ਪੰਨਾ:ਪੰਜਾਬ ਦੇ ਹੀਰੇ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੬ )


ਹਜ਼ਰਤ ਮੋਲਾਨਾਹਾਫ਼ਜ਼ ਮਹੰਮਦਬਾਰਕ-ਅੱਲਾ

ਪਿਤਾ ਦਾ ਨਾਂ ਹਾਫ਼ਜ਼ ਅਹਿਮਦ। ਆਪ ਲਖੋ ਕੇ ਜ਼ਿਲ ਫੀਰੋਜ਼ ਪੁਰ ਦੇ ਵਸਨੀਕ ਸਨ। ਆਪ ਦਾ ਜਨਮ ੧੨੦੨ ਹਿ:ਮੁ: ੧੭੮੮ ਈ: ਵਿੱਚ ਹੋਇਆ। ਆਪ ਇਕ ਦਰਵੇਸ਼ ਸਿਫ਼ਤ ਨੇਕ ਅਤੇ ਪਾਰਸਾ ਬਜ਼ੁਰਗ ਸਨ। ਆਪ ਦਾ ਰੁਜ਼ਗਾਰ ਵਾਹੀਂ ਖੇਤੀ ਸੀ। ਇਸ ਤੋਂ ਛੁਟ ਵੇਹਲਾ ਵਕਤ ਆਪ ਵਿਦਿਆ ਦੇਣ ਅਤੇ ਇਸਲਾਮੀ ਹਕਾਇਤਾਂ ਜਾਂ ਵਾਹਜ਼ ਆਦਿ ਵਿੱਚ ਬਤੀਤ ਕਰਦੇ ਸਨ।

ਫਾਰਸੀ ਅਤੇ ਅਰਬੀ ਦੀ ਵਿਦਿਆ ਆਪ ਨੇ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ ਅਤੇ ਨੇਕੀ, ਸਲੂਕ ਤੇ ਪ੍ਰਹੇਜ਼ਗਾਰੀ ਦੀ ਦੌਲਤ ਆਪ ਨੇ ਹਜ਼ਰਤ ਗੁਲਾਮ ਅਲੀ ਸ਼ਾਹ ਦੇਹਲਵੀ ਪਸੋਂ ਹਾਸਲ ਕੀਤੀ।

ਮੌਲਾਨਾ ਸਾਹਿਬ ਦੀ ਸਚਾਈ, ਸ਼ਰੀਅਤ ਪਸੰਦੀ, ਹੇਜ਼ਗਾਰੀ ਅਤੇ ਨੇਕੋ ਕਾਰੀ ਬਹੁਤ ਉਘੀ ਸੀ। ਆਪ ਸਚੀ ਗਲ ਕਹਿਣ ਤੋਂ ਕਦੀ ਝਕਦੇ ਨਹੀਂ ਸਨ ਅਤੇ ਨਾ ਹੀ ਵਡੀਆਂ ੨ ਤਾਕਤਾਂ ਦਾ ਭੈ ਖਾਂਦੇ ਸਨ।

ਇਕ ਵਾਰੀ ਦੀ ਗੱਲ ਹੈ ਕਿ ਨਵਾਬ ਜਮਾਲ ਦੀਨ ਖਾਂ ਦੀ ਜਾਗੀਰ ਵਿੱਚ ਆਪ ਦਾ ਘਰ ਸੀ, ਆਪ ਦੀ ਮੁਲਕਾਤ ਲਈ ਆਏ। ਆਪ ਬਹੁਤ ਕਰ ਕੇ ਮਸੀਤ ਵਿੱਚ ਹੀ ਰਿਹਾ ਕਰਦੇ ਸਨ। ਇਸ ਲਈ ਉਹ ਨੌਕਰਾਂ ਸਣੇ ਆਪ ਨੂੰ ਮਸਜਿਦ ਵਿੱਚ ਮਿਲਣ ਲਈ ਗਏ। ਨਵਾਬ ਸਹਿਬ ਦੀਆਂ ਬੇਦਰਦੀ ਦੀਆਂ ਕਹਾਣੀਆਂ ਬੇਸ਼ੁਮਾਰ ਸਨ। ਆਪ ਕਿਸੇ ਹੰਕਾਰੀ ਪੁਰਖ ਨੂੰ ਮਿਲਣਾ ਯੋਗ ਨਹੀਂ ਸਮਝਦੇ ਸਨ ਅਤੇ ਨਾ ਹੀ ਉਸ ਦਾ ਆਦਰ ਕਰਨਾ ਠੀਕ ਸਮਝਦੇ ਸਨ, ਸਗੋਂ ਉਸ ਦਾ ਆਦਰ ਕਰਨਾ ਗੁਨਾਹ ਸਮਝਦੇ ਸਨ। ਇਸ ਲਈ ਆਪ ਆਦਰ ਕਰਨ ਲਈ ਨਾ ਉਠੇ।

