ਪੰਨਾ:ਬੁਝਦਾ ਦੀਵਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤਾਂ ਤੈਨੂੰ ਬੜਾ ਚੰਗਾ ਸਮਝਦਾ ਸਾਂ ਤੇ ਤੇਰੀ ਹਰ ਲੋੜ ਨੂੰ ਪੂਰਿਆਂ ਕਰਦਾ ਸਾਂ, ਪਰ ਤੂੰ ਤਾਂ ਨਮਕ ਹਰਾਮ ਸਾਬਤ ਹੋਇਉਂ । ਮੇਰੀ ਨੇਕੀ ਦੇ ਬਦਲੇ ਅੱਜ ਤੂੰ ਮੇਰਾ ਕੰਮ ਬੰਦ ਕਰਾਉਣ ਦੀ ਕੋਸ਼ਸ਼ ਕੀਤੀ ਹੈ। ਮੈਨੂੰ ਅੱਜ ਪਤਾ ਲੱਗਾ ਹੈ ਕਿ ਤੂੰ ਏਸੇ ਤਰ੍ਹਾਂ ਮੇਰੇ ਕੋਲੋਂ ਕਈ ਨਾਜਾਇਜ਼ ਫਾਇਦੇ ਉਠਾਂਦਾ ਰਿਹਾ ਹੈਂ । ਤੇਰੇ ਵਰਗੇ ਆਦਮੀ ਨੂੰ ਮੈਂ ਮੁਲਾਜ਼ਮ ਨਹੀਂ ਰੱਖ ਸਕਦਾ। ਕਲ ਆਵੀਂ ਤੇ ਆਪਣਾ ਹਿਸਾਬ ਕਰ ਕੇ ਲੈ ਜਾਵੀਂ।”

ਆਹ ! ਮੈਨੂੰ ਇਹ ਪਤਾ ਨਹੀਂ ਸੀ ਕਿ ਪ੍ਰੇਮ ਸਿੰਘ ਨੇ ਇਹ ਸ਼ਤਰੰਜੀ ਚਾਲ ਮੇਰੇ ਖੂਨ ਵਿਚ ਹੱਥ ਰੰਗਣ ਵਾਸਤੇ ਚੱਲੀ ਸੀ ।

ਛੁੱਟੀਓਂ ਦੂਜੇ ਦਿਨ ਮੈਂ ਆਇਆ । ਮਾਲਕ ਮੈਨੂੰ ਦਫ਼ਤਰ ਵਿਚ ਸਦ ਕੇ ਮੇਰਾ ਹਿਸਾਬ ਕਰਨ ਲਗਾ । ਮੈਂ ਬੜੀਆਂ ਮਿੰਨਤਾਂ ਖੁਸ਼ਾਮਦਾਂ ਕੀਤੀਆਂ, ਪਰ ਮੇਰੀ ਕੋਈ ਵੀ ਸੁਣਾਈ ਨਾ ਹੋਈ ।

ਹਿਸਾਬ ਕਰ ਚੁਕਣ ਪਿਛੋਂ ਤਨਖ਼ਾਹ ਮੇਰੀ ਝੋਲੀ ਵਿਚ ਪਾ ਦਿੱਤੀ ਗਈ ਤੇ ਮੈਂ ਲੈ ਕੇ ਘਰ ਚਲਾ ਆਇਆ ।

ਏਨਾਂ ਆਖ ਕੇ ਉਹ ਚੁੱਪ ਕਰ ਗਿਆ । ਥੋੜੇ ਚਿਰ ਪਿਛੋਂ ਉਸ ਨੇ ਜੋ ਪਾਣੀ ਗਿਲਾਸ ਵਿਚ ਬਚਿਆ ਪਿਆ ਸੀ, ਪੀਤਾ ਤੇ ਫੇਰ ਆਪਣੀ ਰਾਮ ਕਹਾਣੀ ਆਰੰਭੀ ।

“ਮੈਂ ਜਿਨਾਂ ਕੋਲ ਕੰਮ ਕਰਦਾ ਸਾਂ, ਉਹਨਾਂ ਦੇ ਗੂੜ੍ਹੇ ਮਿਤ੍ਰਾਂ ਵਿਚੋਂ ਸਰਦਾਰ ਤੀਰਥ ਸਿੰਘ ਹੋਰੀਂ ਵੀ ਸਨ। ਉਹਨਾਂ ਨਾਲ ਮੇਰਾ ਬੜਾ ਪਿਆਰ ਪੈ ਗਿਆ। ਮੈਂ ਉਹਨਾਂ ਦੇ ਘਰ ਆਉਂਦਾ ਜਾਂਦਾ ਸਾਂ । ਆਪਣੀ ਸਕੀ ਭੈਣ ਦੇ ਨਾ ਹੋਣ ਕਰ ਕੇ ਮੈਨੂੰ ਜੀਵਨ ਰੁੱਖਾ ਰੁੱਖਾ ਜਾਪਦਾ ਸੀ। ਮੈਂ ਉਹਨਾਂ ਦੀ ਪਤਨੀ ਨੂੰ ਭੈਣ ਆਖ ਕੇ ਬੁਲਾਇਆ ਕਰਦਾ ਸਾਂ| ਉਹਨਾਂ ਦੇ ਬੱਚੇ ਮੇਰੇ ਨਾਲ ਇਤਨਾ ਹਿਲ ਮਿਲ ਗਏ ਕਿ ਜਦੋਂ ਉਹ ਮੈਨੂੰ ਆਉਂਦਿਆਂ ਵੇਖ ਲੈਂਦੇ ਸਨ, ਤਾਂ ਛਾਲਾਂ ਮਾਰਨ

੨੨

ਕਾਨਿਆਂ ਦੀ ਝੁੱਗੀ