ਪੰਨਾ:ਫ਼ਿਲਮ ਕਲਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਤਰ੍ਹਾਂ ਮੈਥੋਂ ਖੈਰ ਮੰਗ ਰਿਹਾ ਹੋਵੇ। ਮੈਨੂੰ ਉਹਦੀ ਹਾਲਤ ਤੇ ਤਰਸ ਆ ਗਿਆ ਅਤੇ ਮੈਂ ਸਿਰ ਹਿਲਾ ਕੇ ਮਨਜ਼ੂਰੀ ਦੇ ਦਿੱਤੀ। ਬਹਿਰਾ ਜਿਹੜਾ ਚਲਿਆ ਗਿਆ ਸੀ, ਉਹ ਝਟ ਹੀ ਤਲੀ ਹੋਈ ਮੱਛੀ ਦੀ ਇਕ ਪਲੇਟ ਲੈ ਕੇ ਵਾਪਸ ਆ ਗਿਆ ਅਤੇ ਮੇਜ਼ ਤੇ ਰਖਕੇ ਵਾਪਸ ਮੁੜ ਗਿਆ।

‘ਖਾਣਾ ਅੱਧੇ ਘੰਟ ਨੂੰ।' ਕਰਤਾਰ ਸਿੰਘ ਨੇ ਉਸ ਨੂੰ ਆਵਾਜ ਮਾਰ ਕੇ ਆਖਿਆ ਤੇ 'ਚੰਗਾ ਜੀ ਕਹਿਕੇ ਉਹ ਚਲਿਆ ਗਿਆ।
ਕਰਤਾਰ ਸਿੰਘ ਨੇ ਦੋ ਗਲਾਸਾਂ ਵਿਚ ਅੱਧ ਅੱਧ ਪਾ ਕੇ ਗਲਾਸ ਸੋਢੇ ਨਾਲ ਭਰ ਦਿੱਤਾ। ‘ਚੁਕੋ' ਉਸ ਨੇ ਆਖਿਆ।
'ਨਾ ਬਾਬਾ ਨਾ', ਇਹ ਤੁਹਾਡਾ ਮਰਦਾਂ ਦਾ ਹੀ ਕੰਮ ਹੈ।' ਮੈਂ ਕੰਨਾਂ ਤੇ ਹਥ ਰਖਦੇ ਹੋਏ ਕਿਹਾ। ਉਹ ਥੋੜਾ ਜਿਹਾ ਮੁਸਕਰਾਇਆ ਤੇ ਬੋਲਿਆ—‘ਚੰਗਾ ਮੇਰੇ ਦਿਲ ਦੀ ਰਾਨੀ, ਇਹ ਮੱਛੀ ਤਾਂ ਖਾਂਦੀ ਚਲ ਨਾ ਫਰ।'
'ਇਹ ਤਾਂ ਗੱਲ ਹੋਈ ਨਾ।' ਮੈਂ ਕਿਹਾ ਅਤੇ ਮੱਛੀ ਦਾ ਇਕ ਟੁਕੜਾ ਚੁਕ ਕੇ ਖਾਣਾ ਸ਼ੁਰੂ ਕਰ ਦਿਤਾ। ਉਸਨੇ ਪਹਿਲਾਂ ਇਕ ਅਤੇ ਕਈ ਪੰਜਾਂ ਕੁ ਮਿੰਟਾਂ ਪਿਛੋਂ ਦੂਜਾ ਗਲਾਸ ਭੀ ਚੁਕ ਲਿਆ। ਨਾਲ ਹੀ ਨਾਲ ਉਸ ਨੇ ਬੰਬਈ ਦੀਆਂ ਗੱਲਾਂ ਭੀ ਸੁਨਾਉਣੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਕਿਹਾ- 'ਦਲਜੀਤ ਜੀ ਤੁਸੀਂ ਇਸ ਨੂੰ ਬੰਬਈ ਜਾ ਕੇ ਨਹੀਂ ਨਫਰਤ ਕਰ ਸਕਦੇ।'
'ਕਿਉਂ?'
ਇਹ ਸੁਸਾਇਟੀ ਸ਼ਿੰਗਾਰ ਹੈ, ਇਹਦਾ ਸਦਕਾ ਦੌਲਤ ਕਮਾਈ ਜਾਂਦੀ ਹੈ। ਕਰਤਾਰ ਸਿੰਘ ਕਹਿ ਗਿਆ। ਮੈਂ ਉਹਦੀ ਇਸ ਗਲ ਦਾ ਮਤਲਬ ਨਾ ਸਮਝ ਸਕੀ। ਗਲ ਕਰਨ ਲਈ ਮੈਂ ਕਹਿ ਦਿਤਾ 'ਬਹੁਤੀ ਨਾ ਪੀਣਾ।'
'ਜਿਵੇਂ ਹੁਕਮ' ਕਹਿੰਦੇ ਹੋਏ ਉਸ ਨੇ ਮੇਰਾ ਹੱਥ ਆਪਣੇ ਹਥਾਂ ਚ ਲੈ ਕੇ ਮੈਨੂੰ ਧੂਹ ਕ ਆਪਣੀ ਛਾਤੀ ਨਾਲ ਘੁਟ ਲਿਆ।

23.