ਪੰਨਾ:ਫ਼ਿਲਮ ਕਲਾ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨੂੰ ਮੈਂ ਵੇਖਿਆ ਤੇ ਵੇਖਦੀ ਰਹਿ ਗਈ। ਫੋਟੋਆਂ ਲੈ ਕੇ ਉਹ ਪਤਰਕਾਰ ਚਲੇ ਗਏ ਅਤੇ ਕਿਸ਼ੋਰ ਮੈਨੂੰ ਲੈ ਕੇ ਸਟੱਡਓ ਦੇ ਅੰਦਰਲੇ ਹਿਸੇ ਵਿਚ ਲਗ ਗਿਆ। ਅੰਦਰ ਇਕ ਤਲਾਬ ਦੇ ਕੰਡ ਹਰੇ ਹਰੇ ਘਾਹ ਤੇ ਅਸੀਂ ਦੋਵੇਂ ਬੈਠ ਗਏ ।

'ਤੁਸੀਂ ਬੜੇ ਓ ਹੋ। ਮੈਂ ਆਖਿਆ।

'ਕਿਉਂ ?'

'ਤੁਸੀਂ ਮੇਰਾ ਨਾਮ ਮਿਸ ਪਟੋਲਾ ਕਿਉਂ ਦਸਿਆ ਤੇ ਮਿਸਿਜ਼ ਕਿਸ਼ੋਰ ਕਿਉਂ ਨਹੀਂ ਦਸਿਆ ?' ਮੈਂ ਉਹ ਤੇ ਬੜਾ ਹੀ ਗਭੀਰ ਜਿਹਾ ਸਵਾਲ ਕਰ ਦਿਤਾ।

'ਮਿਸਿਜ਼ ਕਹਿਣ ਨਾਲ ਤਾਂ ਤੇਰੀ ਇਕ ਫਿਲਮੀ ਦੁਨੀਆਂ ਵਿੱਚ ਸ਼ਾਖ ਬਨਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ। ਇਹ ਗਲ ਤਾਂ ਦੂਜੇ ਕਿਸੇ ਦੇ ਕੰਨ ਵਿਚ ਭੀ ਨਹੀਂ ਪਾਉਣੀ ਚਾਹੀਦੀ ਕਿ ਅਸਾਡੀ ਮੈਰਜ ਹੋ ਚੁਕੀ ਹੈ।' ਕਿਸ਼ੋਰ ਨੇ ਕਿਹਾ

'ਕਿਉ ?'

'ਇਸ ਲਈ ਕਿ ਇਹ ਅਸਾਡਾ ਨਿਜੀ ਮਾਮਲਾ ਹੈ। ਫਿਲਮ ਬੀਨ ਸ਼ੁਕੀਨ ਕੰਵਾਰਾ ਹੁਸਨ ਹੀ ਵੇਖਣਾ ਚਾਹੁੰਦੇ ਹਨ। ਕਿਸ਼ੋਰ ਨੇ ਕਿਹਾ ਅਤੇ ਇਸਤੋਂ ਪਹਿਲਾਂ ਕਿ ਮੈਂ ਕੋਈ ਹੋਰ ਸਵਾਲ ਕਰਦੀ ਉਸ ਨੇ ਜੇਬ ਵਿਚੋਂ ਦੋ ਉਰਦੂ ਵਿਚ ਛਪੇ ਕਾਗਜ਼ ਕੱਢੇ। ਇਹ 'ਮਹੱਬਤ ਕੀ ਜ਼ੰਜ਼ੀਰ' ਦੇ ਹੀਰੋ ਅਤੇ ਹੀਰੋਨ ਦਾ ਡਾਇਲਾਗ ਸੀ। ਉਸਨੇ ਮੈਨੂੰ ਦੱਸਿਆ ਅਤੇ ਅਸੀਂ ਉਸਦੇ ਅਧਾਰ ਤੇ ਜ਼ਜ਼ਬਾਤ ਦੇ ਰੌ ਵਿਚ ਗਲ ਬਾਤ ਕੀਤੀ, ਮੁਹੱਬਤ ਦੀਆਂ ਪੀਘਾਂ ਚੜਾਉਂਦੀ ਚਲੀ ਜਾ ਰਹੀ ਸੀ

ਇਹ ਗਲ ਬਾਤ ਜਦੋਂ ਖਤਮ ਹੋਈ ਤਾਂ ਉਹ ਮੈਨੂੰ ਲੈ ਕੇ ਰੋਕਰ ਡਿੰਗ ਰੂਮ ਵਿੱਚ ਜਾ ਵੜਿਆ ਟੇਪ ਰੀਕਾਰਡ ਮਸ਼ੀਨ ਉਸਨੇ ਚਲਾਈ ਅਤੇ ਜਿਹੜੀ ਗਲ ਬਾਤ ਅਸੀਂ ਕਰ ਕੇ ਆਏ ਸੀ, ਉਹ ਹੀ ਸੁਣਾਈ ਦੇਣ ਲਗੀ। ਮੈਨੂੰ ਬੇਹੱਦ ਖੁਸ਼ੀ ਹੋਈ ਕਿਉ ਕਿ ਮੇਰੀ ਗਲ ਬਾਤ ਦਾ ਲਹਿਜਾ ਮਿਠਾ ਤੇ ਮੁਹੱਬਤ ਦੇ ਜੋਸ਼ ਨਾਲ ਭਰਪੂਰ ਸੀ। ਇਹ ਮੇਰੀ ਅਵਾਜ ਦਾ ਟੈਸਟ ਸੀ ਤੇ ਇਹ ਭੀ ਕਾਮਯਾਬ ਰਿਹਾ।

84.