ਪੰਨਾ:ਫ਼ਿਲਮ ਕਲਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤਾਂ ਸਾਰਾ ਦਿਨ ਸੋਚਕੇ ਇਹ ਨਾਮ ਲਭਿਆ ਏ ਤੇ ਤੁਸੀਂ ਦਾਦ ਹੀ ਕੋਈ ਨਹੀਂ ਦਿਤੀ। ਮੈਂ ਤਾਂ ਅਖਬਾਰਾਂ ਵਿਚ ਵੀ ਦੇ ਦਿੱਤਾ ਹੈ।' ਕੱਟੂ ਮੂਡ ਵਿਚ ਆਇਆ ਹੋਇਆ ਕਹਿੰਦਾ ਚਲਿਆ ਗਿਆ।

'ਕੀ?' ਮੈਂ ਪੁਛਿਆ।
'ਇਹੋ ਕਿ ਫਿਲਮੀ ਸੰਸਾਰ ਵਿਚ ਇਕ ਨਵੀਂ ਸਟਾਰ ਮਿਸ ਪਟੋਲਾ ਪ੍ਰਵੇਸ਼ ਕਰ ਰਹੀ ਹੈ। ਮੈਂ ਤਾਂ ਤਸਵੀਰ ਭੀ ਦੇ ਦਿਦਾ ਪਰ ਮੇਰੇ ਕੋਲ ਹੈ ਕੋਈ ਨਹੀਂ ਸੀ।' ਉਸ ਨੇ ਕਿਹਾ।
ਜੀ ਨਹੀਂ, ਮੈਂ ਨਹੀਂ ਅਜੇ ਤਸਵੀਰ ਛਪਵਾਉਣੀ।' ਮੈਂ ਗਲ ਮੋੜੀ।
'ਨਾਮ ਤਾਂ ਠੀਕ ਹੈ ਨਾ ਮਿਸ ਪਟਲਾ।' ਉਸ ਨ ਪੁਛਿਆ।
'ਕਮਾਲ ਦਾ ਏ।' ਕਰਤਾਰ ਸਿੰਘ ਨੇ ਗੱਲਾਂ ਵਿਚ ਦਖਲ ਦੇਂਦੇ ਹੋਏ ਕਿਹਾ।
'ਤੁਸੀਂ ਦਸੋ।' ਕੱਟੂ ਨੇ ਮੇਰੇ ਵਲ ਵੇਖਦੇ ਹੋਏ ਕਿਹਾ।

‘ਠੀਕ ਹੈ।' ਮੈਂ ਇਤਨਾ ਹੀ ਕਿਹਾ। ਰੋਟੀ ਖਾਣ ਦੇ ਦੌਰਾਨ ਵਿਚ ਫੇਰ ਕੋਈ ਗਲ ਨਹੀਂ ਹੋਈ। ਰੋਟੀ ਖਾ ਕੇ ਕੱਟੂ ਨੇ ਅਸਾਨੂੰ ਤੋਰ ਦਿੱਤਾ ਅਗਲੇ ਦਿਨ ਸਟਡੀਊ ਆਉਣ ਦਾ ਸਦਾ ਦੇ ਕੇ। ਅਗਲੀ ਸਵੇਰ ਮੈਂ ਆਪਣੇ ਕਮਰੇ ਵਿਚ ਇਕ ਅਖਬਾਰ ਡਿਗਦਾ ਡਿਠਾ। ਚੁਕ ਕੇ ਪੜ੍ਹਿਆ, ਕੱਟੂ ਦੀ ਦੱਸੀ ਖਬਰ ਸਚਮੁਚ ਹੀ ਛਪੀ ਸੀ। ਮੈਂ ਸਟੂਡਿਓ ਜਾਣ ਲਈ ਤਿਆਰ ਹੋਣ ਲਗੀ। ਕਰਤਾਰ ਸਿੰਘ ਅੱਧੇ ਘੰਟੇ ਲਈ ਮੁੜਣ ਦਾ ਇਕਰਾਰ ਕਰਕੇ ਬਾਹਰ ਚਲ ਗਿਆ ਸੀ।


੧੦

ਹੁਣ ਮੈਂ ਮਿਸ ਪਟੋਲਾ ਸਾਂ। ਸਟੱਡੀਓ ਜਾਣ ਲਈ ਤਿਆਰ ਹੁੰਦੀ ਹੋਈ ਮੈਂ ਪਟੋਲੇ ਦਾ ਗੀਤ ਗੁਣ ਗੁਣਾਉਂਦੀ ਚਲੀ ਗਈ। ਇਹ ਮੈਨੂੰ ਬੜਾ ਹੀ ਚੰਗਾ ਲਗਦਾ ਸੀ। ਕਰਤਾਰ ਸਿੰਘ ਅੱਧੇ ਘੰਟੇ ਤੱਕ ਆਉਣ ਦਾ ਇਕਰਾਰ ਕਰਕੇ ਬਾਹਰ ਗਿਆ ਸੀ, ਪਰੰਤੂ

39