ਪੰਨਾ:ਫੁਟਕਲ ਦੋਹਰੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਕਬਿੱਤ ॥ ਪੀਪੀ ਪਪੀਹਾ ਪੁਕਾਰਤ ਫਿਰਤ ਕਹੂੰ ਪੀ ਆ ਕੇ ਸੰਦੇਸੋ ਮੋਹਿ ਆਇਕੇ ਸੁਣਾਇਦੈ। ਹਾਹਾ ਬਣ ਪਵਨ ਗਵਨ ਤੇਰੋ ਦੱਸ ਦਿਸਾ, ਐਸੇ ਮੋਹਿ ਰਵਨ ਕੇ ਭਵਨ ਮੇਂ ਬੁਲਾਇਦੈ। ਦੁਤਕਾ ਹੈ ਦਾਮਨੀ ਤੂੰ ਦੌਰ ਦੇਸ ਜਾਇ, ਨੰਦ ਜੂਕੇ ਨੰਦਨਕੇ ਲਿਆਇਕੇ ਮਿਲਾਇਦੈ ਘੋਰ ਘੋਰ ਭੂਲ ਨਾ ਬਰਸ ਯਿਹ ਸਾਵਣ ਮੇ, ਏਰੇ ਘਨ ਸਯਾਮ ਘਨ ਸਯਾਮ ਕੋ ਮਿਲਾਇ ਦੈ ॥ ੨ ॥ ਸੋਃ ॥ ਆਂਗਨ ਬਰਸੇ ਮੇਹ, ਆਂਸੂ ਬਰਸੈ ਸੇਜ ਪੈ । ਇਤ ਸਾਵਣ ਉਤ ਨੇਹ, ਹੋਡਾ ਹੋਡੀ ਪਰ ਰਹੀ ॥੩॥

ਕਬਿੱਤ ॥ ਆਹਿਕੈ ਕਰਾਹਿ ਕਾਮ ਕ੍ਰਿਸਤਨ ਬੈਠੀ ਆਇ ਚਾਹਤ ਸੰਦੇਸੋ ਕਹਿਬੇ ਕੋ ਪੈ ਨ ਕਹਿ ਜਾਤ ॥ ਫੇਰ ਮਿਸ ਜਨ ਮੰਗਾਯੋ ਪੰਤ੍ਰ ਲਿਖਬੇ ਕੋ ਚਾਹਿਤ ਕਲਮ ਗਹਿਬੇ ਕੇ ਪੈ ਨ ਗਹ ਜਾਤ। ਏਤੇ ਮੈਂ ਉਮਡ ਅਸੂਆਨ ਕੋ ਪ੍ਰਵਾਹਿ ਆਯੋ ਚਾਹਿ ਥਾਹਿ ਸਿੰਧ ਲਹਿਬੇਕੋ ਪੈ ਨ ਲਹਿ ਬਾਤ। ਦਹ ਜਾਤ ਗੋਤ ਬਾਤ ਬੁਝੈ ਹੂੰ ਨ ਕਹਿ ਜਾਤ ਕਹਿ ਜਾਤ ਕਾਗਜ਼ ਕਲਮ ਹਾਥ ਰਹਿ ਜਾਤ ॥੪॥

ਝੂਲਨਾ ਛੰਦ ॥ ਜਿਸ ਤੱਨ ਮੈਂ ਆਨ ਇਸ਼ੱਕ ਬੈਠੇ ਦਿਨ ਰੈਨ ਨਹੀਂ ਤਿੱਸ ਨੀਂਦ ਆਵੈ। ਸਬ ਤੱਨਕੇ ਸੁਖ ਸੱਕ ਜਾਵੇ ਜਬ ਆਨ ਇਸ਼ੱਕ ਕੀ ਚੋਟ ਖਾਵੈ । ਵਹ ਵਤਾ ਮ੍ਰਿਤ ਸਮਾਨ ਜਾਨੋ ਤਨ ਆਪਨੇ ਕੀ ਨਹੀਂ ਧ ਪਾਵੇ। ਬੁਧ ਸਿੰਘ ਸੋ ਜਾਨ ਅਜਾਨ ਹੋਵੇ ਜਬ ਕੇ ਬਾਨ ਸੋ ਬਿੱਧ ਜਾਵੈ ॥ ੫॥ ਇਤਿ ॥