ਪੰਨਾ:ਪੰਜਾਬ ਦੇ ਹੀਰੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਾ ਵੇਰਵਾ ਪੰਜਾਬੀ ਦੇ ਘਰੋਗੇ ਗੀਤ ਜੋੜਿਆਂ ਹੀ ਮਲੁਮ ਹੋ ਸਕਦਾ ਹੈ।
ਘਰੇਲੂ ਜ਼ਿੰਦਗੀ ਤੋਂ ਜ਼ਰਾ ਬਾਹਰ ਨਿਕਲ ਕੇ ਪਬਲਿਕ ਜੀਵਨ ਸ਼ੁਰੂ ਹੁੰਦਾ। ਕਵੀ ਲੋਕ ਆਪਣੇ ਖ਼ਿਆਲ ਦੀ ਦੁਨੀਆ ਨਵੀ ਤੋਂ ਨਵੀਂ ਵਸਾਈ ਚਲੇ ਆ ਰਹੇ ਹਨ ਤੇ ਚਲੇ ਜਾਣਗੇ। ਕਿੱਸਿਆਂ ਕਹਾਣੀਆਂ ਦੀ ਦੁਨੀਆਂ ਵਿਚ ਕਈ ਤਰਾਂ ਦੇ ਛੰਦ ਰਚੇ ਜਾ ਚੁਕੇ ਹਨ ਤੇ ਅਗੋਂ ਭੀ ਜੁੜਦੇ ਰਹਿਣਗੇ । ਕੁਝ ਛੰਦਾਂ ਦੇ ਨਾਂ ਜੋ ਪੰਜਾਬੀ ਹੈ ਵਿਚ ਆਮ ਵਰਤੇ ਜਾ ਚੁਕੇ ਹਨ ਉਨ੍ਹਾਂ ਦਾ ਕੁਝ ਵੇਰਵਾ ਇਹ ਹੈ:-


