਮਿਲਦੇ ਹਨ।

ਹਾਸ਼ਮ ਦਾ ਉਰਸ ਹਰ ਸਾਲ ਜੇਠ ਦੇ ਮਹੀਨੇ ਹੁੰਦਾ ਹੈ। ਲੋਕ ਦੂਰੋਂ ੨ ਆਉਂਦੇ ਹਨ। ਆਪ ਦੀ ਉਲਾਦ ਵਿਚੋਂ ਜਗਦੇਉ ਕਲਾਂ ਵਿਚ ਆਪ ਦੇ ਪੜਪਤੇ ਮੌਲਵੀ ਗੁਲਾਮ ਕਾਦਰ ਸਾਹਿਬ ਅਤੇ ਬਰਪਾਲ ਵਿਚ ਆਪ ਦੇ ਪੜਪੋਤੇ ਆਲਮ ਸ਼ਾਹ ਅਤੇ ਖੁਰਸ਼ੀਦ ਸ਼ਾਹ ਹਨ।

ਰਾਜ ਨੀਤੀ ਦਾ ਇਕ ਬੰਦ ਇਉਂ ਹੈ:-

ਚਪੜ ਹੈ ਪ੍ਰਿਥਵੀ ਪੜ ਕੇ ਜਿਉ, ਰਾਤ ਦਿਨੇ ਪਲ ਭੌ ਨ ਭੁਲਾਵੇ।
ਬੈਠੀ ਅਧੀਨ ਹੋ ਆਨ ਮਿਲੇ, ਤਲ ਕੇ ਫਿਰ ਫੋਰ ਵਿਸਾਹ ਨ ਖਾਵੇ।
ਜਿਤਨੀ ਕਮਾਨ ਲਿਫੇ, ਉਤਨੀ ਅਟਕੇ ਤਹੀਂ ਮਾਰ ਗਵਾਵੇ।
ਔਰ ਭੀ ਰਾਜ ਕੀ ਰੀਤ ਹੈ ਹਾਸ਼ਮ, ਕਾਜ ਬਣੇ ਜਿਸ ਦਾਉ ਬਣਾਵੇ।

ਰਬ ਦੀ ਉਪਮਾ:-

ਅਲਖ ਅਦਿਸਟ ਉਂਕਾਰ ਆਦਿ ਔਰ ਅੰਤ ਨ ਜਾਪਤ।
ਭੁਖ, ਭਰਮ, ਭੈ, ਰੋਗ, ਸੋਗ ਤਹਿਂ ਕੇ ਨਹੀਂ ਵਿਆਪਤ।
ਛਿਨ ਚਕਰ ਚਿਤ ਚਾ, ਚੌਪਤ ਚਿੰਤਾ ਬਿਨ ਨਿਰਮਲ।
ਓਏ ਅਸਤ ਆਨੰਦ ਆਪ, ਪੂਰਨ ਭੈ, ਭੌਜਲ ਬਲ।

ਸਵਈਆ ਕਾਮ ਧੇਨ:

ਆਪਨ ਮਾਂਹ ਜੋ ਆਪ ਕੋ ਪਾਵਤ, ਤਾਈਂ ਨ ਦੂਖ ਨ ਜਮ ਕਾ ਸਾਸਾ।
ਪ੍ਰੇਮ ਦੁਖੀ ਮਨ ਗਿਆਨ ਜੂ ਤਾਵਤ, ਵਾਹੇ ਨ ਭੂਖ ਨ ਨੀਂਦ ਪਿਆਸਾ।
ਏਕ ਹੀ ਰੂਪ ਜਹਾਨ ਕੋ ਜਾਨਤ, ਮੋਹ ਤਿਆਗ ਦੁਐਤ ਨ ਮਾਸਾ।
ਹਾਸ਼ਮ ਆਪ ਹੀ ਆਪ ਕੋ ਮਾਨਤ, ਸਹਵੇ ਵੈਰਾਗ ਤਾਂ ਯਹੀ ਤਮਾਸ਼ਾ।

ਬੈਂਤ ਪਦਾਰਨ ਮਹੀਉਦੀਨ ਜਗਦੇਸ, ਮੇਰੋ ਸਭ ਕਾਰਜ ਕੀਜੋ।
ਦਾਸ ਤੇਰੋ ਦੁਖ ਪਾਵਤ ਹੈ, ਕਿਉਂ ਦੇਰ ਕਰੀ ਹਮਰੀ ਸੁਧ ਲੀਜੋ।
ਕੂਕਰ ਦੁਆਰ ਪੜਾ ਤੁਮਰੇ ਦਰ, ਲਾਜ ਰਖੋ ਜਗ ਮੈਂ ਜਸ ਦੀਜੋ।
ਬੀਜਤ ਮਾਂਗਤ ਹੈ ਹਰ ਕੋਈ, ਹਾਸ਼ਮ ਮਾਂਗਤ ਹੈ ਬਿਨ ਬੀਜੋ।

ਐ ਪ੍ਰਭੂ.ਗੌਸਅਲ ਅਹਜ਼ਮ ਜੀ, ਨਿਰਮਾਇਨ ਕੀ ਪਤ ਰਾਖਨ ਹਾਰੇ।
ਭੂਪ ਬੜੇ ਨਰ ਕਾਫ਼ਰ ਤੇ, ਕਟੇ ਕੋਟ ਹੀ ਕੰਟਕ ਮਾਰ ਉਤਾਰੋ।
ਤੁਮਰੇ ਨਾਮ ਕੀ ਲਾਜਪੜੀ ਗਲਮੇਲਖ ਨੀਚ ਗਵਾਰ ਜਹਾਨਿਸਤਾਰੋ।
ਬੋਕਸ ਹਾਸ਼ਮ ਕੇ ਰੂਪ ਕੀ, ਜੜ੍ਹ ਕਾਟ ਕੇ ਤਾਰੋ ਸਮੁੰਦਰ ਖਾਰੋ।