ਪੰਨਾ:ਬੁਝਦਾ ਦੀਵਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਲਗ ਪਿਆ ।

ਵੀਰੇਂਦਰ ਦੇ ਸਾਰੇ ਨਾਵਲਾਂ, ਕਹਾਣੀਆਂ ਤੇ ਨਾਟਕਾਂ ਦੀ ਨੀਂਹ ਨਿਰਾਸਤਾ, ਨਾ-ਮੁਰਾਦੀ, ਬੇ-ਬਸੀ ਤੇ ਹੋਰ ਏਸੇ ਤਰਾਂ ਦੇ ਖਿਆਲਾਂ ਤੇ ਹੁੰਦੀ ਸੀ। ਉਹ ਨਿਰਾਸਤਾ ਤੇ ਖਾਸ ਕਰ ਕੇ ਪ੍ਰੇਮ ਵਿਚ ਅਸਫਲਤਾ ਦੇ ਜਜ਼ਬੇ ਨੂੰ ਸਾਮਣੇ ਰਖ ਕੇ ਲਿਖਣ ਵਿਚ ਲਾ ਜਵਾਬ ਲਿਖਾਰੀ ਸੀ। ਇਹ ਸਭ ਕੁਝ ਉਸ ਨਲਨੀ ਦੀ ਬਦੌਲਤ ਸੀ, ਜਿਸ ਦੀ ਯਾਦ ਵੀਰੇਂਦਰ ਨੂੰ ਕਦੀ ਵੀ ਨਹੀਂ ਸੀ ਭੁਲਦੀ। ਨਾਚ ਘਰ ਦੀ ਓਹ ਰਾਤ ਓਸ ਵਾਸਤੇ ਇਕ ਸੋਹਣਾ ਸੁਪਨਾ ਬਣ ਗਈ। ਬੇਸ਼ਕ ਹੁਣ ਉਹ ਨਲਨੀ ਨੂੰ ਮਿਲਦਾ ਨਹੀਂ, ਪਰ ਫੇਰ ਵੀ ਓਸ ਦੀਆਂ ਗੱਲਾਂ ਏਧਰੋਂ ਓਧਰੋਂ ਸੁਣਦਾ ਰਹਿੰਦਾ ਸੀ।

ਓਸ ਨੂੰ ਐਉਂ ਜਾਪਦਾ ਸੀ ਕਿ ਐਕਟਰ ਦੇ ਨਾਲ ਨਲਨੀ ਦਾ ਪ੍ਰੇਮ ਇਕ ਸਾਲ ਤੋਂ ਵਧੇਰੇ ਸਮਾਂ ਨਹੀਂ ਰਹਿ ਸਕਦਾ, ਕਿਉਂਕਿ ਓਸ ਸਮੇਂ ਵਿਚ ਓਹ ਆਪਣੀ ਦੌਲਤ ਤੇ ਇਜ਼ਤ ਹਦ ਤੋਂ ਜ਼ਿਆਦਾ ਗਵਾ ਚੁਕੀ ਸੀ।

ਫੇਰ ਓਸ ਨੇ ਇਕ ਅਯਾੱਸ਼ ਆਦਮੀ ਨਾਲ ਵਿਆਹ ਕਰ ਲਿਆ, ਜਿਸ ਦਾ ਨਾਂ ਸੁਰੇਂਦਰ ਸੀ। ਅਯਾਸ਼ੀ ਤੇ ਸ਼ਰਾਬ ਖੋਰੀ ਨੇ ਓਸ ਨੂੰ ਕੁਛ ਸਮਾਂ ਹੀ ਜ਼ਿੰਦਾ ਰਹਿਣ ਦਿਤਾ। ਪਤੀ ਦੀ ਮੌਤ ਪਿਛੋਂ ਓਸ ਨੇ ਮਿਸਜ਼ ਸੁਰੇਂਦਰ ਬਦਲ ਕੇ ਆਪਣਾ ਨਾਂ ਫੇਰ ਨਲਨੀ ਹੀ ਰਖ ਲਿਆ। ਹੁਣ ਓਸਦਾ ਜੀਵਨ ਰੁਖਾ ਰੁਖਾ ਹੋ ਗਿਆ। ਓਸ ਨੇ ਕਈ ਆਦਮੀਆਂ ਨਾਲ ਪ੍ਰੇਮ ਕੀਤਾ ਤੇ ਸਭ ਤੋਂ ਛੇਕੜਲੇ ਪ੍ਰੇਮੀ ਨੇ ਓਸ ਨਾਲ ਬੜਾ ਧੋਖਾ ਕੀਤਾ|

ਵੀਰੇਂਦਰ ਨੇ ਇਹ ਸਭ ਕੁਝ ਏਧਰੋਂ ਓਧਰੋਂ ਹੀ ਸੁਣਿਆ ਸੀ ਪਰ ਓਸ ਦੇ ਪ੍ਰੇਮ ਵਿਚ ਜ਼ਰਾ ਜਿੰਨੀ ਵੀ ਵਿਥ ਨਾ ਪਈ। ਓਹ ਓਸ ਨੂੰ ਓਸੇ ਤਰ੍ਹਾਂ ਪਿਆਰ ਕਰਦਾ ਸੀ ਤੇ ਆਪਣੀ ਨਿਰਾਸਤਾ ਦੇ

ਅਮੁੱਕ ਨਿਰਾਸਤਾ ਵਿਚੋਂ

੧੫