ਪੰਨਾ:ਪੰਜਾਬ ਦੇ ਹੀਰੇ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੦ )

ਪੰਜਾਬੀ ਕਵਿਤਾਵਾਂ ਦੀ ਵਨਗੀ-

ਰਾਂਝਣ ੨ ਕਰਦੀ' ਨੀ ਮੈਂ, ਆਪੇ ਰਾਂਝਾ ਹੋਈ।
ਸਦੇ ਨੀ ਮੈਨੂੰ ਧੀਦੋ ਰਾਂਝਾ, ਹੀਰ ਨੇ ਆਖੋ ਕੋਈ।

ਰਖੀ ਲਾਜ ਤਲਖ ਨਾ ਹੋਵੀਂ, ਏਥੇ ਪੈਰ ਪਿਛਾਂ ਨਹੀਂਉਂ ਧਰਨਾ।
ਜ਼ੈਹਰ ਖੁਰਾਕ ਬਣਾਈ ਆਪੇ, ਅਤੇ ਮਰਨ ਕਲੋਂ ਕਿਉਂ ਡਰਨਾ।
ਚਮਕੀ ਚਿਖਾ ਇਸ਼ਕ ਦੀ ਪਿਆਰੇ, ਏਥੇ ਸਾਬਤ ਹੋ ਜਲ ਮਰਨਾ।
ਹਾਸ਼ਮ ਇਹ ਕਮਾਲ ਇਸ਼ਕ ਦਾ, ਜੋ ਸੀਸ ਅਗਾਹਾਂ ਧਰਨਾ।

ਤਨ ਦੀ ਚਿਖਾ ਬਣਾਏ ਦੀਪਕ, ਤਾਂ ਆਪ ਜਲਨ ਪਰਵਾਨੇ।
ਭਾਂਬੜ ਹੋਰ ਹਜ਼ਾਰਾਂ ਦਿਸਦੇ, ਪਰ ਉਸ ਪਤੰਗ ਦੀਵਾਨੇ।
ਅਪਣਾ ਆਪ ਬਣਾਵੇ ਕੋਲੇ, ਸ਼ੌ ਕਰੇ ਕਬਾਬ ਬਿਗਨੇ।
ਹਾਸ਼ਮ ਰਾਹ ਦਿਲਾਂ ਦਾ ਦਿਲ ਵਿਚ, ਹੋਰ ਜਾਦੁ ਸੇਹਰ ਬਹਾਨੇ

ਕਹੀ ਪੇੁਮ ਜੜੀ ਸਿਰ ਪਾਈ, ਮੇਰਾ ਦਿਲ ਜਾਨੀ ਖਸ ਲੀਤਾ।
ਮਣਿਆਂ ਨੋਕ ਸੂਈ ਦੇ ਵਾਂਗੂੋੰ, ਮੇਰਾ ਦਿਲ ਸੋਹਣੇ ਨਾਲ ਸੀਤਾ।
ਮਾਏ ਭੂਤ ਬ੍ਰਿਹੁੁੰ ਦਾ ਮੈਨੂੰ, ਜਿਨ ਮਜਨੂੰ ਮਜਨੂੰ ਕੀਤਾ।
ਹਾਸ਼ਮ ਜੀਵਨ ਬਚਨ ਉਖੇਰਾ, ਜਿਨ ਜ਼ੈਹਰ ਪਿਆਲਾ ਪੀਤਾ।

ਕੋਈ ਮੋਲ ਨਹੀਂ ਬਿਨ ਪਾਰਖ, ਲਖ ਪਾਰਸ ਊਚ ਕਹਾਵੇ।
ਹੋਵੇ ਮੁਲ ਮਲੂਮ ਲੇਲੀ ਦਾ, ਪਰ ਜੇ ਮਜਨੂੰ ਮਲ ਪਾਵੈ।
ਕੀਮਤ ਕਦਰ ਸ਼ਨਾਸ ਗੁਲਾਂ ਦੀ, ਕੋਈ ਭੌਰੋਂ ਜਾ ਪੁਛਾਵੇਂ।
ਹਾਸ਼ਮ ਬਾਝ ਪਛਾਨਣ ਵਾਲੇ, ਕੋਈ ਕੀ ਗੁਣ ਕਢ ਵਿਖਾਵੈ।

