ਪੰਨਾ:ਪੰਜਾਬ ਦੇ ਹੀਰੇ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਗੁਰੂ ਨਾਨਕ ਦੇਵ ਜੀ

ਪਿਤਾ ਦਾ ਨਾਂ ਕਾਲੂ ਚੰਦ ਬੇਦੀ ਖਤਰੀ। ਵਸਨੀਕ ਤਲਵੰਡੀ ਜ਼ਿਲਾ ਲਾਹੌਰ। ਆਪ ਜੀ ਦਾ ਜਨਮ ੧੫੨੬ ਬਿ: ਮੁਤਾਬਕ ੧੪੬੯ ਈ: ਵਿਚ ਹੋਇਆ।

ਬਹੁਤਿਆਂ ਦਾ ਖ਼ਿਆਲ ਹੈ ਕਿ ਆਪ ਆਪਣੇ ਨਾਨਕੇ ਜੋ ਜ਼ਿਲਾ ਸ਼ੇਖੂਪੁਰਾ ਦਾ ਇਕ ਨਿੱਕਾ ਜਿਹਾ ਪਿੰਡ ਹੈ, ਵਿਚ ਪ੍ਰਗਟ ਹੋਏ ਅਤੇ ਇਸੇ ਕਾਰਨ ਆਪ ਦਾ ਨਾਂ ਨਾਨਕ ਰਖਿਆ ਗਿਆ ਅਤੇ ਉਹ ਪਿੰਡ ਨਨਕਾਣੇ ਦੇ ਨਾਂ ਤੇ ਉੱਘਾ ਹੋ ਗਿਆ।

ਆਪ ਬਾਲ ਅਵਸਥਾ ਤੋਂ ਹੀ ਆਤਮ ਰਸੀਏ ਅਤੇ ਪਵਿਤ੍ਰ ਜੀਵਨ ਵਾਲੇ ਪੁਰਸ਼ ਸਨ, ਤਬੀਅਤ ਰੱਬ ਦੀ ਭਗਤੀ ਵਾਲੀ ਅਤੇ ਏਕਤਾ ਵਲ ਝੁਕੀ ਹੋਈ ਸੀ। ਹੋਰ ਬਚਿਆਂ ਵਾਂਗੂ ਸ਼ੋਖੀ, ਸ਼ਰਾਰਤ, ਖੇਲ ਕੁਦ ਅਤੇ ਖਾਣ ਪੀਣ ਵਲੋਂ ਉੱਕਾ ਹ7 ਉਪਰਾਮ ਸਨ।

