ਪੰਨਾ:ਫ਼ਿਲਮ ਕਲਾ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਟੋਲ! ਇਉਂ ਹਥ ਵਿਚ ਹਥ ਲੈਣੇ ਸਫਲਤਾ ਦੀ ਏ. ਬੀ. ਸੀ. ਹੈ। ਬਿਨਾਂ ਝਿਜਕ ਇਕ ਦੂਜੇ ਨਾਲ ਹਥ ਮਿਲਾਓ। ਹਰ ਕਿਕ ਨੂੰ ਇਉਂ ਮਿਲੋ ਕਿ ਜਿਵੇਂ ਤੁਸੀਂ ਕੇਵਲ ਉਸ ਨੂੰ ਹੀ ਪਿਆਰਦੇ ਹੋ ਅਤੇ ਹੋਰ ਕਿਸ ਨੂੰ ਨਹੀਂ।' ਉਹ ਕਹਿੰਦਾ ਚਲਿਆ ਗਿਆ ਅਤੇ ਹਥ ਮੇਰਾ ਹੋਰ ਘੁਟੀਦਾ ਗਿਆ। ਮੈਨੂੰ ਇਹ ਸਭ ਕੁਝ ਬੜਾ ਮਾੜਾ ਲਗਦਾ ਸੀ, ਪਰੰਤੂ ਉਹ ਮੈਨੂੰ ਸਬਕ ਪੜ੍ਹਾ ਰਿਹਾ ਸੀ, ਇਸ ਲਈ ਮੈਂ ਉਹਦੇ ਹਥ ਵਿਚ ਹਥ ਕਿੱਦਾਂ ਖਿਚਦੀ।

ਕਾਰ ਮੋੜ ਕੱਟ ਰਹੀ ਸੀ ਕਿ ਮੈਂ ਉਹਦੇ ਤੇ ਉਲਟ ਗਈ ਅਤੇ ਇਹਦੇ ਨਾਲ ਹੀ ਘੁਟੀ ਗਈ। ਉਹਦੀਆਂ ਬਾਹਵਾਂ ਵਿਚ, ਪਰੰਤੂ ਇਸੇ ਦੇ ਨਾਲ ਹੀ ਕਾਰ ਖੜੀ ਹਈ ਤੇ ਮੈਂ ਸਟੱਡੀਓ ਦੇ ਦਰਵਾਜ਼ੇ ਤੇ ਖੜੇ ਦੋ ਤਿੰਨ ਆਦਮੀਆਂ ਨੂੰ ਆਪਣੇ ਵਲ ਵੇਖ ਕੇ ਹੱਸਦੇ ਹੋਏ ਵੇਖਿਆ। ਮੈਂ ਕੱਚੀ ਜਿਹੀ ਹੋ ਗਈ। ਉਸ ਮੈਨੂੰ ਛੱਡ ਦਿਤਾ ਸੀ। ਉਹ ਆਪ ਪਹਿਲਾਂ ਉਤਰਿਆ ਅਤੇ ਫੇਰ ਮੈਨੂੰ ਉਤਾਰਕੇ ਮੇਰਾ ਹਥ ਆਪਣੇ ਹਥ ਵਿਚ ਲੈ ਕੇ ਸਟੱਡੀਓ ਦੇ ਅੰਦਰ ਦਾਖਲ ਹੋ ਗਿਆ। ਮੈਨੂੰ ਆਪਣੇ ਦਫਤਰ ਵਿੱਚ ਬਿਠਾ ਕੇ ਉਸ ਨੇ ਘੰਟੀ ਵਜਾਈ ਅਤੇ ਚਪੜਾਸੀ ਦੇ ਅੰਦਰ ਆਉਣ ਤੇ ਡਾਇਰੈਕਟਰ ਸ਼ਰਮਾਂ ਨੂੰ ਸੱਦਣ ਲਈ ਕਿਹਾ। ਝਟ ਹੀ ਡਾਇਰੈਕਟਰ ਸ਼ਰਮਾਂ ਆ ਗਿਆ ਅਤੇ ਮੇਰੇ ਵਲ ਅੱਖਾਂ ਪਾੜ ਕੇ ਵੇਖਣ ਲੱਗਾ।

'ਸ਼ਰਮਾਂ ਸਾਹਿਬ ਇਹ ਮਿਸ ਪਟੋਲਾ ਹਨ। ਇਹਨਾਂ ਨੂੰ ਇਸ ਫਿਲਮ ਵਿਚ ਹੀ ਕੋਈ ਰੋਲ ਦੇਣਾ ਹੈ। ਇਹਨਾਂ ਦਾ ਸਕਰੀਨ ਟੈਸਟ ਲਓ।' ਕੱਟੂ ਨੇ ਕਿਹਾ।

'ਬਹੁਤ ਖੁਸ਼ੀ ਹੋਈ ਮਿਸ ਪਟੋਲਾ ਨੂੰ ਮਿਲ ਕੇ। ਚਲੋ ਜੀ ਚਲੀਏ।’ ਡਾਇਰੈਕਟਰ ਸ਼ਰਮਾਂ ਨੇ ਕਿਹਾ ਅਤੇ ਬਿਨਾਂ ਝਿਜਕ ਮੇਰਾ ਹਥ ਫੜ ਕੇ ਮੈਨੂੰ ਲੈ ਤੁਰਿਆ। ਕੱਟੂ ਦਾ ਸਬਕ ਮੈਨੂੰ ਚੇਤੇ ਸੀ। ਇਸ ਲਈ ਮੈਂ ਆਪਣਾ ਹਥ ਉਹਦੇ ਹਥ ਛੁਡਾਉਣ ਦੀ ਉਕਾ ਹੀ ਕੋਈ ਕੋਸ਼ਿਸ਼ ਨਹੀਂ ਕੀਤੀ।

42.