ਪੰਨਾ:ਪੰਜਾਬ ਦੇ ਹੀਰੇ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਟ ਵੈਰੀ ਹੋਇਆ ਜਟ ਦਾ, ਪਰ ਹਾਫ਼ਜ਼ ਕਹੇ ਸੌ ਵਾਰ
ਜੋ ਦੁਸ਼ਮਨ ਹੁੰਦੇ ਆਸ਼ਕਾਂ, ਲਾਤ ਤਿਨ੍ਹਾਂ ਹਜ਼ਾਰ।

ਹਾਲਾਂ ਕਿ ਇਸ ਸ਼ੇਅਰ ਤੋਂ ਪੀਲੋ ਦਾ ਜਟ ਹੋਣਾ ਸਾਬਤ ਹੈ, ਨਾ ਕਿ ਬਰਖੁਰਦਾਰ ਦਾ।
(2) ਡਾਕਟਰ ਬਨਾਰਸੀ ਦਾਸ ਜੀ ਐਮ. ਏ. ਪੀਐਚ. ਡੀ. (ਜੋ ਸ਼ਾਇਦ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬੀ ਡਿਕਸ਼ਨਰੀ ਮੁਕੰਮਲ ਕਰਨ ਲਈ ਲਗੇ ਹੋਏ ਹਨ) ਨੇ ਪੰਜਾਬੀ ਲਿਟਰੇਚਰ ਦੇ ਸਿਰਲੇਖ ਹੇਠ ਦੋ ਮਜ਼ਮੂਨ ਲਿਖੇ ਹਨ ਪਰ ਉਨਾਂ ਵਿਚ ਅਕਸਰ ਉਕਾਈਆਂ ਖਾਧੀਆਂ ਹਨ। ਜਿਹਾ ਕਿ ਉਹ ਲਿਖਦੇ ਹਨ ਕਿ ਮੌਲਵੀ ਗੁਲਾਮ ਰਸੂਲ ਦੀਆਂ ਰੋਟੀਆਂ ਮਸ਼ਹੂਰ ਹਨ, ਹਾਲਾਂ ਕਿ ਅਸਲੀਅਤ ਇਹ ਹੈ ਕਿ ਪੱਕੀ ਰੋਟੀ ਕਿਸੇ ਨਾਮਾਲੂਮ ਸ਼ਖਸ ਦੀ ਹੈ, ਮੌਲਵੀ ਗੁਲਾਮ ਰਸੂਲ ਦੀ ਪੱਕੀ ਰੋਟੀ ਕਲਾਂ ਹੈ, ਮਿਠੀ ਰੋਟੀ ਕਾਦਰ ਬਖਸ਼ ਅਹਿਮਦਾਬਾਦੀ ਦੀ ਅਤੇ ਮਿੱਸੀ ਰੋਟੀ ਬਸ਼ੀਰ ਹੁਸੈਨ ਹਜ਼ਾਰੀ ਦੀ ਹੈ।
ਆਪ ਈਸਾਈ ਲਿਟਰੇਚਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਨਸਰ ਕਿਤਾਬਾਂ ਉਨ੍ਹਾਂ (ਈਸਾਈਆਂ) ਦੇ ਕਹਿਣੇ ਪਰ ਹੀ ਲਿਖੀਆਂ ਗਈਆਂ, ਹਾਲਾਂ ਕਿ ਪੰਜਾਬੀ ਨਸਰ ਵਿਚ ਬਾਬਾ ਨਾਨਕ ਦੀ ਜਨਮ ਸਾਖੀ ਮੁਦਤ ਦੀ ਲਿਖੀ ਹੋਈ ਹੈ ਅਤੇ ਮੁਸਲਮਾਨਾਂ ਵਿਚ ਰੌਸ਼ਨ ਦਿਲ, ਪੱਕੀ ਰੋਟੀ ਆਦਿਕ ਬਹੁਤ ਸਾਰੀਆਂ ਕਿਤਾਬਾਂ ਕਾਫੀ ਪੁਰਾਣੀਆਂ ਮੌਜੂਦ ਸਨ।
(੩) ਡਾਕਟਰ ਮੋਹਨ ਸਿਪ ਜੀ ਐਮ. ਏ. ਪੀਐਚ. ਡੀ., ਡੀ. ਲਿਟ. ਨੇ ਅੰਗ੍ਰੇਜ਼ੀ ਵਿਚ ਹਿਸਟਰੀ ਆਫ ਪੰਜਾਬੀ ਲਿਟਰੇਚਰ ਲਿਖੀ ਹੈ। ਪੰਜਾਬੀ ਆਪ ਦੀ ਬਹੁਤ ਅਹਿਸਾਨ ਮੰਦ ਹੈ, ਪਰ ਬਕੌਲ ਫੈਸਰ ਤੇਜਾ ਸਿੰਘ ਐਮ. ਏ. ਖਾਲਸਾ ਕਾਲਜ, ਆਪ ਦਾ ਇਹ ਸਾਰਾ ਬਿਆਨ ਘਬਰਾਹਟ ਅਤੇ ਕਾਹਲੀ ਵਿਚ ਲਿਖਿਆ ਹੋਇਆ ਜਾਪਦਾ ਹੈ। ਜੈਸਾ ਕਿ ਉਨਾਂ ਨੇ ਕਬੀਰ, ਮੀਰਾਂ ਬਾਈ, ਨਾਮ ਦੇਵ, ਚਾਂਦ ਰਾਏ ਆਦਿਕਾਂ ਨੂੰ ਪੰਜਾਬੀ ਕਵੀ ਲਿਖਿਆ ਹੈ ਹਾਲਾਂ ਕਿ ਉਹ ਹਿੰਦੀ ਦੇ ਕਵੀ ਸਨ।
ਉਨ੍ਹਾਂ ਨੇ ਹੀ ਮਹਾਂ ਭਾਰਤ ਜਸਵੰਤ ਸਿੰਘ, ਸਿੰਘਾਸਨ ਬਤੀਸੀ ਪਰਮਾਨੰਦ, ਸਿੰਘਾਸਨ ਬਤੀਸੀ ਜਮੀਅਤ ਰਾਇ, ਬੈਤਾਲ ਪਚੀਸੀ ਪ੍ਰਹਿਲਾਦ ਅਤੇ ਹਨੂਮਾਨ ਨਾਟਕ ਹਿਰਦੇ ਰਾਮ ਭੱਲਾ ਨੂੰ ਪੰਜਾਬੀ ਰਚਨਾਵਾਂ ਮੰਨਿਆ ਹੈ ਹਾਲਾਂ ਕਿ ਸਭ ਹਿੰਦੀ ਦੇ ਪੁਸਤਕ ਹਨ।
ਆਪ ਨੇ ਸੋਲ੍ਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਨਸੀਹਤਨਾਮਾ, ਗੀਤ, ਬਾਲਨਾਮਾ, ਮਸਨਵੀ, ਆਰਤੀ, ਮੰਤਰ ਵਗੈਰਾ ਨੂੰ ਭੀ ਸ਼ਾਮਲ ਕਰ ਲਿਆ ਹੈ ਹਾਲਾਂ ਕਿ ਇਹ ਪੰਜਾਬੀ ਦੀਆਂ ਕਿਸਮਾਂ ਨਹੀਂ ਹਨ।

