ਪੰਨਾ:ਫ਼ਿਲਮ ਕਲਾ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੇ ਬੜੇ ਹੀ ਅਜੀਬ ਜਿਹੇ ਲਹਿਜੇ ਵਿਚ ਆਖਿਆ।

'ਅਤੇ ਮੈਂ ਤੈਨੂੰ ਲਭ ਲਭ ਕੇ ਕਮਲੀ ਹੋ ਗਈ ਆਂ ਮੈਂ ਗਲ ਮੋੜੀ ਮੇਰੇ ਬੁਲਾਂ ਤੇ ਇਸ ਸਮੇਂ ਮੁਸਕਰਾਹਟ ਖੇਡ ਰਹੀ ਸੀ, ਪਰ ਇਹ ਮਰੀ ਐਕਟਿੰਗ ਸੀ। ਚਲ ਚਲੀਏ।

'ਕਿਥੇ?' ਮੈਂ ਪੁਛਿਆ ਮਰੀ ਇਸ ਗਲ ਦਾ ਕੋਈ ਉਤਰ ਉਹ ਨਾ ਦੇ ਸਕਿਆ ਇਕ ਦਮ ਹੀ ਮੇਰਾ ਗੁਸਾ ਭੜਕ ਉਠਿਆ। ਮੈਂ ਪਰਸ ਖੋਹਲਕੇ ਪਸਤੌਲ ਕਢਿਆ ਤੇ ਤਾੜ ੨ ਕਰ ਕੇ ਗੋਲੀਆਂ ਚਲਾ ਦਿਤੀਆ । ਇਕ ਦੋ ਤਿੰਨ, ਮੈਨੂੰ ਨਹੀਂ ਸੀ ਪਤਾ ਹੋਰ ਕਿੰਨੀਆਂ ਗੋਲੀਆਂ ਬਾਕੀ ਹਨ। ਉਹ ਡਿਗ ਪਿਆ ਅਤੇ ਤੜਪਣ ਲਗਾ, ਮੈਂ ਪਸਤੌਲ ਦੀ ਨਾਲੀ ਦਾ ਮੂੰਹ ਆਪਣੀ ਛਾਤੀ ਵਲ ਕਰ ਲਿਆ, ਪਰ ਇਸ ਤੋਂ ਪਹਿਲਾਂ ਕਿ ਘੋੜਾ ਨਪਦੀ, ਇਕ ਸਿਪਾਹੀ ਨੇ ਆਕੇ ਪਸਤੌਲ ਇਕ ਝਟਕੇ ਨਾਲ ਮੈਥੋਂ ਖੋਹ ਲਿਆ ਤੇ ਮੈਨੂੰ ਬਾਹੋਂ ਫੜ ਕੇ ਨਾਲ ਦੇ ਪੁਲਸ ਸਟੇਸ਼ਨ ਵਲ ਲੈ ਤੁਰਿਆ । ਮੈਂ ਪੁਲਸ ਅਗੇ ਜੁਰਮ ਦਾ ਇਕਬਾਲ ਕਰ ਲਿਆਂ। ਅਦਾਲਤ ਵਿਚ ਭੀ ਸਭ ਕੁਝ ਸਚ ਸਚ ਦਸ ਦਿਤਾ। ਮੈਨੂੰ ਜੇਹਲ ਵਿਚ ਭੇਜ ਦਿਤਾ ਗਿਆ ਤੇ ਮੁਕਦਮਾਂ ਕੋਈ ਇਕ ਮਹੀਨਾ ਚਲਿਆਂ। ਮੈਂ ਕਿਹਾ, ਮੈਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਪਰ ਅਦਾਲਤ ਨੇ ਉਮਰ ਕੈਦ ਕੀਤੀ। ਜੇਹਲ ਵਿਚ ਦੋ ਮਹੀਨੇ ਲਾ ਕੇ ਇਹ ਬੀਤੀ ਲਿਖ ਕੇ ਭੇਜ ਰਹੀ ਹਾਂ। ਇਹ ਮੇਰਾ ਆਖਰੀ ਦਿਨ ਹੈ। ਮੈਂ ਜ਼ਹਿਰ ਪ੍ਰਾਪਤ ਕਰ ਲਿਆ ਹੈ। ਜਦ ਤਕ ਮੇਰੀ ਆਪ ਬੀਤੀ ਤੁਹਾਨੂੰ ਪੁੱਜੇਗੀ ਮੈਂ ਇਸ ਦੁਨੀਆਂ ਚ ਨਹੀਂ ਹੋਵਾਗੀ। ਤੁਸੀਂ ਇਹ ਹੂ ਬਹੂ ਛਾਪ ਦੇਣੀ ਤਾਂ ਜੋ ਮੇਰੇ ਜਹੀ ਕੋਈ ਹੋਰ ਅਭਾਗੀ 'ਫਿਲਮ ਐਕਟਰ' ਬਨਣ ਦੇ ਝਾਸ ਵਿਚ ਆਕੇ ਘਰ ਨਾ ਛਡ ਤੇ ਬ੍ਰਾਬਦ ਹੋ ਕੇ ਨਾ ਮਰੇ।

ਹਛ, ਛੁਟੀਆਂ ਹਮੇਸ਼ਾਂ ਲਈ।

ਅਭਾਗੀ ਦਲਜੀਤ।


ਅਗਲੇ ਮਹੀਨੇ ਫੁਲਝੜੀ ਦਾ ਸਵਾਦਲਾ ਤੇ ਰੁਮਾਂਟਿਕ ਨਾਵਲ ਇਕ ਸ਼ਮਾਂ ਇਕ ਪਰਵਾਨਾ ਜ਼ਰੂਰ ਪੜ੍ਹੋ।