ਪੰਨਾ:ਬਾਦਸ਼ਾਹੀਆਂ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਸ਼ੇਰਵਾਂ ਦਾ ਖ਼ਜ਼ਾਨਾ

ਜਗ ਪਰਸਿੱਧ ਬਾਦਸ਼ਾਹ ਆਦਲ, ਜਗ ਤੋਂ ਜਦੋਂ ਸਿਧਾਯਾ
ਸਾਂਭਣ ਹੇਤ ਖ਼ਜ਼ਾਨਾ ਉਸ ਦਾ, ਜ਼ੋਰ ਵਾਰਸਾਂ ਲਾਯਾ
ਉਸ ਦੇ ਕਫ਼ਨ-ਦਫ਼ਨ ਦਾ ਕੋਈ ਫ਼ਿਕਰ ਕਿਸੇ ਨਾ ਕੀਤਾ
ਦਫ਼ਤ-ਖ਼ਜ਼ਾਨਾ ਸਾਂਭਣ ਖ਼ਾਤਿਰ, ਲਕ ਸਭ ਨੇ ਬੰਨ੍ਹ ਲੀਤਾ
ਚਾਬੀ, ਤੇਗ਼ ਹਥੌੜਾ ਛੈਣੀ, ਫੜ ਫੜ ਕੇ ਸਭ ਨੱਸੇ
ਲੋਥ ਇਕੱਲੀ ਸ਼ਹਿਨਸ਼ਾਹ ਦੀ, ਹਾਲ ਵੇਖ ਕੇ ਹੱਸ
ਤੋੜ ਖ਼ਜ਼ਾਨਾ ਜਦੋਂ ਵੇਖਿਆ, ਵਿਚ ਅੱਲਾ ਹੀ ਅੱਲਾ
ਨਾ ਕੁਈ ਹੀਰਾ, ਲਾਲ, ਜਵਾਹਰ, ਨਾ ਸੋਨੇ ਦਾ ਛੱਲਾ
ਕੇਵਲ ਇਕ ਲੋਹੇ ਦੀ ਤਖ਼ਤੀ, ਵੇਖ ਸਭੀ ਚਕਰਾਏ
ਪੰਜ ਸ਼ੇਅਰ ਸਨ, ਏਸ ਭਾਵ ਦੇ, ਉਸ ਤੇ ਸੁੰਦ੍ਰ ਲਿਖਾਏ:-
'ਇਸ ਜਗ ਉੱਤੇ ਜਿਸ ਪ੍ਰਾਣੀ ਦੇ ਪਾਸ ਨਾ ਹੋਵੇ ‘ਮਾਯਾ'
'ਸਮਝੋ ਜਗ ਦਾ ਮਾਨ-ਮਰਤਬਾ ਨਹੀਂ ਓਸ ਨੇ ਪਾਯਾ
'ਜਿਸ ਨੂੰ ਮਿਲੀ ਨ ਹੋਵੇ 'ਵਹੁਟੀ', ਉਸ ਦੀ ਕਿਸਮਤ ਖੋਟੀ
'ਤਨ ਦਾ ਸੁਖ ਨਾ ਉਸ ਨੂੰ ਮਿਲਦਾ, ਨਾ ਹੀ ਚੰਗੀ ਰੋਟੀ
ਜਿਸ ਨੂੰ ਮਿਲਿਆ ਨਹੀਂ, ਜਗਤ ਤੇ ਅੰਮਾਂ, ਜਾਯਾ 'ਭਾਈ'
ਸਮਝੋ ਉਸ ਦੇ ਬਾਜ਼ੂ ਅੰਦਰ ਜ਼ੋਰ ਨਹੀਂ ਹੈ ਕਾਈ
'ਜਿਸ ਦੇ ਘਰ ਨਾ ਇਕ ਭੀ ਹੋਯਾ ਵਾਰਸ 'ਪੁੱਤ-ਪਿਆਰਾ'
'ਉਸ ਦੀ ਰਹੀ ਨਾ ਕੁਈ ਨਿਸ਼ਾਨੀ, ਐਵੇਂ ਗਿਆ ਵਿਚਾਰਾ
'ਪਰ ਜਿਸ ਨੂੰ ਏਹ 'ਚਾਰੇ ਚੀਜ਼ਾਂ' ਨਹੀਂ ਪਰਾਪਤ ਹੋਈਆਂ ।
'ਸਮਝੋ ਉਸ ਦੀਆਂ ਸਭ ਮੁਸੀਬਤਾਂ ਤੇ ਚਿੰਤਾਂ ਹਨ ਖੋਈਆਂ !’
ਸਭ ਨੇ ਪੜ੍ਹ ਕੇ ਕਿਹਾ 'ਧੰਨ, ਓ ਆਦਲ, ਤੈਥੋਂ ਘੋਲੀ
'ਮਰ ਕੇ ਭੀ ਤੂੰ ਅਦਲ ਤੱਕੜੀ ‘ਸੁਥਰੇ' ਵਾਗੂੰ ਤੋਲੀ।'


ਬੂਟ ਦੀ ਸ਼ਰਾਰਤ

ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ

-੭੮-