ਸਿੱਠ--ਕਿਸੇ ਰਸਮ ਦਾ ਹਨੇਰਾ ਪੱਖ ਦਿਖਾਉਣ ਵਾਸਤੇ, ਜਿਵੇਂ ਸ਼ਰਾਬ, ਭੰਗ, |
ਤਮਾਕੂ ਜਾਂ ਭੈੜੇ ਪਹਿਰਾਵੇ ਦਾ ਮਖੌਲ ਉਡਾਇਆਂ ਜਾਂਦਾ ਹੈ।
ਕਾਫੀਆ--ਇਨ੍ਹਾਂ ਵਿਚ ਸੂਫੀ ਲੋਕ ਸਾਈਂ ਨੂੰ ਯਾਦ ਕਰਦੇ ਜਾਂ ਦੁਨੀਆਂ ਨੂੰ ਚੰਗੇ
ਕੰਮਾਂ ਵਲ ਜੋੜਨ ਵਾਸਤੇ ਪ੍ਰੇਰਦੇ ਹਨ ।
ਬਾਰਾਂ ਮਾਹ--ਆਮ ਤੌਰ ਤੇ ਪਰਦੇਸੀ ਪੀਆ ਦੀ ਉਡੀਕ ਵਿਚ ਵਿਜੋਗਣਾਂ ਦੇ ਨਾਮ ਤੇ ਜੋੜੇ
ਜਾਂਦੇ ਹਨ ਪਰ ਹੋਰ ਪਾਸੇ ਭੀ ਲਗ ਜਾਂਦੇ ਹਨ।
ਸੀਹਰਫੀਆਂ--ਪੈਂਤੀ ਅਖਰੀਆਂ, ਸਤਵਾਰੇ, ਅਠਵਾਰੇ, ਸਲੋਕ ਰੇਖਤੇ, ਦੋਹੜੇ,ਚਰਖੇ, ਆਦਿਕ ਕਈ
ਚੀਜ਼ਾਂ ਸੂਫੀਆਨਾ ਖਿਆਲ ਦੀਆਂ ਹਨ ਪਰ ਹੋਰ ਹੋਰ ਪਾਸੀਂ ਭੀ ਲਗ ਜਾਂਦੀਆਂ ਹਨ।
ਵਾਰਾਂ--ਇਨਾਂ ਵਿਚ ਬਹਾਦਰਾਂ ਦੇ ਕਾਰਨਾਮੇ ਦੱਸੇ ਜਾਂਦੇ ਹਨ। ਮਿਰਜ਼ੇ ਦੀਆਂ ਬਰਾਂ ਭੀ ਵਾਰਾਂ ਦੇ
ਘੇਰੇ ਵਿਚ ਆ ਜਾਂਦੀਆਂ ਹਨ। ਢਾਡੀ ਲੋਕ ਹੱਕਾਂ ਲਾ ਕੇ ਸੁਣਾਉਂਦੇ ਹਨ।
ਜੰਗ ਨਾਮੇ--ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ, ਗੁਰੁ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ
ਸ਼ਹੀਦੀ ਤੇ ਹੋਰ ਕਈ ਜੰਗਾਂ ਯੁੱਧਾਂ ਦੇ ਜ਼ਿਕਰ ਬੜੇ ਦਰਦਨਾਕ ਲਹਿਜੇ ਵਿਚ ਸੁਣੇ ਸੁਣਾਏ
ਜਾਂਦੇ ਹਨ।
ਕਿੱਸੇ--ਆਸ਼ਕਾਂ ਮਸ਼ੂਕਾਂ (ਜਿਹਾ ਕਿ ਹੀਰ ਰਾਂਝਾ,ਸੋਹਣੀ ਮਹੀਂਵਾਲ,ਆਦਿਕ)
ਧਰਮ ਦੇ ਪ੍ਰਵਾਨਿਆਂ(ਜਿਹਾ ਕਿ ਪੂਰਨ ਭਗਤ,ਹਕੀਕਤ ਰਾਏ ਆਦਿਕ) ਧਾਰਮਕ
ਜੋਧਿਆਂ (ਜਿਹਾ ਕਿ ਬਾਬਾ ਬੰਦਾ ਬਹਾਦਰ) ਤੇ ਆਮ ਘਟਨਾਵਾਂ (ਜਿਹਾ ਕਿ ਸ਼ਾਹ
ਬਹਿਰਾਮ,ਕਾਮ ਰੂਪ,ਰੂਪ ਬਸੰਤ, ਆਦਿਕ) ਇਨ੍ਹਾਂ ਕਿੱਸਿਆਂ ਵਿਚ ਲਿਖੇ ਜਾਂਦੇ ਹਨ।
ਇਨ੍ਹਾਂ ਦੀ ਸੂਰਤ ਤਵਾਰੀਖ਼ੀ ਜਿਹੀ ਹੁੰਦੀ ਹੈ ਪਰ ਸਿਰ ਪੈਰ ਕੋਈ ਨਹੀਂ ਹੁੰਦਾ ।
ਚਿੱਠੇ--ਮਾਲਵੇ ਵਿਚ ਕਿੱਸੇ ਨੂੰ ਹੀ ਚਿੱਠਾ ਕਿਹਾ ਜਾਂਦਾ ਹੈ। ਗੁਲਜ਼ਾਰ-ਮੁਸਲਮਾਨੀ ਪੈਗ਼ੰਬਰਾਂ ਦੇ
ਹਾਲਾਤ ਜੰਗ ਨਾਮਿਆਂ ਦੀ ਧਾਰਨ ਉਤੇ ਹੀ ਹੁੰਦੇ ਹਨ।

ਇਹ ਰਚਨਾਵਾਂ ਆਮ ਤੌਰ ਤੇ ਇਕੋ ਬਹਿਰ ਵਿਚ ਹੁੰਦੀਆਂ ਹਨ, ਪਰ ਕਿਤੇ ਕਿਤੇ ਕਈ ਨਮੂਨਿਆਂ ਦੇ ਛੰਦ ਵਰਤ ਲਏ ਜਾਂਦੇ ਹਨ ਜਿਹਾ ਕਿ ਬੈਂਤ, ਕਬਿਤ, ਡੇਉਢ, ਦੋਹਰਾ, ਚੁਪਾਈ, ਸਵੱਯਾ, ਦਵੱਯਾ, ਕੁੰਡਲੀਆ, ਕੋਰੜਾ, ਪੰਜ ਮੁਖੀਆ,

-੩੪-