ਪੰਨਾ:ਪੰਜਾਬ ਦੇ ਹੀਰੇ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੮ )

ਅਗਰਾ ਦਾਸ


ਉਪਨਾਮ ਅਗਰਾ। ਵਸਨੀਕ ਲਾਹੌਰ। ਆਪ ਪੰਜਾਬੀ ਦੇ ਚੰਗੇ ਕਵੀ ਸਨ। ਕਿਤੇ ਕਿਤੇ ਆਪ ਦੀ ਕਵਿਤਾ ਵਿੱਚ ਹਿੰਦੀ ਦੀ ਝਲਕ ਵੀ ਪੈਂਦੀ ਹੈ। ਸੰਮਤ ੧੮੪੭ ਬਿ: ਵਿੱਚ ਲਾਹੌਰ ਬੈਠ ਕੇ ਆਪ ਨੇ ਹਕੀਕਤ ਰਾਇ ਧਰਮੀ (ਜੋ ੧੭੬੧ ਬਿ: ਸਿਆਲਕੋਟ ਵਿੱਚ ਹੋਏ) ਦੀ ਵਾਰ ਲਿਖੀ। ਪ੍ਰਮਾਤਮਾਂ ਦੀ ਉਸਤਤੀ ਕਰਨ ਮਗਰੋਂ ਵਾਰ ਇਉਂ ਅਰੰਭ ਕਰਦੇ ਹਨ:-

ਸੰਮਤ ਸਤਾਰਾਂ ਸੈ ਇਕਾਨਵੇਂ ਸਾਹਿਬ ਇਹ ਵਰਤਾਈ।
ਤੇ ਸੰਮਤ ਅਠਾਰਾਂ ਸੈ ਸੰਤਾਲੀ, ਅਗਰੇ ਵਾਰ ਬਣਾਈ।
ਧਰਮੀ ਵਾਸੀ .......ਸਿਆਲ ਕੋਟ ਵਿੱਚ ਆਇਆ।
ਹਕੀਕਤ ਰਾਏ ਦੀ ਸੁਣੇ ਵਾਰਤਾ, ਜਿਸ ਇਹ ਧਰਮ ਰਖਾਇਆ।
ਥਿਤ ਦੁਆਦਸੀ ਕਾਤਕ ਮਾਸੇ, ਅੰਮ੍ਰਿਤ ਵੇਲਾ ਛਾਇਆ।
ਕਿਸਨ ਪਖ ਤੇ ਰਾਤ ਅੰਨ੍ਹੇਰੀ ਮਾਤਾ ਕਉਰਾਂ ਜਾਇਆ।
ਅਗਰਾ ਬਾਗ ਮਲ ਘਰ ਜਨਮ ਲਿਆ, ਪਰ ਸਿਆਲ ਕੋਟ ਵਿਚ ਆਇਆ।

ਜਬ ਗਰਭ ਜੂਨ ਥੀਂ ਆਇਆ, ਬਾਹਿਰ ਮਾਤਾ ਭਈ ਖੁਸ਼ਹਾਲੀ।
ਉਹ ਵੇਖੇ ਸੂਰਤ ਧਰਮੀ ਦੀ, ਮਸਤਕ ਪਰਸੇ ਲਾਲੀ।
ਭਲਾ ਮਹੂਰਤ ਡਿਠੋ ਨੇ, ਲੜਕੇ ਨੂੰ ਮਾਈਂ ਪਾਇਆ।
ਨਾਈ ਵਟਣਾ ਆਪ ਲਿਆਇਆ, ਅੰਗ ਦੂਲੇ ਦੇ ਲਾਇਆ।
ਢੋਲਕੀਆਂ ਸ਼ਰਨਾਈਂ ਵਜਣ, ਮੋਰਛਰਾਂ ਰੰਗ ਲਾਇਆ।
ਅਗਰਾ ਦੰਬਕ ਛੈਣੇ ਵਜਨ, ਲਗਾ, ਨਾਰੀ ਮੰਗਲ ਗਾਇਆ।

ਚੜ੍ਹੀ ਕੜਾਹੀ ਭਾਜੀ ਦੀ, ਮਠੀਆਂ ਤੁਰਤ ਕਢਾਈ।
ਸ਼ਹਿਰ ਦੇ ਅੰਦਰ ਵੰਡਨ ਨਾਰੀ, ਘਰ ਘਰ ਮਿਲੇ ਵਧਾਈ।
ਘੜਾ ਘੜੋਲੀ ਭਰਨੇ ਚਲੀਆਂ, ਨਾਰੀ ਮੰਗਲ ਗਾਇਆ।
ਸਾਲੂ ਦਾ ਚੰਦੋਆ ਤਾਣਿਆਂ, ਉਪਰ ਕੀਤੋ ਸਾਇਆ।
ਭਲਾ ਮਹੂਰਤ ਡਿਠੋ ਨੇ, ਚੌਹ ਖਾਰੇ ਚਾ ਬਹਾਇਆ।
ਦਹੀਂ ਤੇਲ ਫੁਲੇਲ ਮੰਗਾਇਆ, ਸਿਰ ਦੁਲੇ ਦੇ ਪਾਇਆ।
ਚੌਕ ਪੂਰ ਕੇ ਖਾਰੇ ਅੱਡੇ ਲਏ ਹਕੀਕਤ ਫੇਰੇ।
ਦੋ ਤਰਫੋਂ ਪੰਡਤ ਵਿਆਹ ਜੁ ਪੜ੍ਹਦੇ, ਬਾਲਕ ਵਡ ਵਡੇਰੇ।

ਹਕੀਕਤ ਦੇ ਮਾਤਾ ਨਾਲ ਉਤਰ ਪ੍ਰਸ਼ਨ:-

ਮਾਤਾ ਕਉਰਾਂ ਢਾਹ ਜੋ ਮਾਰੀ, ਕਿਉਂ ਭੈੜੀ ਮੈਂ ਜਾਇਆ।
ਦਸ ਮਾਂਹ ਕੁਖ ਅੰਦਰ ਰਖਿਆ, ਤਾਂ ਧਰਮੀ ਬਾਹਰ ਆਇਆ।