ਪੰਨਾ:ਪੰਜਾਬ ਦੇ ਹੀਰੇ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਾਮੀ ਰਾਜ ਦੇ ਬਾਦ ਸਿੱਖ ਰਾਜ ਆਇਆ ਤਾਂ ਸਿਰਫ਼ ਹਾਸ਼ਮ ਕਵੀ ਨੂੰ ਦਰਬਾਰੀ ਕਵੀ ਹੋਣ ਦਾ ਮਾਣ ਮਹਾਰਾਜਾ ਰਣਜੀਤ ਸਿੰਘ ਪਾਸੋਂ ਪ੍ਰਾਪਤ ਹੋਇਆ। ਅੰਗ੍ਰੇਜ਼ੀ ਅਮਲਦਾਰੀ ਵਿਚ ਸਿਖ ਰਿਆਸਤਾਂ ਵਿਚੋਂ ਸਭ ਤੋਂ ਪਹਿਲਾਂ ਫ਼ਰੀਦ ਕੋਟ ਦਰਬਾਰ ਵਲੋਂ ਬਹੁਤ ਸਾਰਾ ਧਨ ਲਗ ਕੇ ਗੁਰੂ ਗ੍ਰੰਥ ਸਾਹਬ ਦਾ ਟੀਕਾ ਪ੍ਰਕਾਸ਼ਤ ਕੀਤਾ ਗਿਆ ਪਰ ਇਸ ਦੀ ਪੰਜਾਬੀ ਸਾਧੂ ਭਾਸ਼ ਵਰਗੀ ਹੈ। ਪਟਿਆਲਾ ਪਤੀ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਆਪਣੀ ਜਵਾਨੀ ਵੇਲੇ ਪੰਜਾਬੀ ਦੀ ਸਰਪ੍ਰਸਤੀ ਦਾ ਖ਼ਿਆਲ ਸੰਨ ੧੯੧੪ ਦੇ ਕਰੀਬ, ਆਪਣੇ ਹਰੇਕ ਮਹਿਕਮੇ ਵਿਚ ਉਰਦੁੂ ਗੁਰਮੁਖੀ ਦਾ ਨਾਲੋ ਨਾਲ ਵਰਤਣਾ ਸ਼ੁਰੂ ਕਰਵਾਇਆ ਪਰ ਅਦਾਲਤੀ ਜ਼ਬਾਨ ਆਮ ਕਰਕੇ ਉਰਦੂ ਹੀ ਹੈ । ਸਭ ਤੋਂ ਵੱਡਾ ਕਾਰਨਾਮਾ ਉਸ ਰਿਆਸਤ ਦਾ ਇਹ ਹੈ, ਕਿ ਭਾਈ ਕਾਹਨ ਸਿੰਘ ਜੀ ਨਾਭਾ ਦੀ ੧੫ ਵਰਿਹਾਂ ਦੀ ਕਠਿਨ ਮੇਹਨਤ ਨਾਲ ਤਿਆਰ ਕੀਤਾ ਮਹਾਨ ਕੋਸ਼ ੫੦ ਹਜ਼ਾਰ ਰੁਪਏ ਦੀ ਲਾਗਤ ਨਾਲ ਛਪਵਾਂ ਦਿਤਾ ਗਿਆ। ਇਹ ਮਹਾਨ ਕੋਸ਼ ਪੰਜਾਬੀ ਦਾ ਇਕ ਵਡਮੁੱਲਾ ਖਜ਼ਾਨਾ ਹੈ।

ਪੰਜਾਬ ਦੀਆਂ ਹੋਰ ਰਿਆਸਤਾਂ ਵਲੋਂ ਅਫਸੋਸ ਹੈ, ਪੰਜਾਬੀ ਬੋਲੀ ਨਾਲ ਕੋਈ ਪਿਆਰ ਪ੍ਰਗਟ ਨਹੀਂ ਹੋਇਆ। ਇਨ੍ਹਾਂ ਵਲੋਂ ਜਿੰਨੀ ਸਰਪ੍ਰਸਤੀ ਪਹਿਲਵਾਨਾਂ ਦੀ ਕੀਤੀ ਜਾਂਦੀ ਹੈ, ਜੇ ਇੱਨੀ ਜਾਂ ਇਸ ਤੋਂ ਅੱਧੀ ਨਿਗਹ ਭੀ ਪੰਜਾਬੀ ਬੋਲੀ ਉਤੇ ਪੈ ਜਾਂਦੀ ਤਾਂ ਇਸ ਨੂੰ ਇਕ ਯਤੀਮਾਂ ਵਾਲੀ ਜ਼ਿੰਦਗੀ ਨਾ ਗੁਜ਼ਾਰਨੀ ਪੈਂਦੀ। ਭਾਵੇਂ ਰਿਆਸਤਾਂ ਵਲੋਂ ਆਪਣੀ ਮਾਦਰੀ ਬੋਲੀ ਪੰਜਾਬੀ ਵਲੋਂ ਬੇਪਰਵਾਹੀ ਦਾ ਇਸ ਦੀ ਉੱਨਤੀ ਉਤੇ ਬੜਾ ਭੈੜਾ ਅਸਰ ਪੈਂਦਾ ਰਿਹਾ ਹੈ, ਪਰ ਇਕ ਗੱਲ ਸ਼ਕਰ ਦੀ ਹੈ ਕਿ ਉਸ ਦਾ ਆਪਣੇ ਪੈਰੀਂ ਉਠਣ ਦਾ ਹੌਸਲਾ ਤੇ ਸ੍ਵੈ ਸਤਕਾਰ ਦਾ ਜੌਹਰ ਕਾਇਮ ਰਿਹਾ।