ਰਿਵਾਜ ਅਨੁਸਾਰ ਪਿਤਾ ਜੀ ਨੇ ਆਪ ਨੂੰ ਹਿੰਦੀ ਪੜਾਣ ਲਈ ਇਕ ਪਾਂਧੇ ਪਾਸ ਬਿਠਾਇਆ। ਪਾਂਧੇ ਨੇ ਆਪ ਨੂੰ ਹਿੰਦੀ ਦੇ ਅੱਖਰ ਲਿਖ ਕੇ ਯਾਦ ਕਰਨ ਲਈ ਦਿਤੇ ਪਰ ਆਪ ਨੇ ਅਰਸ਼ਾਦ ਫਰਮਾਇਆ ਕਿ ਇਹ ਦੁਨਿਆਵੀ ਹਿਸਾਬ ਸਾਨੂੰ ਪਸੰਦ ਨਹੀਂ ਹੈ ਕਿਉਂ ਜੋ ਜਿਸ ਨੇ ਦੁਨਿਆਵੀ ਹਿਸਾਬ ਪੜ੍ਹਿਆ, ਉਸ ਨੇ ਅੰਤ ਸਮੇਂ ਨੁਕਸਾਨ ਉਠਾਇਆ। ਇਸ ਲਈ ਇਸ ਹਿਸਾਬ ਨੂੰ ਛੱਡ ਕੇ ਸੱਚਾ ਹਿਸਾਬ ਪੜਨ ਪੜ੍ਹਣ ਦੀ ਕੋਸ਼ਸ਼ ਕਰੋ। ਇਹ ਸੁਣਕੇ ਪਾਂਧੇ ਨੇ ਆਪਣੀ ਲਾਚਾਰੀ ਪ੍ਰਗਟ ਕਰਦੇ ਹੋਏ ਆਪ ਦੇ ਪਿਤਾ ਨੂੰ ਰਾਏ ਦਿੱਤੀ ਕਿ ਇਹਨਾਂ ਨੂੰ ਕਿਸੇ ਵਿਦਵਾਨ ਪੰਡਤ ਪਾਸ ਬਿਠਾਇਆ ਜਾਏ। ਸੋ ਪਿਤਾ ਜੀ ਆਪ ਨੂੰ ਲੈ ਕੇ ਇਕ ਚਤਰ ਅਤੇ ਵਿਦਿਵਾਨ ਪੰਡਤ ਪਾਸ ਪੁੱਜੇ। ਉਸ ਪੰਡਤ ਨੇ ਆਪ ਨੂੰ ਹਿੰਦੀ ਦੇ ਅੱਖਰ ਲਿਖ ਕੇ ਯਾਦ ਕਰਨ ਲਈ ਦਿਤੇ। ਆਪ ਨੇ ਪੰਡਤ ਸਾਹਿਬ ਨੂੰ ਆਖਿਆ ਕਿ ਇਹ ਵਿਖਾਵੇ ਦੀ ਵਿਦਿਆ ਕੁਝ ਨਹੀਂ ਇਸ ਲਈ ਆਪਣਾ ਸਮਾਂ ਆਤਮਕ ਖੋਜ ਅਤੇ ਤਸੱਵਫ਼ ਦੇ ਪੜ੍ਹਨ ਪੜ੍ਹਾਨ ਵਿਚ ਬਤੀਤ ਕਰੋ। ਪੰਡਤ ਜੀ ਸੁਣ ਕੇ ਅਸਚਰਜ ਹੋ ਗਏ ਅਤੇ ਸ਼ਾਇਦ ਇਸ ਖਿਆਲ ਤੇ ਕਿ ਆਪ ਹੋਰ ਬਚਿਆਂ ਨੂੰ ਨਾ ਵਰਗਲਾਣ, ਪੜ੍ਹਾਨ ਤੋਂ ਇਨਕਾਰ ਕਰ ਦਿਤਾ। ਸੋ ਆਪ ਦੇ ਪਿਤਾ ਆਪ ਨੂੰ ਮੌਲਵੀ ਸਾਹਿਬ ਪਾਸ ਲੈ ਕੇ ਪੁੱਜੇ ਤਾਂ ਜੁ ਆਪ ਉਰਦੂ ਫ਼ਾਰਸੀ ਦੀ ਵਿਦਿਆ ਪੜ੍ਹ ਸਕਣ। ਪਰ ਆਪ ਨੇ ਮੌਲਵੀ ਸਾਹਿਬ ਨੂੰ ਭੀ ਗਯਾਨ ਉਪਦੇਸ਼ ਦੇ ਕੇ ਚੁਪ ਕਰਾ ਦਿਤਾ।

ਏਸੇ ਸਾਲ ਆਪ ਨੂੰ ਜੰਝੂ ਪਾਉਣ ਲਈ ਬਾਹਮਣ ਸਦਿਆ ਗਿਆ ਪਰ ਆਪ ਨੇ ਇਸ ਤੋਂ ਭੀ ਇਨਕਾਰ ਕੀਤਾ ਅਤੇ ਆਖਿਆ ਕਿ ਇਹ ਕਪਾਹ ਦਾ ਧਾਗਾ ਮੁਕਤੀ ਦਾਤਾ ਨਹੀਂ ਹੋ ਸਕਦਾ।

ਆਪ ਦੀਆਂ ਇਹਨਾਂ ਗੱਲਾਂ ਤੋਂ ਆਪ ਦੇ ਮਾ-ਪਿਆਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਖ਼ਿਆਲ ਕੀਤਾ ਕਿ ਸ਼ਾਇਦ ਆਪ ਦੇ ਦਿਮਾਗ਼ ਵਿਚ ਕੋਈ ਕਸੂਰ ਹੋ ਗਿਆ ਹੈ, ਇਸ ਲਈ ਲੋਕਾਂ ਦੇ ਆਖਣ ਉਤੇ ਆਪ ਦੇ ਪਿਤਾ ਨੇ ਇਕ ਹਕੀਮ ਨੂੰ