ਪੰਨਾ:ਪੰਜਾਬ ਦੇ ਹੀਰੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੇ ਹਨ, ਉਨਾਂ ਵਿਚ ਸੱਸੀ ਪੁੰਨੂੰ ਦਾ ਨਾਮ ਤਕ ਨਹੀਂ, ਰਾਂਝਣ ਤੇ ਹੀਰ ਦਾ ਜ਼ਿਕਰ ਹੈ ਅਰ ਇਹ ਦੋਹੜੇ ਗੁਜਰਾਂਵਾਲੀਏ ਵਾਰਸ ਦੇ ਹਨ ਨਾ ਕਿ ਵਾਰਸ ਸ਼ਾਹ ਦੇ।
ਪ੍ਰੋਫ਼ੈਸਰ ਤੇਜਾ ਸਿੰਘ ਜੀ ਨੇ ਆਪ ਪਰ ਇਹ ਭੀ ਤਰਕ ਉਠਾਇਆ ਹੈ, ਕਿ ਪਤਾ ਨਹੀਂ ਆਪ ਨੇ ਪੰਜਾਬੀ ਅਤੇ ਗ਼ੈਰ ਪੰਜਾਬੀ ਦਾ ਨਿਰਨਾ ਕਿਸ ਅਸੂਲ ਨਾਲ ਕੀਤਾ ਹੈ? ਹਰ ਉਹ ਚੀਜ਼ ਜੋ ਪੰਜਾਂ ਦਰਿਆਵਾਂ ਦੇ ਵਿਚਕਾਰ ਲਿਖੀ ਗਈ ਹੋਵੇ ਜਾਂ ਸਿਰਫ਼ ਗੁਰਮੁਖੀ ਅੱਖਰਾਂ ਵਿਚ ਲਿਖੀ ਗਈ ਹੋਵੇ?
(੪) ਬਾਵਾ ਬੁਧ ਸਿੰਘ ਜੀ ਨੇ ਗਿਣਤੀ ਦੇ ਹੀ ਮੁਸਲਮਾਨ ਕਵੀਆਂ ਦਾ ਜ਼ਿਕਰ ਕੀਤਾ ਹੈ, ਹਾਲਾਂਕਿ ਓਹ ਬੇਸ਼ੁਮਾਰ ਹਨ। ਇਸ ਕਿਤਾਬ ਵਿਚ ਸਾਰੇ ਮੁਸਲਮਾਨ ਕਵੀਆਂ ਦਾ ਜ਼ਿਕਰ ਆਇਆਂ ਪਤਾ ਲਗੇਗਾ, ਕਿ ਬਾਵਾ ਜੀ ਨੇ ਅਸਲ ਅੱਖਰਾਂ ਵਿਚ ਅਜੇ ਇਸ ਕੰਮ ਨੂੰ ਹਬ ਹੀ ਲਾਇਆ ਸੀ।
(੫) ਬਹੁਤ ਸਾਰੇ ਕੁਤਬ ਫ਼ਰੋਸ਼ ਭਰਾਵਾਂ ਨੇ ਵਪਾਰ ਵਧਾਉਣ ਵਾਸਤੇ ਸ਼ਾਇਰਾਂ ਦੀ ਰੂਹ ਨਾਲ ਸਖ਼ਤ ਬੇ-ਇਨਸਾਫ਼ੀ ਕੀਤੀ।
ਕਈ ਸ਼ਾਇਰ ਦੋਸਤਾਂ ਪਾਸੋਂ ਨਕਲੀ ਨਾਵਾਂ ਹੇਠ ਕਿੱਸੇ ਬਣਵਾ ਕੇ ਅਰ ਕਈ ਵਾਧੂ ਬੈਂਤ ਮਿਲਵਾ ਕੇ ਅਨਰਥ ਮਾਰਦੇ ਰਹੇ। ਵਾਰਸ ਸ਼ਾਹ ਦੇ ਹਾਲਾਤ ਵਿਚ ਪਾਠਕਾਂ ਨੂੰ ਪਤਾ ਲਗ ਜਾਵੇਗਾ ਕਿ ਉਸ ਦੀ ਰਚਨਾ ਹੀਰ ਰਾਂਝੇ ਦੇ ਕਿੱਸੇ ਵਿਚ ਕਿਸ ਬੇ-ਦਰਦੀ ਨਾਲ ਨਫ਼ਾ ਕਮਾਉਣ ਦੀ ਖ਼ਾਤਰ ਵਾਧੂ ਬੈਂਤ ਘੁਸੇੜੇ ਗਏ। ਇਸੇ ਤਰਾਂ ਸੋਹਣੀ ਮਹੀਂਵਾਲ, ਸੱਸੀ ਪੁਨੂੰ ਤੇ ਹੋਰ ਬਹੁਤ ਸਾਰੇ ਕਿੱਸਿਆਂ ਵਿਚ ਪਲਕ ਨਾਲ ਚਾਲਾਕੀ ਕੀਤੀ ਗਈ। ਮਿਸਾਲ ਦੇ ਤੌਰ ਤੇ ਦੋ ਤਿੰਨ ਗੱਲਾਂ ਦਾ ਜ਼ਿਕਰ ਕਰ ਰਹੇ ਹਾਂ।
(ੳ) ਇਸ ਵੇਲੇ ਬਹਿਬਲ ਦੀ ਸਸੀ ਪੁੰਨੂੰ ਜੇ ਐਸ. ਸੰਤ ਸਿੰਘ ਦਾ ਪ੍ਰਕਾਸ਼ਤ ਕੀਤਾ ਮੌਜੂਦ ਹੈ। ਇਸ ਕਿਤਾਬ ਦੇ ਟਾਈਟਲ ਪਰ ਸਸੀ ਪੁੰਨੂੰ ਅਹਿਮਦ ਯਾਰ ਮੋਟੇ ਅਖਰਾਂ ਵਿਚ ਛਾਪਿਆ ਹੋਇਆ ਹੈ। ਇਸ ਤੋਂ ਸਿਵਾਇ ਹਰ ਸਫੇ ਉਤੇ ਅਹਿਮਦ ਯਾਰ ਦਾ ਨਾਮ ਮੌਜੂਦ ਹੈ, ਪਰ ਮਜ਼ੇ ਦੀ ਗਲ ਇਹ ਹੈ ਕਿ ਕਿਤਾਬ ਵਿਚ ਸ਼ੁਰੂ ਤੋਂ ਲੈ ਕੇ ਅਖੀਰ ਤਕ ਕਿਤੇ ਅਹਿਮਦ ਯਾਰ ਦਾ ਨਾਮ ਤਕ ਨਹੀਂ ਸਗੋਂ ਬਹਿਬਲ ਦਾ ਨਾਮ ਸਾਫ ਮੌਜੂਦ ਹੈ। ਅਰਥਾਤ ਸਸੀ ਬਹਿਬਲ ਦੀ ਹੈ ਪਰ ਵਿਕ ਰਹੀ ਹੈ ਅਹਿਮਦ ਯਾਰ ਦੇ ਨਾਂ ਤੇ।
(ਅ) ਸਯਦ ਫਜ਼ਲ ਸ਼ਾਹ ਦੀ ਸੋਹਣੀ ਇੰਨੀ ਮਕਬੂਲ ਹੋਈ ਕਿ ਲਖਾਂ ਦੀ ਤਾਦਾਦ ਵਿਚ ਵਿਕਦੀ ਰਹੀ। ਕਿਸੇ ਸਿਆਣੇ ਕੁਤਬ ਫੋਜ਼ ਨੇ ਇਕ ਫਜ਼ਲ ਦੀਨ ਖੋਜੇ ਪਾਸੋਂ ਵਾਹੀਯਾਤ ਜਿਹੇ ਬੈਂਤ ਜੁੜਵਾ ਕੇ ਸੋਹਣੀ ਫਜ਼ਲ ਨਾਮ ਨਾਲ ਛਪਵਾ ਸੁਟਿਆ। ਗਾਹਕ ਧੋਖੇ ਨਾਲ ਕੁਝ ਚਿਰ ਉਹ ਚੀਜ਼ ਸਮਝ ਕੇ ਲੈ ਜਾਂਦੇ ਰਹੇ, ਪਰ ਥੋੜੇ ਚਿਰ ਬਾਦ ਹੀ ਇਹ ਪਾਜ ਉਘੜ ਗਿਆ, ਅਸਲ ਚੀਜ਼ ਦਾ ਮੁਕਾਬਲਾ ਨਕਲ ਪਾਸ ਨਾ ਹੋ ਸਕਿਆ। ਇਸੇ ਤਰਾਂ ਦਾ ਇਕ ਹੋਰ ਮਜ਼ੇਦਾਰ ਵਾਕਿਆ ਸੁਣਨ ਵਾਲਾ ਹੈ:-

ਲਾਲਾ ਧਨੀ ਰਾਮ ਚਾਤ੍ਰਿਕ ਨੇ ੧੯੦੬-੭ ਵਿਚ ਨਲ ਦਮਯੰਤ ਦਾ ਕਿੱਸਾ

-੨੬-