ਜੇ ਥੋੜਾ ਜਿਹਾ ਮਾਣ ਭੀ ਰਜਵਾੜਿਆਂ ਜਾਂ ਹਕੂਮਤ ਵਲੋਂ ਮਿਲ ਜਾਂਦਾ, ਤਾਂ ਸ਼ਾਇਦ ਪੰਜਾਬੀ ਕਵੀ, ਕਵੀ ਦੀ ਥਾਂ ਭੱਟ ਬਣ ਜਾਂਦੇ ਅਤੇ ਪੰਜਾਬੀ ਬੋਲੀ ਵਿਚ ਜੋ ਸਾਹਿਤ ਬਣ ਚੁੱਕਾ ਹੈ, ਉਸ ਦੀ ਥਾਂ ਕਸੀਦੇ ਤੇ ਤਾਰੀਫਾਂ ਦੇ ਪੁਲ ਬਝ ਜਾਂਦੇ। ਸ਼ਾਇਰ ਕਦਰਦਾਨੀ ਤੇ ਇਨਾਮਾਂ ਦੇ ਲਾਲਚ ਵਿਚ ਆ ਕੇ ਕਵਿਤਾ ਦੇ ਅਸਲ ਮਕਸਦ ਤੋਂ ਪਰੇਡੇ ਨਿਕਲ ਜਾਂਦੇ, ਜੈਸਾ ਕਿ ਅੱਜ ਕਲ ਭੀ ਕਵੀ ਦਰਬਾਰਾਂ ਵਿਚ ਪੈਸਿਆਂ ਦੀ ਭਿੱਤੀ ਦਿਖਾ ਕੇ ਉਨ੍ਹਾਂ ਤੋਂ ਕਈ ਤਰਾਂ ਦੀ ਅਨੁਚਿਤ ਮਜੂਰੀ ਕਰਵਾਈ ਜਾਂਦੀ ਰਹੀ ਹੈ । ਇਸ ਵਿਚ ਕੋਈ ਇਤਰਾਜ਼ ਨਹੀਂ ਜੇ ਕਵੀ ਲੋਕ ਆਪਣੇ ਧਾਰਮਕ ਭਾਵਾਂ ਦੀ ਪ੍ਰੇਰਨਾਂ ਨਾਲ ਆਪਣੇ ਬਜ਼ੁਰਗਾਂ ਦੀ ਸ਼ਾਨ ਵਿਚ ਜੋ ਲਿਖਣਾ ਚਾਹੁਣ, ਲਿਖਣ, ਪਰ ਮਜੂਰੀ ਲੈ ਕੇ ਬਾਹਰ ਦੀ ਮੰਗ ਨਾਲ ਥਾਂ ਥਾਂ ਮੁਕਾਬਲੇ ਲਈ ਆਪਣੇ ਆਪ ਨੂੰ ਪੇਸ਼ ਕਰਨਾ ਸ਼ਾਇਰ ਦੇ ਕੁਦਰਤੀ ਜੌਹਰ ਨੂੰ ਬਰਬਾਦ ਕਰ ਦੇਂਦਾ ਹੈ । ਇਸ ਦਾ ਕੁਦਰਤ ਨਤੀਜਾ ਇਹ ਹੋਇਆ ਹੈ,ਕਿ-ਵਕਤੀ ਕਵਿਤਾਵਾਂ ਦੀ ਵਾਹਵਾ ਦੇ ਬਾਦ ਅਛੇ ਕਵੀਆਂ ਦੀ ਮੰਗ ਤੇ ਉਪਜ ਦਿਨੋ ਦਿਨ ਘਟਦੀ ਜਾ ਰਹੀ ਹੈ।

ਪੰਜਾਬੀ ਦਾ ਜੀਵਨ ਕਾਲ

ਇਹ ਦਾਵਾ ਕਰਨਾ ਤਾਂ ਬੜਾ ਔਖਾ ਹੈ, ਕਿ ਪੰਜਾਬੀ ਬੋਲੀ ਜੈਸੀ ਕਿ ਅਜ

-੧੦-