ਆਪ ਨੇ ਹੀ ਵਾਰਸ ਸ਼ਾਹ ਦੇ ਜ਼ਿਕਰ ਵਿਚ ਲਿਖਿਆ ਹੈ ਕਿ ਉਸ ਨੇ ਹੀਰ ਤੋਂ ਸਿਵਾ ਸਸੀ ਭੀ ਲਿਖੀ ਸੀ ਅਤੇ ਸਸੀ ਵਿਚੋਂ ਤਿੰਨ ਦੋਹੜੇ ਭੀ ਆਪ ਨੇ ਪੰਜਾਬੀ ਦਰਬਾਰ ਵਿਚ ਕਢਵਾਏ ਸਨ। ਸਚਾਈ ਇਹ ਹੈ ਕਿ ਵਾਰਸ ਸ਼ਾਹ ਨੇ ਕੋਈ ਸਸੀ ਨਹੀਂ ਲਿਖੀ। ਗੁਜਰਾਂ ਵਾਲੇ ਦੇ ਇਕ ਹੋਰ ਕਵੀ ਵਾਰਸ ਸ਼ਾਹ ਨੇ ਸਿਰਫ ਦੋਹੜੇ ਲਿਖੇ ਹਨ, ਸਸੀ ਉਸ ਨੇ ਭੀ ਨਹੀਂ ਲਿਖੀ ਅਤੇ ਜੋ ਦੋਹੜੇ ਆਪ ਨੇ ਸਸੀ ਦਾ ਨਾਮ ਦੇ ਕੇ ਪੇਸ਼

-੨੫-