ਪੰਨਾ:ਫ਼ਿਲਮ ਕਲਾ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯

ਮੈਂ ਤੇ ਕਿਸ਼ੋਰ।

ਕਿਸ਼ੋਰ ਤੇ ਮੈਂ।

ਇਕ ਸਵਰਗ ਜਿਹਾ ਬਣ ਗਿਆ ਅਸਾਂ ਦੋਹਾਂ ਲਈ। ਨਵੇਂ ਜੋਸ਼ ਵਿਚ ਅਤੇ ਨਵੀਆਂ ਉਮੰਗਾਂ ਨਾਲਅਸੀਂ ਇਕ ਦੂਜੇ ਦੀ ਜਿੰਦਗੀ ਵਿਚ ਦਾਖਲ ਹੋਏ। ਕਰਤਾਰ ਸਿੰਘ ਨਾਲ ਗੁਜਾਰੇ ਹੋਏ ਕੁਝ ਹਫਤੇ ਮੈਨੂੰ ਇਸ ਸਵਰਗ ਸਾਹਮਣੇ ਫਿਕੇ ੨ ਛਾਸਣ ਲਗੇ। ਉਹਦੀ ਨੀਚਤਾ ਦੇ ਕਾਰਨ ਉਹਦੇ ਲਈ ਮੇਰੇ ਹਿਰਦੇ ਵਿਚ ਇਤਨੀ ਭਾਰੀ ਨਫਰਤ ਹੋ ਗਈ ਕਿ ਜੇਕਰ ਉਹ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਉਸਨੂੰ ਜ਼ਰੂਰ ਗੋਲੀ ਮਾਰ ਦਿੰਦੀ , ਕਿਸੋਰ ਕੋਲ ਲੈਸੰਸ ਦਾ ਇਕ ਜਰਮ ਮਕ ਛੋਟਾ ਜਿਹਾ ਪਸਤੌਲ ਸੀ, ਜੋ ਮੈਂ ਆਪਣੇ ਪਰਸ ਵਿਚ ਸੁਟ ਲਿਆ ਸੀ।

ਪੂਰੇ ਅਠ ਦਿਨ ਤੇ ਅਠ ਰਾਤਾਂ ਅਸੀਂ ਕਿਸ਼ੋਰ ਦੇ ਬੰਗਲੇ ਵਿਚ ਬੰਦ ਰਹੇ। ਨਾ ਮੈਂ ਬਾਹਰ ਨਿਕਲੀ ਤੇ ਨਾ ਹੀ ਕਿਸ਼ੋਰ ਨਿਕਲਿਆ। ਸਾਡਾ ਇਹਨਾਂ ਦਿਨਾਂ ਦਾ ਪਰੋਗਰਾਮ ਸੀ ਖਾਣਾ ਪੀਣਾ ਅਤੇ ਇਕ ਦੂਜੇ ਦੀ ਜਵਾਨੀ ਨਾਲ ਖੇਡਣਾ ਤੇ ਬੱਸ।

'ਅਜ ਆਪਾਂ ਸਟੱਡੀਓ ਚੱਲਾਂਗੇ।" ਇਕ ਦਿਨ ਸਵੇਰੇ ਹੀ ਸਵੇਰੇ ਕਿਸ਼ੋਰ ਨੇ ਕਿਹਾ।

ਕਿਸ ਖੁਸ਼ੀ ਵਿਚ ?' ਮੈਂ ਮੁਸਕਰਾਉਂਦੇ ਹੋਏ ਪੁਛਿਆ।

'ਤੇਰੇ ਸੰਬੰਧੀ ਆਪਣਾ ਫਰਜ ਪੂਰਾ ਕਰਨ, ਤੈਨੂੰ ਫਿਲਮੀ ਸੰਸਾਰ ਵਿਚ ਉਹ ਸਤਾਰਾ ਬਣਾਕੇ ਚਮਕਾਵਾਂਗਾ ਕਿ ਸਾਰੀ ਦੀ ਸਾਰੀ ਦੁਨੀਆਂ ਵੇਖਦੀ ਹੀ ਰਹਿ ਜਾਵੇਗੀ।" ਉਸ ਨੇ ਮੇਰਾ ਹਥ ਆਪਣੇ ਹਥ ਵਿਚ ਲੈਕੇ ਉਸਨੂੰ ਘੁਟਦੇ ਅਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਉਂਦੇ ਹੋਏ ਕਿਹਾ।

'ਤੁਹਾਨੂੰ ਪਾਕੇ ਮੈਨੂੰ ਤਾਂ ਹੁਣ ਕੋਈ ਰੀਝ ਬਾਕੀ ਨਹੀਂ ਰਹਿ ਗਈ ।" ਮੈਂ ਉਤਰ ਦਿਤਾ। ਇਸ ਵੇਲੇ ਮੇਰੇ ਚੇਹਰੇ ਤੇ ਪੂਰੀ ਤਰ੍ਹਾਂ

81.