ਪੰਨਾ:ਫ਼ਿਲਮ ਕਲਾ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਰੀਹਰਸਲ, ਪਿਆਰ ਕੀ ਜ਼ੰਜੀਰ’ ਦੀ ਰੀਹਰਸਲ, ਇਕ ਦੋ ਤਿੰਨ ਚਾਰ ਪੰਜ ਛੇ ਤੇ ਸਤ, ਪੂਰੇ ਸਤ ਦਿਨ ਅਰਥਾਤ ਇਕ ਹਫਤਾ ਹੁੰਦੀ ਰਹੀ। ਇਹ ਇਕ ਬੜੀ ਹੀ ਸੁਆਦਲੀ ਖੇਡ ਸੀ । ਮੈਂ ਆਪਣੇ ਆਪ ਨੂੰ ਆਕਾਸ਼ ਵਿਚ ਉਡਾਰੀਆਂ ਲਾਉਂਦੇ ਅਨੁਭਵ ਕਰ ਰਹੀ ਸਾਂ। ਇਉ ਜਾਪਦਾ ਸੀ ਮੈਨੂੰ ਕਿ ਜਿਸ ਤਰਾਂ ਮੈਂ ਪੁਲਾੜ ਵਿਚ ਉਡਦੀ ਜਾ ਰਹੀ ਹੋਵਾਂ। ਸਵਰਗ ਸੁਣਿਆ ਸੀ, ਪਰੰਤੁ ਮੈਂ ਉਸ ਨੂੰ ਇਨ੍ਹਾਂ ਦਿਨਾਂ ਵਿਚ ਆਪਣੇ ਪੈਰਾਂ ਹੇਠ ਦਬਿਆ ਹੋਇਆ ਮਹਿਸੂਸ ਕਰ ਰਹੀ ਸਾਂ। ਦਿਨੇ ਇਹ ਰੀਹਰਸਲ ਅਤੇ ਰਾਤ ਨੂੰ ਐਸ਼ ਇਸ਼ਰਤ ਦੀ ਮਹਿਫਲ। ਜਵਾਨੀ ਦੀ ਹਰ ਲੋੜ ਇਸ ਸਮੇਂ ਮੇਰੀ ਹਾਜ਼ਰੀ ਭਰ ਰਹੀ ਸੀ। ਮੈਂ ਖੁਸ਼ ਸਾਂ ਤੇ ਕਿਸ਼ੋਰ ਨੂੰ ਵਧ ਤੋਂ ਵਧ ਖੁਸ਼ ਰਖਣ ਦੇ ਯਤਨਾਂ ਵਿਚ ਹਰ ਵੇਲੇ ਲੱਗੀ ਰਹਿੰਦੀ ਸੀ। ਇਕ ਹਫਤੇ ਦੀ ਰੀਹਰਸਲ ਪਿਛੋਂ ਇਕ ਦਿਨ ਕਿਸ਼ੋਰ ਨੇ ਕਿਹਾ ਰੀਹਰਸਲ ਖਤਮ ਹੋ ਗਈ।

'ਸ਼ੂਟਿੰਗ ਕਦ ਸ਼ੁਰੂ ਹੋਵੇਗੀ ?' ਮੈਂ ਪੁਛਿਆ।

'ਇਕ ਮਹੀਨੇ ਪਿੱਛੋਂ' ਉਸ ਨੇ ਉਤਰ ਦਿਤਾ।

ਇਤਨੀ ਦੇਰੀ ਕਿਉ ? ਕਲ ਹੀ ਕਿਉਂ ਨਾ ਹੋ ਜਾਵੇ ?' ਮੈਂ' ਇਕ ਵਾਰ ਹੀ ਇਹ ਦੋ ਸਵਾਲ ਉਸ ਤੇ ਕਰ ਦਿੱਤੇ। ਵਾਸਤਵ ਵਿੱਚ ਮੈਂ ਉਤਾਵਲੀ ਸਾਂ ਕੈਮਰੇ ਦੇ ਸਹਮਣੇ ਜਾਣ ਲਈ। ਮੇਰੇ ਹਿਰਦੇ ਦੇ ਵਿਚ ਇਹ ਸੱਧਰ ਇਹਨੀ ਦਿਨੀ ਬੜੀ ਬੁਰੀ ਤਰਾਂ ਮਚਲਰਹੀ ਸੀ ਕਿ ਆਪ ਆਪਣੀਆਂ ਅੱਖਾਂ ਨਾਲ ਉਹ ਫਿਲਮ ਵੇਖਾ ਕਿ ਜਿਸ ਵਿਚ ਮੇਰਾ ਰੋਲ ਹੀਰੋਨ ਦਾ ਹੋਵੇ, ਅਤੇ ਮੈਂ ਇਸ ‘ਮੁਹੱਬਤ ਕੀ ਜ਼ਜੀਰ ਵਿਚ ਹੀਰੋਨ ਦੇ ਰੋਲ ਤੇ ਹੀ ਤਾਂ ਆ ਰਹੀ ਸਾਂ।

ਸਟਡਓ ਤੋਂ ਮੁੜਦਾ ਕਿਸ਼ੋਰ ਮੈਨੂੰ ਬੰਗਲੇ ਵਿਚ ਲੈ ਜਾਣ ਦੀ ਥਾਂ ਇਕ ਹੋਰ ਬੰਗਲੇ ਵਿਚ ਲੈ ਗਿਆ। ਇਹ ਬੰਗਲਾ ਉਸ ਪਹਿਲੇ ਬੰਗਲੇ ਨਾਲੋਂ ਛੋਟਾ ਸੀ ਪਰ ਖੂਬਸੂਰਤੀ ਦੇ ਲਿਹਾਜ਼ ਨਾਲ ਉਸ ਤੋਂ

85.