ਪੰਨਾ:ਫ਼ਿਲਮ ਕਲਾ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੈਨੂੰ ਨਹੀਂ ਮਨਜ਼ੂਰ।' ਮੈਂ ਇਹ ਕਹਿੰਦੇ ਹੋਏ ਉਹਦੇ ਹੱਥੋਂ ਕਾਗਜ਼ ਦਾ ਇਹ ਟੁਕੜਾ ਖਿਚ ਲਿਆ ਅਤੇ ਉਸ ਨੂੰ ਟੁਕੜੇ ਟੁਕੜੇ ਕਰਕੇ ਸੁਟਦੀ ਹੋਈ ਕਰਤਾਰ ਸਿੰਘ ਵਲ ਵੇਖ ਕੇ ਬੋਲੀ-ਇਨਾਂ ਦੇ ਰੁਪਏ ਵਾਪਸ ਕਰ ਦਿਉ। ਮੈਂ ਕਲ ਕੱਟੂ ਨਾਲ ਕੰਨਟੈਕਟ ਕਰਕੇ ਇਸ ਤੋਂ ਦੁਗਣੇ ਰੁਪਏ ਲੈ ਲਵਾਂਗੀ ਉਹ ਵਿਚਾਰਾ ਮੇਰੇ ਪਿਛੇ ਪਿੱਛੇ ਫਿਰ ਰਿਹਾ ਹੈ। ਅਤੇ ਇਸ ਤਰਾਂ ਦੀ ਕੋਈ ਸ਼ਰਤ ਵੀ ਉਸਨੇ ਨਹੀਂ ਰਖੀ। ਨਾਲ ਉਹ ਸਕਰੀਨ ਟੈਸਟ ਭੀ ਲੈ ਚੁਕਿਆ ਹੈ। ਉਸ ਨੂੰ ਧੋਖਾ ਦੇਣਾ ਠੀਕ ਨਹੀਂ।'

'ਤੇ ਉਹਦੇ ਕਰੈਕਟਰ ਦਾ ਪਤਾ ਤੈਨੂੰ ?' ਬੜੀ ਹੀ ਸ਼ਾਂਤੀ ਦੇ ਨਾਲ ਸੇਠ ਹੋਮੀ ਨੇ ਸਾਡੀਆਂ ਗੱਲਾਂ ਵਿਚ ਦਖਲ ਦਿਤਾ।

'ਮੈਨੂੰ ਕੀ ਲਗੇ ਕਿਸ ਦੇ ਕੜੇ ਕਰੈਕਟਰ ਨਾਲ, ਮੇਰਾ ਅਪਣੇ ਕਰੈਕਟਰ ਠੀਕ ਹੋਣਾ ਚਾਹੀਦਾ ਹੈ। ਸੇਠ ਜੀ ਸਮਝ ਲਉ ਕਿ ਮੈਂ ਪੰਜਾਬਣ ਹਾਂ ਅਤੇ ਉਸ ਦੀਆਂ ਅੱਖਾਂ ਕਢ ਲਵਾਂਗੀ ਕਿ ਜੋ ਮੇਰੇ ਵਲ ਬੁਰੀ ਨਜ਼ਰ ਨਾਲ ਵੇਖੇਗਾ , ਮੈਂ ਰਤਾ ਕੁ ਜੋਸ਼ ਨਾਲ ਕਿਹਾ ਇਸ ਤੇ ਸੇਠ ਹੋਮੀ ਥੋੜਾ ਜਿਹਾ ਮੁਸਕਰਾਇਆ ਤੇ ਫੇਰ ਚੁਪ ਹੋ ਗਿਆ।

ਕਰਤਾਰ ਸਿੰਘ ਨੇ ਚਾਰੇ ਨੋਟ ਇਸ ਸਮੇਂ ਤਕ ਹਥ ਵਿਚ ਹੀ ਫੜੇ ਹੋਏ ਸਨ, ਉਸ ਨੇ ਉਹ ਸੇਠ ਵਲ ਵਧਾ ਦਿਤੇ। ਪਹਿਲਾਂ ਤਾਂ ਮੈਂ ਅਨੁਭਵ ਕੀਤਾ ਕਿ ਉਹਨੇ ਮੇਰੀ ਇਸ ਹਰਕਤ ਦਾ ਬੁਰਾ ਮਨਾਇਆ ਹੈ ਪਰ ਹੁਣ ਮੇਰੀ ਉਪਰਲੀ ਖੜਕਵੀਂ ਗਲ ਦੇ ਪਿਛੋਂ ਉਹ ਸੰਤੁਸ਼ਟ ਜਾਪਦਾ ਸੀ। ਮੈਂ ਮਹਿਸੂਸ ਕੀਤਾ ਕਿ ਮੇਰਾ ਇਹ ਨਾ ਬੜਾ ਢੁਕਵਾਂ ਸੀ।

'ਸਰਦਾਰ ਕਰਤਾਰ ਸਿੰਘ ਇਹ ਗਲ ਗਲਤ ਹੈ, ਮੈਨੂੰ ਤੇਰੀ ਮਿਤਰਤਾ ਦਾ ਪਾਸ ਹੈ, ਤੁਸੀਂ ਰੁਪੈ ਰਖੋ ਮਿਸ ਪਟੋਲਾ ਦੀ ਇਹ ਅਦਾ ਭੀ ਬੜੇ ਕੰਮ ਦੀ ਹੈ, ਮੈਨੂੰ ਨਿਸਰਾ ਹੈਕਿ ਇਹ ਬੜੀ ਕਾਮਯਾਬ ਸਟਾਰ ਬਣੇਗੀ, ਕਲ ਕਿਸੇ ਵੇਲੇ ਆ ਜਾਣਾ। ਇਨ੍ਹਾਂ ਦੀ ਮਨ ਮਰਜ਼ੀ ਦੀਆਂ

56.