ਪੰਨਾ:ਪੰਜਾਬ ਦੇ ਹੀਰੇ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਘਤ ਤੇ ਪਿੰਡ ਪਿੰਡ ਵਿਚ ਹੈ; ਨਮੂਨਾ-
ਖੰਭ ਕਾਲੇ ਕਾਵਾਂ ਦੇ,
ਧੀਆਂ ਪਰਦੇਸ ਗਈਆਂ ਧੰਨ ਜਿਗ ਤੇ ਮਾਵਾਂ ਦੇ।
ਬੋਲੀ-ਏਹ ਭੀ ਦੱਪ ਦਾ ਹੀ ਦੂਸਰਾ ਨਾਮ ਹੈ। ਨਮੂਨਾ-

ਬਾਗੋ ਵਿਚ ਆ ਮਾਹੀਆ,
ਨਾਲੇ ਸਾਡੀ ਗਲ ਸੁਣ ਜਾ, ਨਾਲੇ ਘੜਾ ਵੇ ਚੁਕਾ ਮਾਹੀਆ।
ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਆ ਮਾਹੀਆ',ਵੇਖ ਹਾਲ ਬਿਮਾਰਾਂ ਦੇ।

ਬੋਲੀਆਂ ਦੇ ਹੋਰ ਬਹੁਤ ਸਾਰੇ ਰੂਪਾਂਤਰ ਬਨਤੋ, ਲੱਛੀ, ਜਮਾਲੋ, ਹਰਨਾਮ ਸਿੰਘ ਆਦਿਕ ਹਨ ਜੋ ਆਪਣੇ ਆਪਣੇ ਸਮੇਂ ਵਿਚ ਪੈਦਾ ਹੋ ਕੇ ਨਵੇਂ ਤੋਂ ਨਵੇਂ ਰੰਗ ਫੜਦੀਆਂ ਜਾਂਦੀਆਂ ਹਨ।

ਢੋਲੇ-ਇਹ ਢੋਲਕੀ ਉਤੇ ਵੱਜਦਾ ਹੈ। ਇਕ ਨਮੂਨਾ ਇਹ ਹੈ:-
ਬਾਜ਼ਾਰ ਵਿਕੋਂਦੀ ਖੰਡ ਵੇ, ਤੂੰ ਮਿਸਰੀ ਤੇ ਮੈਂ ਗੁਲਕੰਦ ਵੇ।
ਦੋਵੇਂ ਚੀਜ਼ਾਂ ਮਿੱਠੀਆਂ ਵੇ ਢੋਲਾ

ਇਕ ਹੋਰ ਢੋਲਾ ਹੈ ਬਲੋਚਾਂ ਦੀ ਤਰਜ਼ ਦਾ। ਮਾਨੋ ਉਠ ਤੇ ਚੜ੍ਹਿਆ ਮੀਲਾਂ ਬਧੀ ਗਾਈ ਜਾਂਦਾ ਹੈ । ਬਾਰ ਵਿਚ ਮੀਰਦਾਦ ਦੇ ਢੋਲੇ ਬੜੇ ਮਸ਼ਹੂਰ ਹਨ। ਢੋਲੇ ਹੋਰ ਵੀ ਕਈ ਹਨ ।
ਜਿੰਦੂਆ-ਇਹ ਭੀ ਜ਼ਨਾਨੇ ਗੀਤ ਢੋਲਕੀ ਉਤੇ ਚਲਦੇ ਹਨ । ਧਾਰਨਾ ਇਹ ਹੈ:-
ਜਿੰਦੁਆ ਜੋ ਚਲਿਓ ਸਲਕੋਟ,
ਉਡ ਗਈਆਂ ਚਿੜੀਆਂ ਰਹਿ ਗਏ ਬੋਟ
ਕਿ ਇਕ ਪਲ ਬਹੀ ਜਾਣਾ
ਰੇਲ-ਇਹ ਗੀਤ ਜਿੰਦੁਏ ਤੋਂ ਵਖਰੀ ਧਾਰਨਾ ਦਾ ਹੈ:-
ਰੇਲਾਂ ਵਾਲਿਆ ਰੇਲਾਂ ਵਿਚ ਕਾਨੀ ਆ,
ਫਿਟ ਤੇਰੇ ਸ਼ਮਲੇ ਨੂੰ ਘਰ ਭੁਖੀ ਜਨਾਨੀ ਆ ।
ਬੀਉੜੇ-ਵਿਆਹਾਂ ਸ਼ਾਦੀਆਂ ਵਿਚ ਦੋ ਜਣੇ ਵਖ ਵਖਰੇ ਮਕਾਨਾਂ ਤੇ ਬੈਠ ਕੇ ਸਵਾਲ ਜਵਾਬ ਕਰਦੇ ਹਨ ।
ਇਸ ਦਾ ਰਿਵਾਜ ੧੮੯੨ ਈ: ਤੋਂ ਸ਼ੁਰੂ ਹੋ ਕੇ ੧੯੧੪ ਵਿਚ ਬੜਾ ਚਲ ਰਿਹਾ । ਲਾਹੌਰ ਦੀ

ਕਰਮਾਂ ਚੂਹੜੀ ਤੇ ਝੰਡ ਚੰਗੜੀ ਅਤੇ ਅੰਮ੍ਰਿਤਸਰ ਦਾ ਵੀਰੁ ਧੋਬੀ ਤੇ ਉਸ ਦਾ ਸ਼ਾਗਿਰਦ ਹੁਸੈਨ
ਬਖਸ਼ ਬੜੇ ਪ੍ਰਸਿੱਧ ਬੁਲਾਰੇ ਸਨ। ਰਾਤ ਨੂੰ ੧੧-੧੨ ਬੜੇ

-੩੬-