ਬਢਾਪੇ ਦੀ ਹਾਲਤ ਸੀ ਅਤੇ ਵੀਣੀ ਕਮਜ਼ੋਰ ਹੋ ਚੁਕੀ ਸੀ, ਆਪ ਮਸੀਤ ਵਿੱਚ ਲੇਟੇ ਹੋਏ ਸਨ। ਨਵਾਬ ਆਇਆ ਪਰ ਆਪ ਨੇ ਲੇਟੇ ਹੋਏ ਹੀ ਉਸ ਨਾਲ ਹਥ ਮਿਲਾ ਲਿਆ। ਹਥ ਮਿਲਾਣ ਸਮੇਂ ਨਵਾਬ ਦਾ ਸੋਨੇ ਦਾ ਕੰਗਣ ਆਪ ਦੇ ਹਥ ਨੂੰ ਲਗਾ। ਆਪ ਨੇ ਪੁਛਿਆ ਇਹ ਕੀ ਹੈ? ਨੌਕਰ ਨੂੰ ਉਤਰ ਦਿਤਾ ਕਿ ਇਹ ਨਵਾਬ ਸਾਹਿਬ ਦੇ ਸੋਨੇ ਦੇ ਕੰਗਣ ਹਨ। ਆਪ ਨੇ ਹਬ ਪਿਛਾਂ ਖਿੱਚ ਲਿਆ ਅਤੇ ਨਵਾਬ ਸਹਿਬ ਨੂੰ ਫਰਮਾਇਆ "ਗਰੀਬਾਂ ਉਤੇ ਜ਼ੁਲਮ ਕਰਨ ਤੋਂ ਬਾਜ਼ ਨਹੀਂ ਰਹਿ ਸਕਦੇ, ਦਰਵੇਸ਼ਾਂ ਨੂੰ ਸਿਤਾਣ ਦੇ ਆਦੀ ਹੋ, ਘਟ ਤੋਂ ਘਟ ਰਬ ਦਾ ਡਰ ਤਾਂ ਦਿਲ ਵਿੱਚ ਰਖ ਲਿਆ ਕਰੋ ਅਤੇ ਇਨਾਂ ਜ਼ੁਲਮੀ ਆਦਤ ਤੋਂ ਪ੍ਰਹੇਜ਼ ਕਰੋ" ਇਹ ਸੁਣ ਕੇ ਨਵਾਬ ਸਾਹਿਬ ਬੜੇ ਖਿਝੇ ਅਤੇ ਹੁਕਮ ਦਿਤਾ ਕਿ ਫੌਰਨ ਰਿਆਸਤ ਦੀ ਹਦੋਂ ਨਿਕਲ ਜਾਓ। ਆਪ ਬਾਲ ਬਚੇ ਸਣੇ ਅਸਬਾਬ ਆਦਿ ਬੰਨ ਕੇ ਹੱਜ ਕਰਨ ਲਈ ਤੁਰ ਪਏ। ਜਦ ਬਹਾਵਲ ਪੁਰ ਅਪੜੇ ਤਾਂ ਨਵਾਬ ਬਹਾਵਲਪੁਰ ਨੂੰ ਆਪ ਦੇ ਆਉਣ ਦਾ ਪਤਾ ਲਗਾ। ਉਸ ਨੇ ਆਪ ਦੀ ਬੜੀ ਆਉ ਭਗਤ ਕੀਤੀ ਅਤੇ ਆਪਣੇ ਪਾਸ ਬੁਲਾ ਕੇ ਬੇਨਤੀ ਕੀਤੀ ਕਿ ਦਰਯਾ ਵਿੱਚ ਕਾਂਗ ਹੈ, ਇਸ ਲਈ ਆਪ ਦਰਯਾ ਦੇ ਸਕੂਨ ਤਕ ਏਥੇ ਹੀ ਠਹਿਰੋ।

ਏਥੇ ਰਹਿੰਦਿਆਂ ਅਜੇ ਬਹੁਤ ਚਿਰ ਨਹੀਂ ਹੋਇਆ ਸੀ, ਕਿ ਨਵਾਬ ਜਮਾਲ