ਪੰਨਾ:ਪੰਜਾਬ ਦੇ ਹੀਰੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਹੋਰ ਸ਼ਾਇਰ ਦਾਨਸ਼ਮੰਦ ਅਮ੍ਰਿਤਸਰੀ ਲਿਖਦਾ ਹੈ:-ਇਹ ਖਿਆਲ ਬੈਂਤ ਦੀ ਧਾਰਨਾ ਵਿਚ ਹੈ।

ਇੰਜਨ ਰੇਲ ਬਾਝੋਂ, ਦੀਵਾ ਤੇਲ ਬਾਝੋਂ, ਜੰਞ ਮੇਲ ਬਾਝੋਂ ਨਮੂਦਾਰ ਨਾਹੀਂ,
ਦਾਨਸ਼ ਅਕਲ ਬਾਝੋਂ,ਸੋਹਣਾ ਸ਼ਕਲ ਬਾਝੋਂ,ਭੰਡ ਨਕਲ ਬਾਝੋਂ ਰੋਜ਼ਤਾਰ ਨਾਹੀਂ

ਇਹੋ ਜਹੇ ਵਾਕ ਆਮ ਲੋਕਾਂ ਦੀ ਜ਼ਬਾਨ ਤੇ ਅਸਾਨੀ ਨਾਲ ਚੜ੍ਹ ਜਾਂਦੇ ਹਨ ਤੇ ਕੁਘ ਦੇਰ ਬਾਦ ਅਖਾਣ ਬਣ ਜਾਂਦੇ ਹਨ; ਜਿਸ ਤਰ੍ਹਾਂ-

ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਨੀ ।

ਅਖਾਣ

ਸਿਆਣੇ ਲੋਕਾਂ ਨੇ ਸਰਬ ਪਰਵਾਨ ਵਾਕ ਬਣਾਏ ਹੁੰਦੇ ਹਨ। ਪੰਜਾਬ ਦੇ ਹਰ ਜ਼ਿਲੇ ਵਿਚੋਂ ਵਖੋ ਵਖ ਅਖਾਣ ਮਿਲਦੇ ਹਨ। ਇਨ੍ਹਾਂ ਨੂੰ ਜੋੜਨ ਦਾ ਉਦਮ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਨੇ ਕੀਤਾ ਹੈ। ਲਾਲਾ ਅਮਰ ਨਾਥ ਤੇ ਡਾਕਟਰ ਦੇਵੀ ਦਾਸ ਹਿੰਦੀ ਦਾ ਨਾਮ ਖਾਸ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ( Proverbs ) ਤੋਂ ਸਿਵਾਇ ਕੁਝ ਐਸੇ ਵਾਕ ਭੀ ਹਨ ਜਿਨ੍ਹਾਂ ਵਿਚ ਸਿਖਯਾ ਦਾ ਅੰਸ਼ ਭੀ ਚੋਖਾ ਹੁੰਦਾ ਹੈ; ਜਿਹਾ ਕਿ-

ਚੇਤ ਵਸਾਖ ਭਵੇਂ, ਜੇਠ ਹਾੜ ਸਵੇ, ਸੌਣ ਭਾਦੋਂ ਨ੍ਹਾਵੇ, ਅਸੂ ਤੋਂ ਥੋੜਾ ਖਾਵੇ,
ਮਘਰ ਪੋਹ ਉਂਨ ਹੰਢਾਵੇ, ਮਾਘ ਫਗਣ ਤੇਲ ਮਲਾਵੇ,ਕੋਲ ਹਕੀਮ ਦੇ ਕਦੇ ਨਾ ਜਾਵੇ।

ਦੋ ਅਰਥੇ ਸਵਾਲ

ਚਤੁਰ ਕਵੀਆਂ ਨੇ ਮਿਹਨਤ ਕਰ ਕੇ ਕੁਝ ਐਸੇ ਜੋੜ ਬਣਾਏ ਹਨ, ਜਿਨ੍ਹਾਂ ਵਿਚ ਦੋ ਸਵਾਲਾਂ ਦਾ ਜਵਾਬ ਇਕੋ ਸ਼ਬਦ ਨਾਲ ਮਿਲ ਜਾਵੇ। ਉਨ੍ਹਾਂ ਦੇ ਕੁਝ ਨਮੂਨੇ ਏਹ ਹਨ:

ਕੱਟਾ ਕਿਉਂ, ਅੜਾਇਆ ? ਖੰਡਾ ਕਿਉਂਨਾ ਵਾਹਿਆ ? ਧਾਰ ਬਿਨਾਂ
ਕੋਠੇ ਚੜ੍ਹੀ ਕਿਓੁਂ ? ਖੂਹੇ ਖੜੀ ਕਿਉਂ? ਲੱਜ ਬਿਨਾਂ।
ਮਾਸ ਕਿਉਂ ਨਾ ਖਾਇਆ ? ਰਾਗ ਕਿਉਂ ਨਾ ਗਾਇਆ ? ਗਲੇ ਬਾਝੋ ।

ਜ਼ਨਾਨੇ ਗਾਉਣ

ਪੰਜਾਬ ਦੀਆਂ ਜ਼ਨਾਨੀਆਂ ਦਾ ਸਭ ਤੋਂ ਵਡਾ ਪ੍ਰੋਗਰਾਮ ਮੁੰਡਿਆਂ ਕੁੜੀਆਂ ਦੇ ਵਿਆਹ ਮੰਗੇਵੇ ਹੁੰਦਾ ਹੈ। ਘਰ ਘਰ ਇਸੇ ਗਲ ਦਾ ਚਰਚਾ ਕੁਦਰਤੀ ਹੈ। ਜਦ ਕੋਈ

-੪੦-