ਇਹ ਦਿਲ ਖਵਾਰ ਕਰੇ ਨਿੱਤ ਮੈਨੂੰ, ਇਸ ਹੋਸ਼ ਗਵਾਇਆ ਮੇਰਾ।
ਜਿਉਂ ਦਰਯਾ ਹਮੇਸ਼ਾਂ ਢਾਵੇ, ਨਿਤ ਅਪਣਾ ਆਪ ਚੁਫੇਰਾ।
ਅਪਣੀ ਖਬਰ ਨਹੀਂ ਇਸ ਦਿਲ ਨੂੰ, ਜਿਉਂ ਦੀਪਕ ਮਗਰ ਅੰਧੇਰਾ।
ਹਾਸ਼ਮ ਯਾਰ ਮਿਲੇ ਤੁਧ ਆਖਾਂ, ਅਸਾਂ ਖੂਬ ਡਿਨਾ ਸੁਖ-ਤੇਰਾ।

ਗੁਲ ਤੇ ਖਾਰ ਪੈਦਾਇਸ਼ ਇਕ ਸੇ, ਏਸ ਬਾਬਾ ਚਮਨ ਦੇ ਦੋਵੇਂ।
ਇਕ ਸ਼ਬ ਉਮਰ ਗੁਲਾਂ ਦੀ ਓੜਕ, ਅਤੇ ਖਾਰ ਰਹੇ ਨਿੜ ਓਵੇਂ।
ਥੋੜਾ ਰਹਿਣ ਕਬੂਲ ਪਿਆਰੇ, ਪਰ ਤੂੰ ਖ਼ਾਰ ਨ ਹੋਵੀਂ।
ਹਾਸ਼ਮ ਆਣ ਮਿਲੀਂ ਗੁਲ ਹਸ ਕੇ,ਭਾਵੇਂ ਇਕ ਪਲ ਪਾਸ ਖਲੋਵੇਂ।

ਹਾਸ਼ਮ ਦੀ ਸਸੀ ਕੇਡੀ ਉਚੀ ਹੈ, ਇਹ ਤਾਂ ਪਾਠਕਾਂ ਨੂੰ ਪੜ੍ਹਨ ਨਾਲ ਹੀ ਪਤਾ ਲਗੇਗਾ; ਪਰ ਨਮੂਨੇ ਵਜੋਂ ਕੁਝ ਸ਼ੇਅਰ ਦੇਂਦੇ ਹਾਂ।

ਆਪ ਇਸ਼ਕ ਬਾਰੇ ਆਪਣਾ ਖਿਆਲ ਦਸਦੇ ਹਨ:-

ਹਾਸ਼ਮ ਇਸ਼ਕ ਸੁਖਾਲਾ ਨਾਹੀਂ, ਮਰ ਕੇ ਆਸ਼ਕ ਬਿਂਦੇ।
ਹਰ ਦਮ ਜਾਨ ਜਿਗਰ ਦਾ ਲੋਹੂ, ਚੁਲੀਆਂ ਭਰ ਭਰ ਪੀਂਦੇ।

ਥਲਾਂ ਦਾ ਦਰਦਨਾਕ ਨਕਸ਼ਾ ਇਉਂ ਖਿਚਦੇ ਹਨ:-

ਚਮਕੀ ਆਨ ਦੁਪਹਿਰਾਂ ਵੇਲੇ ਗਰਮੀ ੨ ਭਾਰੇ।
ਤਪਦੀ ਲੂ ਵਗੇ ਅਸਮਾਨੀਂ ਪੰਛੀ ਮਾਰ ਉਡਾਰੇ।

-