ਪੰਨਾ:ਫ਼ਿਲਮ ਕਲਾ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਾਕੇ ਜੌਹਰੀ ਨੇ ਤਰਸਕੇ ਇਹ ਅਖਾਂ ਬਣਾ ਕੇ ਰੱਖੀਆਂ ਹੋਣ। ਮੈਂ ਉਹਦੇ ਵਲ ਵੇਖਦੀ ਰਈ, ਕੱਟੂ ਦੇ ਔਣ ਤਕ ਉਕੀ ਹੀ ਕੋਈ ਗਲ ਉਹਦੇ ਨਾਲ ਮੇਰੀ ਨਹੀਂ ਹੋਈ। ਮੇਰੇ ਉਪਰ ਇਤਨਾ ਰੋਹਬ ਪਿਆ ਸੀ ਉਸਦਾ ਕਿ ਗਲ ਕਰਨ ਦੀ ਆਪਣੀ ਹਿੰਮਤ ਹੀ ਕੋਈ ਨਹੀਂ ਸੀ ਪੈਂਦੀ ਤੇ ਇਹੋ ਹਾਲਤ ਮੈਨੂੰ ਕਿਸ਼ੋਰ ਦੀ ਜਾਪਦੀ ਸੀ। ਕੱਟੂ ਚਾਹ ਲਈ ਹਦਾਇਤਾਂ ਦੇਕੇ ਕੋਈ ਪੰਦਰਾਂ ਮਿੰਟਾਂ ਪਿਛੋਂ ਆਇਆ ਤੇ ਸਾਡੇ ਸਾਹਮਣੇ ਬੈਠਦਾ ਹੋਇਆ ਬੋਲਿਆ-'ਭਈ ਜੋੜੀ ਤਾਂ ਕਮਾਲ ਦੀ ਹੈ, ਸਚਮੁਚ ਹੀ ਕਿਸ਼ੋਰ ਬਾਬੂ, ਜਦ ਤੁਸੀਂ ਇਕ ਫਿਲਮ ਵਿਚ ਹੀਰੋ ਅਤੇ ਹੀਰੋਨ ਦੇ ਰੋਲ ਵਿਚ ਆਓ ਤਾਂ ਇਨਕਲਾਬ ਆਕੇ ਰਹਿ ਜਾਵੇਗਾ ਇਸ ਫਿਲਮੀ ਦੁਨੀਆਂ ਵਿਚ।

'ਮੈਂ ਤਾਂ ਏਹ ਮਹਿਸੂਸ ਕਰ ਰਿਹਾਂ ਹਾਂ ਕਿ ਮੈਂ ਹੀਣਾ ਹੀਣਾ ਲਗਾਗਾ ਮਿਸ ਪਟੋਲਾ ਦੇ ਸਾਹਮਣੇ।' ਕਿਸ਼ੋਰ ਨੇ ਗੱਲ ਮੋੜੀ। ਮੈਂ ਉਹਦੇ ਮੂੰਹੋ ਇਹ ਗਲ ਸੁਣਕੇ ਹੈਰਾਨ ਜਿਹੀ ਹੋ ਗਈ। ਏਨਾ ਵੱਡਾ ਐਕਟਰ, ਇਤਨਾ ਸੁੰਦਰ, ਪਾਰੇ ਵਾਂਗ ਤੜਪਦੀ ਜਵਾਨੀ ਦਾ ਮਾਲਕ ਜਦ ਮੇਰੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕਰੇ ਤਾਂ ਮੈਂ ਕੀ ਸਮਝਾ ਮੈਨੂੰ ਇਉਂ ਲਗਾ ਜਿਸ ਤਰਾਂ ਉਹ ਮਖੌਲ ਕਰ ਰਿਹਾ ਹੋਵੇ।

'ਮੈਂ ਤਾਂ ਤੁਹਾਡੇ ਪੈਰਾਂ ਜਿਹੀ ਭੀ ਨਹੀਂ, ਕਿਸ਼ੋਰ ਜੀ ਤੁਸੀਂ ਮੈਨੂੰ ਮਜ਼ਾਕ ਦਾ ਮਜ਼ਮੂਨ ਕਿਉਂ ਬਨਾਉਂਦੇ ਹੋ।' ਕੁਝ ਡਰਦੇ ੨ ਤੇ ਕੁਝ ਝਿਜਕਦੇ ਮੈਂ ਕਹਿ ਦਿਤਾ।

ਚਲੋ ਆਓ, ਮੈਂ ਤੁਹਾਡਾ ਭਰਮ ਲਾਹ ਦੇਵਾਂ। ਇਹ ਆਖਦੇ ਹੋਏ ਕਿਸ਼ੋਰ ਨੇ ਨਿਝਕ ਹੋ ਕੇ ਮੇਰਾ ਹਥ ਆਪਣ ਹਥ ਵਿਚ ਲੈ ਲਿਆ ਤੇ ਨਾਲ ਦੇ ਕਮਰੇ ਵਿਚ ਇਕ ਵਡੇ ਸ਼ ਸ਼ ਦੇ ਸਾਹਮਣੇ ਜਾਂ ਖੜਾ ਹੋਇਆ ‘ਵੇਖੋ ਮਿਸ ਪਟੋਲਾ'

ਮੈਂ ਵੇਖਿਆ ਤੇ ਵੇਖਦੀ ਹੀ ਰਹਿ ਗਈ। ਮੈਂ ਉਹਦੇ ਨਾਲੋਂ ਕਿਸੇ ਤਰਾਂ ਭੀ ਘਟ ਨਹੀਂ ਸੀ, ਸਗੋਂ ਸਚੀ ਗਲ ਇਹ ਹੈ ਕਿ ਸਚ ਮੁਚ ਹੀ ਜੇਕਰ ਉਹ ਸੌ ਸੀ ਤਾਂ ਮੈਂ ਸਵਾ ਸੌ ਸਾਂ ਫੇਰ ਵ.

67.