ਪੰਨਾ:ਫ਼ਿਲਮ ਕਲਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਲਾਂ ਨੰਬਰ ਦਾ ਕਮਰਾ ਮੈਨੂੰ ਕਦੇ ਨਹੀਂ ਭੁਲ ਸਕਦਾ। ਦੋ ਮੰਜਿਆ ਵਾਲਾ ਇਹ ਕਮਰਾ ਸੀ ਸੋਲਾਂ ਨੰਬਰ ਦਾ। ਦੋਹਾਂ ਉਤੇ ਬਿਸਤਰੇ ਵਿਛੇ ਸਨ। ਵਿਚਕਾਰ ਛੋਟਾ ਜਿਹਾ ਮੇਜ਼ ਤੇ ਉਹਦੇ ਦੁਆਲੇ ਚਾਰ ਕੁਰਸੀਆਂ ਦੋ ਆਰਾਮ ਕੁਰਸੀਆਂ ਹੋਰ ਵੀ ਇਸ ਕਮਰੇ ਵਿਚ ਪਈਆਂ ਸਨ ਕਰਤਾਰ ਸਿੰਘ ਨੇ ਕਮਰੇ ਵਿਚ ਵੜਦੇ ਸਾਰ ਹੀ ਮੈਨੂੰ ਹਿਕ ਨਾਲ ਲਾ ਕੇ ਮੇਰਾ ਮੂੰਹ ਚੁੰਮ ਲਿਆ। ਮੈਂ ਉਹਦੀ ਇਸ ਹਮਾਕਤ ਤੇ ਮੁਸਕਰਾ ਰਹਿ ਗਈ।

'ਰੋਟੀ ਲਈ ਕਹਿ ਆਵਾਂ, ਕੀ ਖਾਉਗੇ ਭਲਾ?' ਉਸ ਨੇ ਮੈਨੂੰ ਛਡਦੇ ਹੋਏ ਆਖਿਆ। ਮੈਨੂੰ ਜਾਪਿਆ ਇਸ ਸਮੇਂ ਉਹਦਾ ਦਿਲ ਖੁਸ਼ੀ ਨਾਲ ਨੱਚ ਰਿਹਾ ਸੀ।

‘ਜੋ ਜੀ ਕਰੇ।' ਮੈਂ ਕਹਿ ਦਿਤਾ। ਅੱਜ ਮੇਰਾ ਦਿਲ ਉਹ ਖੁਲ੍ਹਾਂ ਡੁਲ੍ਹਾਂ ਦੇਣੀਆਂ ਚਾਹੁੰਦਾ ਸੀ। ਉਹ ਗਿਆ ਅਤੇ ਕੋਈ ਪੰਦਰਾਂ ਮਿੰਟਾਂ ਤਕ ਜਦ ਵਾਪਸ ਆਇਆ ਤਾਂ ਉਹਦੇ ਨਾਲ ਇਕ ਬਹਿਰਾ ਸੀ ਬਹਿਰੇ ਨੇ ਇਕ ਟਰੇ ਚੁਕੀ ਹੋਈ ਸੀ, ਜਿਸ ਵਿਚ ਇਕ ਵਿਸਕੀ ਦੀ ਬੋਤਲ, ਦੋ ਗਲਾਸ ਤੇ ਦੋ ਸੋਡੇ ਦੀਆਂ ਬੋਤਲਾਂ ਪਈਆਂ ਸਨ। ਵਿਸਕੀ ਦਾ ਪਤਾ ਮੈਨੂੰ ਬੋਤਲ ਤੇ ਲਗੇ ਹੋਏ ਲੇਬਲ ਤੋਂ ਲਗਾ ਜਿਸ ਤੇ ਮੋਟੇ ਮੋਟੇ ਅੱਖਰਾਂ ਵਿਚ ਸਕਾਚ ਵਿਸਕੀ ਲਿਖਿਆ ਹੋਇਆ ਸੀ।

'ਇਹ ਕੀ? ਸ਼ਰਾਬ?' ਮੈਂ ਮਥੇ ਤੇ ਤੀਉੜੀਆਂ ਪਾਉਂਦੇ ਹੋਏ ਆਖਿਆ। ਮੈਨੂੰ ਸਚਮੁਚ ਹੀ ਸ਼ਰਾਬ ਤੋਂ ਬੜੀ ਨਫਰਤ ਸੀ।
'ਇਹ ਵਿਸਕੀ ਹੈ, ਚਾਲੀਆਂ ਰੁਪਿਆਂ ਦੀ ਬੋਤਲ।' ਕਰਤਾਰ ਸਿੰਘ ਨੇ ਬੜੇ ਠਰੰਮੇ ਨਾਲ ਆਖਿਆ।
'ਇਹ ਨਾ ਪੀਉ, ਮੈਨੂੰ ਇਸ ਨਾਲ ਇਕ ਦਮ ਹੀ ਨਫਰਤ ਹੈ ਮੈਂ ਗੱਲ ਮੋੜੀ।
'ਗੱਲ ਇਹ ਵੇ ਦਿਲਜੀਤ ਜੀਕਿ ਕਲ ਦੀ ਕੁਝ ਪ੍ਰੇਸ਼ਾਨੀ ਜਿਹੀ ਹੈ। ਇਕ ਦੋ ਪੈਗ ਲੈ ਲੈਣ ਦਿਉ। ਤੁਹਾਨੂੰ ਪਤਾ ਹੀ ਹੈ ਕਿ ਕੀ ਬੀਅਰ ਹੈ। ਇਹ ਗੱਲ ਕਰਤਾਰ ਸਿੰਘ ਨੇ ਇਤਨੀ ਹਲੀਮੀ ਨਾਲ ਆਖੀ।

22.