ਪੰਨਾ:ਬਾਦਸ਼ਾਹੀਆਂ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਦੱਸੋ ਭਲਾ, ਜਿ ਹੁਣ ਏਹ ਪਾਣੀ ਦੇਹ ਅੰਦਰ ਰੁਕ ਜਾਵੇ !
'ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆ ਤੜਫਾਵੇ !
'ਬਚਣ ਲਈ ਉਸ ਕਸ਼ਟੋਂ ਕਿਨੇ ਪੀਰ ਪੈਗ਼ੰਬਰ ਸੇਵੋ ?
'ਅੱਧਾ ਰਾਜ ਮੰਗੇ ਜੇ ਕੋਈ ਦੇਵੋ ਯਾ ਨਾ ਦੇਵੋ ?'
ਚੱਕ੍ਰਿਤ ਹੋ ਕੇ ਸ਼ਾਹ ਬੋਲਿਆ, 'ਜ਼ਰਾ ਢਿੱਲ ਨਾ ਲਾਵਾਂ !
'ਬੇਸ਼ਕ ਅੱਧਾ ਰਾਜ ਭਾਗ ਮੈਂ ਫ਼ੌਰਨ ਭੇਟ ਕਰਾਵਾਂ !'
ਹਸ ਕੇ ਕਿਹਾ ਬੀਰਬਲ ਨੇ ਫਿਰ, 'ਇਸ ਤੋਂ ਸਾਬਤ ਹੋਯਾ !
'ਇਕ ਪਿਆਲੇ ਜਲ ਦਾ ਮੁਲ ਹੈ ਰਾਜ ਤੁਹਾਡਾ ਗੋਯਾ !
ਜੋ ਅਣਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫ਼ਤ ਪੁਚਾਵੇ !
'ਉਸ ਰਬ 'ਸੁਥਰੇ' ਦੀ ਬਖ਼ਸ਼ਿਸ਼ ਦਾ ਬੰਦਾ ਕੀ ਮੁਲ ਪਾਵੇ ?'

ਗਧਿਆਂ ਦੀ ਅਕਲ

ਸ੍ਰਿਸ਼ਟੀ ਦੇ ਅਰੰਭ ਵਿੱਚ ਸਨ ਖੋਤੇ ਬੜੇ ਸਿਆਣੇ !
ਏਹਨਾਂ ਤੋਂ ਸਨ ਅਕਲ ਸਿਖਦੇ ਮੰਤ੍ਰੀ, ਰਾਜੇ ਰਾਣੇ !
ਇਕ ਪੁਰਸ਼ ਨੇ ਪਾਲ ਰੱਖੇ ਸਨ ਪੰਝੀ ਖੋਤੇ ਸੋਹਣੇ !
ਚੁਣਵੇਂ ਬੁੱਧੀਮਾਨ, ਸਜੀਲੇ, ਨੀਤੀਵਾਨ ਮਨ ਮੋਹਣੇ !
ਹਜ਼ਰਤ ਸੁਲੇਮਾਨ ਨੇ ਸਿਫ਼ਤਾਂ ਉਨ੍ਹਾਂ ਦੀਆਂ ਜਦ ਸੁਣੀਆਂ !
ਦਰਸ਼ਨ ਕਰਨ ਲਈ ਚਲ ਆਏ, ਸਣੇ ਸੈਂਕੜੇ ਗੁਣੀਆਂ !
ਡੂੰਘੇ-ਔਖੇ ਸਵਾਲ ਅਨੇਕਾਂ ਪਾ ਕੇ, ਉੱਤਰ ਮੰਗੇ !
ਖ਼ੁਸ਼ ਹੋਯਾ, ਗੋਡੀਂ ਹਥ ਲਾਯਾ, ਜਵਾਬ ਮਿਲੇ ਜਦ ਚੰਗੇ !
ਆਖ਼ਰ ਕੀਤੀ ਅਰਜ਼ 'ਸੱਜਣੋ, ਚਰਨ ਮਿਰੇ ਘਰ ਪਾਓ !
'ਮੈਂ ਚਾਹੁੰਦਾ ਹਾਂ ਇਕ ਦਿਨ ਓਥੇ ਚਲ ਦਰਬਾਰ ਸਜਾਓ !
'ਤਿੰਨ ਦਿਨਾਂ ਦਾ ਰਾਹ ਹੈ ਏਥੋਂ, ਹੁਕਮ ਕਰੋ, ਕਦ ਵੈਸੋ ?
'ਏਹ ਭੀ ਦੱਸੋ ਸਫ਼ਰ ਖ਼ਰਚ ਦਾ, ਕੀ ਕੁਝ ਮੈਥੋਂ ਲੈਸੋ ?'
ਗਧਿਆਂ ਕਰ ਮਨਜ਼ੂਰ ਆਖਿਆ: 'ਇਕ ਇਕ ਖੋਤੇ ਤਾਈਂ !
ਤਿੰਨ ਤਿੰਨ ਪੰਡਾਂ ਘਾਹ ਦਾਣਾ ਤੇ ਜਲ ਰਜਵਾਂ ਦਿਲਵਾਈਂ !'
ਸੁਲੇਮਾਨ ਸਿਰ ਫੇਰ ਬੋਲਿਆ 'ਪੈਸੇ ਦਾ ਹੈ ਤੋੜਾ!